ਵਾਇਰਲ ਹੋ ਰਹੀ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਵੇਖ ਸਿਧਾਰਥ ਸ਼ੁਕਲਾ ਨੇ ਆਖੀ ਦਿਲ ਦੀ ਗੱਲ

09/30/2020 3:04:08 PM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ, ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਹਰ ਇਕ ਦੀ ਪਹਿਲੀ ਪਸੰਦ ਬਣੀ ਹੋਈ ਹੈ। ਆਏ ਦਿਨ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਇਸੇ ਕਰਕੇ ਉਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਫਾਲੋਵਰਸ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਹਾਲ ਹੀ ਵਿਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਨਵੀਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ, ਜਿਸ ਨੂੰ ਇਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਦੀ ਖ਼ਾਸ ਗੱਲ ਇਹ ਕਿ ਸ਼ਹਿਨਾਜ਼ ਕੌਰ ਗਿੱਲ ਨੇ ਇੰਸਟਾਗ੍ਰਾਮ ਵੱਲੋਂ ਸਿਧਾਰਥ ਸ਼ੁਕਲਾ ਦੇ ਨਾਂ ਦਾ ਬਣੇ ਫਿਲਟਰ ਦੀ ਵਰਤੋਂ ਕਰਦੇ ਹੋਏ ਵੀਡੀਓ ਬਣਾਈ ਹੋਈ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਹੈ- ‘ਮੁਬਾਰਕਾਂ @realsidharthshukla ਤੁਹਾਨੂੰ ਤੁਹਾਡੇ ਫਿਲਟਰ ਦੇ ਲਈ। ਇਸ ਫਿਲਟਰ ਦੀ ਵਰਤੋਂ ਕਰੋ ਜਿਵੇਂ ਮੈਂ ਕੀਤੀ ਹੈ।’ ਇਸ ਪੋਸਟ ‘ਤੇ ਸਿਧਾਰਥ ਸ਼ੁਕਲਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ- ‘ਧੰਨਵਾਦ ਸ਼ਹਿਨਾਜ਼..ਇਹ ਬਹੁਤ ਹੀ ਪਿਆਰਾ ਹੈ।’

 
 
 
 
 
 
 
 
 
 
 
 
 
 

Congrats @realsidharthshukla for your very own filter!!! Use this filter like I just did. 😊😀😀

A post shared by Shehnaaz Gill (@shehnaazgill) on Sep 29, 2020 at 5:59am PDT

ਦੱਸ ਦਈਏ ਕਿ SidNaaz ਦੀ ਜੋੜੀ ਨੇ ਇਕ ਸਾਲ ਪੂਰਾ ਕਰ ਲਿਆ ਹੈ, ਜਿਸ ਕਰਕੇ ਟਵਿੱਟਰ ਉੱਤੇ #JabSidNaazMet ਟਰੈਂਡਿੰਗ ‘ਤੇ ਚੱਲ ਰਿਹਾ ਹੈ। ਦੋਵੇਂ ਦੀ ਦੋਸਤੀ 'ਬਿੱਗ ਬੌਸ' ਦੇ ਪਿਛਲੇ ਸੀਜ਼ਨ ‘ਚ ਹੋਈ ਸੀ। ਦੋਵਾਂ ਦੀ ਕੈਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ, ਜਿਸ ਕਰਕੇ ਸ਼ੋਅ ਤੋਂ ਬਾਅਦ ਵੀ ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਣ ਦੇ ਲਈ ਉਤਸੁਕ ਰਹਿੰਦੇ ਹਨ। ਇਹ ਜੋੜੀ ਗਾਇਕ ਦਰਸ਼ਨ ਰਾਵਲ ਦੇ ਹਿੰਦੀ ਗੀਤ ‘ਚ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।
PunjabKesari
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਪਹਿਲਾਂ ਨਾਲੋਂ ਕਾਫ਼ੀ ਬਦਲ ਚੁੱਕੀ ਹੈ। ਦਰਅਸਲ, ਤਾਲਾਬੰਦੀ ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਕਾਫ਼ੀ ਭਾਰ ਘੱਟ ਕੀਤਾ ਹੈ। ਉਸ ਦੀ ਨਵੀਂ ਲੁੱਕ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ।
PunjabKesari


sunita

Content Editor

Related News