ਪੱਗ ਬੰਨ੍ਹੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਤਸਵੀਰਾਂ ਦੇਖ ਹਰ ਕੋਈ ਹੋਇਆ ਦੀਵਾਨਾ

4/8/2021 11:24:16 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਆਪਣੇ ਵੱਖਰੇ ਅੰਦਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਦਾ ਅਜਿਹਾ ਹੀ ਇਕ ਵੱਖਰਾ ਅੰਦਾਜ਼ ਵਾਇਰਲ ਹੋ ਰਿਹਾ ਹੈ।

PunjabKesari

ਅਸਲ ’ਚ ਸ਼ਹਿਨਾਜ਼ ਗਿੱਲ ਨੇ ਪੱਗ ਬੰਨ੍ਹ ਕੇ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਫੈਨ ਪੇਜਾਂ ਵਲੋਂ ਵੀ ਇਹ ਤਸਵੀਰਾਂ ਰੱਜ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ।

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਹਾਲ ਹੀ ’ਚ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਦੀ ਸ਼ੂਟਿੰਗ ਖ਼ਤਮ ਕਰਕੇ ਕੈਨੇਡਾ ਤੋਂ ਵਾਪਸ ਭਾਰਤ ਆਈ ਹੈ। ਸ਼ਹਿਨਾਜ਼ ਇਸ ਫ਼ਿਲਮ ’ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨਾਲ ਅਹਿਮ ਭੂਮਿਕਾ ਨਿਭਾਅ ਰਹੀ ਹੈ।

PunjabKesari

ਉਥੇ ਸ਼ਹਿਨਾਜ਼ ‘ਬਿੱਗ ਬੌਸ 13’ ਤੋਂ ਬਾਅਦ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ’ਚ ਮਸ਼ਹੂਰ ਹੋ ਗਈ ਹੈ। ਸ਼ਹਿਨਾਜ਼ ਟਵਿਟਰ ’ਤੇ ਵੀ ਅਕਸਰ ਟਰੈਂਡਿੰਗ ’ਚ ਰਹਿੰਦੀ ਹੈ। ‘ਬਿੱਗ ਬੌਸ 13’ ’ਚ ਉਸ ਦੀ ਜੋੜੀ ਸਿਧਾਰਥ ਸ਼ੁਕਲਾ ਨਾਲ ਖੂਬ ਪਸੰਦ ਕੀਤੀ ਗਈ ਸੀ ਤੇ ਦੋਵੇਂ ਇਕੱਠਿਆਂ ਕੁਝ ਗੀਤਾਂ ’ਚ ਵੀ ਨਜ਼ਰ ਆ ਚੁੱਕੇ ਹਨ।

PunjabKesari

ਨੋਟ– ਸ਼ਹਿਨਾਜ਼ ਦੀ ਇਹ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh