ਸ਼ਹਿਨਾਜ਼ ਹੁਣ ਨਹੀਂ ਰਹੀ 'ਪੰਜਾਬ ਦੀ ਕੈਟਰੀਨਾ ਕੈਫ', ਜਾਣੋ ਕਿਉਂ
Monday, Jun 22, 2020 - 10:38 AM (IST)

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਆਪਣੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੌਰਾਨ ਸ਼ਹਿਨਾਜ਼ ਨੇ ਆਪਣੇ ਕਾਫ਼ੀ ਫੈਨ ਬਣਾਏ ਹਨ। ਉਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ ਪਰ ਹਾਲ ਹੀ 'ਚ ਸ਼ਹਿਨਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਦੱਸ ਰਹੀ ਹੈ ਕਿ ਉਹ ਹੁਣ ਪੰਜਾਬ ਦੀ ਕੈਟਰੀਨਾ ਕੈਫ ਨਹੀਂ ਰਹੀ ਸਗੋਂ ਹੁਣ ਉਹ ਇੰਡੀਆ ਦੀ ਸ਼ਹਿਨਾਜ਼ ਗਿੱਲ ਹੈ।
ਸ਼ਹਿਨਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਇਹ ਵੀਡੀਓ ਸ਼ਹਿਨਾਜ਼ ਦੇ ਲਾਈਵ ਸੈਸ਼ਨ ਦਾ ਹੈ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਸ਼ਹਿਨਾਜ਼ ਦੇ ਪ੍ਰਸ਼ੰਸਕ ਖ਼ੂਬ ਕੁਮੈਂਟ ਕਰ ਰਹੇ ਹਨ।
ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਵੀਡੀਓ ਅਤੇ ਤਸਵੀਰਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸੇ ਲਈ ਘਰ ਰਹਿੰਦੇ ਹੋਏ ਵੀ ਅਕਸਰ ਸ਼ਹਿਨਾਜ਼ ਗਿੱਲ ਦਾ ਹੈ ਹੈਸ਼ਟੇਗ ਟ੍ਰੈਂਡ ਕਰਦਾ ਹੈ। ਹਾਲ ਹੀ 'ਚ ਉਸ ਦਾ ਨਵਾਂ ਗੀਤ ਜੱਸੀ ਗਿੱਲ ਨਾਲ ਆਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ।