ਸ਼ਹਿਨਾਜ਼ ਗਿੱਲ ਦਾ ਬੋਲਡ ਫ਼ੋਟੋਸ਼ੂਟ, ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼

Monday, Jul 25, 2022 - 05:42 PM (IST)

ਸ਼ਹਿਨਾਜ਼ ਗਿੱਲ ਦਾ ਬੋਲਡ ਫ਼ੋਟੋਸ਼ੂਟ, ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼

ਮੁੰਬਈ:  ਸ਼ਹਿਨਾਜ਼ ਗਿੱਲ ਬੀ-ਟਾਊਨ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਦਾ ਹਰ ਇਕ ਅੰਦਾਜ਼  ਪ੍ਰਸ਼ੰਸਕਾਂ ਨੂੰ ਪਸੰਦ ਆਉਂਦਾ  ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari
 

ਇਹ ਵੀ ਪੜ੍ਹੋ : ਸੁਹਾਵਨੇ ਮੌਸਮ ’ਚ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ ਰਾਏ, ਮਸਤੀ ਕਰਦੀ ਆਈ ਨਜ਼ਰ

ਸ਼ਹਿਨਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਪ੍ਰਸ਼ੰਸ਼ਕ ਅਦਾਕਾਰਾ ਦੀ ਤਾਰੀਫ਼ ’ਚ ਕੋਈ ਕਸਰ ਨਹੀਂ ਛੱਡਦੇ। 

PunjabKesari

ਹਾਲ ਹੀ ’ਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ  ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਦੇਖ ਪ੍ਰਸ਼ੰਸਕ ਤਾਰੀਫ਼ ਕਰ ਰਹੇ ਹਨ। ਆਪਣੀ ਸ਼ਾਨਦਾਰ ਲੁੱਕ ਨਾਲ ਅਦਾਕਾਰਾ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।

PunjabKesari

ਇਹ ਵੀ ਪੜ੍ਹੋ : ਮੀਕਾ ਸਿੰਘ ਦੀ ਵੋਹਟੀ ਬਣ ਗਈ ਅਕਾਂਕਸ਼ਾ ਪੁਰੀ, ਦੁਲਹਨ ਬਣੀ ਅਦਾਕਾਰਾ ਪਿੰਕ ਜੋੜੇ ’ਚ ਲੱਗ ਰਹੀ ਖ਼ੂਬਸੂਰਤ

ਇਹ ਤਸਵੀਰ ਮਸ਼ਹੂਰ ਫ਼ੋਟੋਗ੍ਰਾਫਰ ਡੱਬੂ ਰਤਨਾਨੀ ਦੇ ਫ਼ੋਟੋਸ਼ੂਟ ਦੌਰਾਨ ਲਈ ਗਈ ਸੀ। ਇਨ੍ਹਾਂ ਤਸਵੀਰਾਂ  ’ਚ ਸ਼ਹਿਨਾਜ਼ ਦੀ ਬੋਲਡ ਲੁੱਕ ਨਜ਼ਰ ਆ ਰਹੀ ਹੈ। 

PunjabKesari

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਵਾਈਟ ਐਂਡ ਗ੍ਰੀਨ ਕਰਲ ਦੀ ਆਫ਼ ਸ਼ੋਲਡਰ ਡਰੈੱਸ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਇਸ ਦੇ ਨਾਲ ਸ਼ਹਿਨਾਜ਼ ਨੇ ਨਿਊਡ ਲਿਪਸ਼ੇਡ, ਆਈਸ਼ੇਡ, ਕੱਜਲ ਨਾਲ ਆਪਣੀ ਲੁੱਕ ਨੂੰ ਹੋਰ ਖੂਬਸੂਰਤ ਦਿਖਾਇਆ  ਹੈ। ਅਦਾਕਾਰਾ ਦੇ ਗਲੇ ਦਾ ਚੋਕਰ ਉਸ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ। ਪੂਰੀ ਲੁੱਕ ਨੂੰ ਸ਼ਹਿਨਾਜ਼ ਸ਼ਾਨਦਾਰ ਨਜ਼ਰ ਆ ਰਹੀ ਹੈ।

PunjabKesari

ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। ਕੈਮਰੇ ਸਾਹਮਣੇ ਅਦਾਕਾਰਾ ਸ਼ਾਨਦਾਰ ਪੋਜ਼ ਦੇ ਰਹੀ ਹੈ। ਤਸਵੀਰਾਂ ’ਚ ਅਦਾਕਾਰਾ ਨੇ ਹਲਕੀ ਮੁਸਕਾਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ।
ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ  ਕਰ ਰਹੇ ਹਨ। ਤਸਵੀਰਾਂ ’ਚ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

PunjabKesari

ਸ਼ਹਿਨਾਜ਼ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਦੇ ਸਿਤਾਰੇ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ’ਤੇ ਹਨ। ਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਰੀਆ ਕਪੂਰ ਦਾ ਅਗਲਾ ਪ੍ਰੋਡਕਸ਼ਨ ਹਾਸਲ ਕੀਤਾ ਹੈ ਜਿਸ ’ਚ ਅਨਿਲ ਕਪੂਰ ਅਤੇ ਭੂਮੀ ਪੇਡਨੇਕਰ ਵੀ ਹਨ।

PunjabKesari

ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਨਾਜ਼ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੈੱਟ ਤੋਂ ਇਕ ਵੀਡੀਓ ਲੀਕ ਹੋ ਗਈ ਸੀ ਜਿਸ ’ਚ ਉਸਦਾ ਸਾਊਥੀ ਇੰਡੀਅਨ ਅਵਤਾਰ ਦੇਖਿਆ ਗਿਆ ਸੀ।

PunjabKesari

ਇੰਨਾ ਹੀ ਨਹੀਂ ਅਦਾਕਾਰਾ ਜਲਦ ਹੀ ਸੰਜੇ ਦੱਤ, ਅਰਸ਼ਦ ਵਾਰਸੀ, ਬੋਮਨ ਇਰਾਨੀ, ਮਨੀਸ਼ ਪਾਲ, ਨੀਤੀ ਮੋਹਨ ਅਤੇ ਮੌਨੀ ਰਾਏ ਨਾਲ ਅਮਰੀਕਾ ਅਤੇ ਕੈਨੇਡਾ ਦੇ ਦੌਰੇ ’ਤੇ ਜਾਵੇਗੀ।
 

PunjabKesari
 


author

Shivani Bassan

Content Editor

Related News