ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੇ ਜਿੱਤੇ ਸਭ ਦੇ ਦਿਲ, ਇੰਟਰਨੈੱਟ ’ਤੇ ਅੱਗ ਵਾਂਗ ਹੋਈ ਵਾਇਰਲ

Sunday, Dec 20, 2020 - 06:05 PM (IST)

ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੇ ਜਿੱਤੇ ਸਭ ਦੇ ਦਿਲ, ਇੰਟਰਨੈੱਟ ’ਤੇ ਅੱਗ ਵਾਂਗ ਹੋਈ ਵਾਇਰਲ

ਮੁੰਬਈ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਦੀ ਜ਼ਿੰਦਗੀ ਬਿੱਗ ਬੌਸ ਦੇ ਘਰ ’ਚ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ। ਜਿਥੇ ਸ਼ਹਿਨਾਜ਼ ਪਹਿਲਾਂ ਸਿਰਫ ਪੰਜਾਬ ’ਚ ਮਸ਼ਹੂਰ ਸੀ, ਉਥੇ ਹੁਣ ਉਸ ਦੇ ਚਰਚੇ ਦੇਸ਼ ਭਰ ’ਚ ਹਨ।

ਸ਼ਹਿਨਾਜ਼ ਗਿੱਲ ਦੀ ਹਾਲ ਹੀ ’ਚ ਬਿੱਗ ਬੌਸ ਦੇ ਘਰੋਂ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਅਸਲ ’ਚ ਇਸ ਵੀਡੀਓ ਨੂੰ ਕਾਮੇਡੀ ਦਾ ਤੜਕਾ ਲਗਾਇਆ ਹੈ ਯਸ਼ ਮੁਖਾਤੇ ਨੇ, ਜਿਨ੍ਹਾਂ ਨੇ ਪਹਿਲਾਂ ‘ਗੋਪੀ ਬਹੂ ਰਸੋੜੇ ਮੇਂ ਕੌਣ ਥਾ’ ਵਾਲੀ ਵੀਡੀਓ ਬਣਾਈ ਸੀ। ਦੱਸਣਯੋਗ ਹੈ ਕਿ ਯਸ਼ ਮੁਖਾਤੇ ਵਲੋਂ ਸ਼ਹਿਨਾਜ਼ ਦੀ ਬਣਾਈ ਇਸ ਵੀਡੀਓ ਨੂੰ ਯੂਟਿਊਬ ’ਤੇ 13 ਮਿਲੀਅਨ ਤੋਂ ਵੱਧ ਵਾਰ ਤੇ ਇੰਸਟਾਗ੍ਰਾਮ ’ਤੇ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Yashraj Mukhate (@yashrajmukhate)

ਹਾਲ ਹੀ ’ਚ ਇਹ ਵੀਡੀਓ ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸ਼ੇਅਰ ਕੀਤੀ ਹੈ ਤੇ ਵੀਡੀਓ ਬਣਾਉਣ ਲਈ ਯਸ਼ ਮੁਖਾਤੇ ਦਾ ਧੰਨਵਾਦ ਕੀਤਾ ਹੈ। ਉਥੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਇਸ ਵੀਡੀਓ ’ਤੇ ਇੰਸਟਾਗ੍ਰਾਮ ਰੀਲ ਬਣਾ ਚੁੱਕੀ ਹੈ।

 
 
 
 
 
 
 
 
 
 
 
 
 
 
 
 

A post shared by Raveena Tandon (@officialraveenatandon)

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਨੇ ਬਿੱਗ ਬੌਸ ਤੋਂ ਬਾਅਦ ਆਪਣੀ ਲੁੱਕ ਕਾਫੀ ਬਦਲ ਲਈ ਹੈ। ਸ਼ਹਿਨਾਜ਼ ਨੇ ਆਪਣਾ ਭਾਰ ਪਹਿਲਾਂ ਨਾਲੋਂ ਕਾਫੀ ਘੱਟ ਕਰ ਲਿਆ ਹੈ ਤੇ ਉਸ ਦੀ ਫਿਟਨੈੱਸ ਨੂੰ ਦੇਖ ਕੇ ਸਾਰੇ ਹੈਰਾਨ ਹਨ।

ਨੋਟ– ਤੁਹਾਨੂੰ ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News