ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ, ਵੇਖੋ ਤਸਵੀਰਾਂ

Monday, Aug 22, 2022 - 12:07 PM (IST)

ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ, ਵੇਖੋ ਤਸਵੀਰਾਂ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਪਿਛਲੇ ਕੁਝ ਦਿਨ ਪਹਿਲਾਂ ਸ਼ਹਿਨਾਜ਼ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਕੌਰ ਗਿੱਲ ਕਾਫ਼ੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਵੱਖਰੇ-ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

PunjabKesari
ਦੱਸ ਦਈਏ ਕਿ ਪਹਿਲੇ ਫੋਟੋਸ਼ੂਟ 'ਚ ਸ਼ਹਿਨਾਜ਼ ਨੇ ਚਿੱਟੇ ਰੰਗ ਦੀ ਡਰੈੱਸ ਪਹਿਨੀ ਹੈ, ਜਿਸ 'ਚ ਉਹ ਹੱਸ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦੂਜੇ ਫੋਟੋਸ਼ੂਟ 'ਚ ਸ਼ਹਿਨਾਜ਼ ਲਾਲ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ, ਜੋ ਉਸ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ।

PunjabKesari

ਡੇਟਿੰਗ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ
ਦੱਸ ਦਈਏ ਕਿ ਸ਼ਹਿਨਾਜ਼ ਇੰਨੀਂ ਦਿਨੀਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਸ਼ਹਿਨਾਜ਼ ਡੇਟਿੰਗ ਦੀਆਂ ਖ਼ਬਰਾਂ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ।  ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਸ਼ਹਿਨਾਜ਼ ਟੀ. ਵੀ. ਹੋਸਟ ਅਤੇ ਅਦਾਕਾਰ ਰਾਘਵ ਜੁਆਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਦੋਵੇਂ ਛੁੱਟੀਆਂ 'ਤੇ ਵੀ ਗਏ ਸਨ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਮੀਡੀਆ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ, "ਜੇਕਰ ਅਸੀਂ ਕਿਸੇ ਨਾਲ ਖੜੇ ਹੋ ਜਾਈਏ ਜਾਂ ਘੁੰਮ ਲਈਏ ਤਾਂ ਕੀ ਅਸੀਂ ਰਿਲੇਸ਼ਨ 'ਚ ਹਾਂ? ਮੀਡੀਆ ਬਕਵਾਸ ਬੋਲ ਰਿਹਾ ਹੈ। ਹੁਣ ਮੈਂ ਹਾਈਪਰ ਹੋ ਜਾਵਾਂਗੀ।"

PunjabKesari

ਚਾਹੁੰਦੀ ਹੈ ਅਜਿਹਾ ਜੀਵਨ ਸਾਥੀ
ਹਾਲ ਹੀ 'ਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਸ ਨੇ ਆਪਣੇ ਪਾਰਟਨਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਅਦਾਕਾਰਾ ਨੇ ਕਿਹਾ, ''ਮੈਂ ਉਸ 'ਚ ਕੋਈ ਗੁਣ ਨਹੀਂ ਚਾਹੁੰਦੀ। ਹਾਲਾਂਕਿ, ਮੈਂ ਚਾਹੁੰਦੀ ਹਾਂ ਕਿ ਉਹ ਮੇਰੇ 'ਚ ਗੁਣਾਂ ਨੂੰ ਵੇਖੇ, ਮੈਨੂੰ ਪਿਆਰ ਕਰੇ, ਮੈਨੂੰ ਸਪੈਸ਼ਲ ਫੀਲ ਕਰਾਵੇ ਅਤੇ ਹੋਰ ਵੀ ਬਹੁਤ ਕੁਝ। ਮੈਂ ਉਨ੍ਹਾਂ ਤੋਂ ਕੁਝ ਨਹੀਂ ਸੁਣਨਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਮੇਰੇ ਤੋਂ ਦੂਰ ਰੱਖੇ।"

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News