ਰਸਤੇ ''ਚ ਰੋਕ ਸ਼ਖ਼ਸ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

Thursday, Aug 13, 2020 - 10:26 AM (IST)

ਰਸਤੇ ''ਚ ਰੋਕ ਸ਼ਖ਼ਸ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

ਜਲੰਧਰ (ਬਿਊਰੋ) — ਪੰਜਾਬੀ ਮਾਡਲ, ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ 'ਉਨ੍ਹਾਂ ਦੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਜ ਤੁਹਾਡਾ ਲਾਈਵ 75 ਹਜ਼ਾਰ ਲੋਕਾਂ ਨੇ ਵੇਖਿਆ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਬਹੁਤ ਹੀ ਖੁਸ਼ ਹੁੰਦੀ ਹੈ। ਇਸ 'ਤੇ ਸ਼ਹਿਨਾਜ਼ ਪੁੱਛਦੀ ਹੈ ਕਿ ਤੁਸੀਂ ਮੇਰਾ ਲਾਈਵ ਵੇਖਿਆ ਤਾਂ ਉਨ੍ਹਾਂ ਦਾ ਪ੍ਰਸ਼ੰਸਕ ਕਹਿੰਦਾ ਹਾਂ ਵੇਖਿਆ ਹੈ ਅਤੇ ਤੁਸੀਂ ਹਰ ਹਫ਼ਤੇ ਲਾਈਵ ਹੋਇਆ ਕਰੋ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਵੇਖਿਆ ਮੇਰੇ ਪ੍ਰਸ਼ੰਸਕਾਂ ਦੀ ਪਾਵਰ।' ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਉੱਥੋਂ ਚਲੀ ਜਾਂਦੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Sweet #shehnaazgill snapped today and yes I agree on her fan power 🔥👍Next time we will ask her about Binod 😜 #viralbhayani @viralbhayani

A post shared by Viral Bhayani (@viralbhayani) on Aug 9, 2020 at 8:30am PDT


ਦੱਸ ਦਈਏ ਕਿ ਹਾਲ ਹੀ 'ਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਲਿਖਿਆ ਹੈ, 'ਦਿਲ ਦੀ ਸਾਫ਼ਗੋਈ, ਤੁਸੀਂ ਕਿਸੇ ਵੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ, ਜਿਵੇਂ ਸਾਦਗੀ ਆਤਮਾ ਦੇ ਲਈ ਚੰਗੀ ਹੈ। ਵ੍ਹਾਈਟ ਰੰਗ 'ਚ ਵੂਮੈਨ ਦੀ ਖ਼ੂਬਸੂਰਤੀ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੀ ਹੈ।'

 
 
 
 
 
 
 
 
 
 
 
 
 
 

Aur kaisa chalrahai aap logon ka Sunday? Just finished watching #BandishBandits on @primevideoin - what a lovely show yaar! 👌 Aap log bhi dekho aur batao comments main ki kaisa laga? 💥

A post shared by Shehnaaz Gill (@shehnaazgill) on Aug 9, 2020 at 7:11am PDT

ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਾਲੀਵੁੱਡ ਦੇ ਨਾਲ-ਨਾਲ ਉਹ ਹਿੰਦੀ ਇੰਡਸਟਰੀ 'ਚ ਵੀ ਧੱਕ ਪਾ ਰਹੀ ਹੈ। ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਉਨ੍ਹਾਂ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

PunjabKesari


author

sunita

Content Editor

Related News