ਅੰਗਰੇਜ਼ੀ ਗੀਤ ''ਤੇ ਸ਼ਹਿਨਾਜ਼ ਦਾ ਖ਼ੂਬਸੂਰਤ ਡਾਂਸ, ਵੇਖ ਲੋਕ ਵੀ ਹੋਏ ਦੀਵਾਨੇ (ਵੀਡੀਓ)

08/12/2021 10:42:31 AM

ਚੰਡੀਗੜ੍ਹ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਹੈ। ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਡਾਂਸ ਵੀਡੀਓਜ਼ ਨਾਲ ਕਾਫ਼ੀ ਸੁਰਖੀਆਂ ਬਟੌਰ ਰਹੀ ਹੈ। 'ਬਿੱਗ ਬੌਸ' ਸੀਜ਼ਨ 13 ਤੋਂ ਬਾਅਦ ਉਸ ਦੀ ਫੈਨ ਫਾਲੋਇੰਗ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੂੰ ਅਕਸਰ ਸਿਧਾਰਥ ਸ਼ੁਕਲਾ ਨਾਲ ਦੇਖਿਆ ਜਾ ਸਕਦਾ ਹੈ। ਦੋਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। 

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਹੁਣ ਸ਼ਹਿਨਾਜ਼ ਗਿੱਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਅੰਗਰੇਜ਼ੀ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ ਨੂੰ ਵੱਖ-ਵੱਖ ਗੀਤਾਂ 'ਤੇ ਆਪਣੇ ਡਾਂਸ ਦੇ ਵੀਡੀਓ ਪੋਸਟ ਕਰਨਾ ਪਸੰਦ ਹੈ। ਆਪਣੀ ਤਾਜ਼ਾ ਪੋਸਟ 'ਚ ਸ਼ਹਿਨਾਜ਼ ਗਿੱਲ 'ਚਾਰਲੀ ਪੁਥ' (Charlie Puth) ਦੇ ਗੀਤ 'ਵੀ ਡੌਂਟ ਟਾਕ ਐਨੀਮੋਰ' (We Don't Talk Anymore) 'ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਸੰਤਰੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਪਣੇ ਇਸ ਵੀਡੀਓ 'ਚ ਉਹ 'ਚਾਰਲੀ ਪੁਥ' ਦੇ ਗੀਤ 'ਵੀ ਡੌਂਟ ਟਾਕ ਐਨੀਮੋਰ' 'ਤੇ ਖੁਸ਼ੀ ਨਾਲ ਝੂਮ ਰਹੀ ਹੈ। ਫਿਰ ਉਹ ਫਰਸ਼ 'ਤੇ ਬੈਠ ਜਾਂਦੀ ਹੈ ਅਤੇ ਪੋਜ਼ ਦੇਣ ਲੱਗ ਜਾਂਦੀ ਹੈ। ਕਢਾਈ ਵਾਲੇ ਭੂਰੇ ਰੰਗ ਦੇ ਬਲਾਊਜ਼ ਨਾਲ ਸੰਤਰੀ ਲਹਿੰਗਾ ਸ਼ਹਿਨਾਜ਼ ਦੀ ਖੂਬਸੂਰਤੀ ਨੂੰ ਚਾਰ ਚੰਨ੍ਹ ਲਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਕੰਮ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਜਲਦ ਹੀ ਦਿਲਜੀਤ ਦੋਸਾਂਝ ਨਾਲ ਫ਼ਿਲਮ 'ਹੌਸਲਾ ਰੱਖ' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਸ਼ਹਿਨਾਜ਼ ਸਿਧਾਰਥ ਸ਼ੁਕਲਾ  ਨਾਲ 'ਸਿਲਸਿਲਾ ਸਿਡਨਾਜ਼ ਕਾ' 'ਚ ਵੀ ਨਜ਼ਰ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਦੇ ਕਈ ਮਿਊਜ਼ਿਕ ਵੀਡੀਓ ਵੀ ਕੀਤੇ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)


sunita

Content Editor

Related News