ਸਿਧਾਰਥ ਦੀ ਬਰਸੀ ਤੋਂ ਪਹਿਲਾਂ ਹੀ ਸ਼ਹਿਨਾਜ਼ ਦੇ ਚਿਹਰੇ ਦੀ ਉੱਡੀ ਲਾਲੀ, ਵੀਡੀਓ ਵੇਖ ਭਾਵੁਕ ਹੋ ਗਏ ਲੋਕ

08/25/2022 3:11:27 PM

ਜਲੰਧਰ (ਬਿਊਰੋ) : ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਜਲਦ ਹੀ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਹੈ। ਇਸ ਦੌਰਾਨ ਉਹ ਲਗਾਤਾਰ ਲਾਈਮ ਲਾਈਟ ਵਿਚ ਬਣੀ ਹੋਈ ਹੈ। ਉਥੇ ਹੀ ਸਿਧਾਰਥ ਸ਼ੁਕਲਾ ਦੇ ਦਿਹਾਂਤ ਹੋਏ ਨੂੰ ਇੱਕ ਸਾਲ ਹੋਣ ਵਾਲਾ ਹੈ। ਉਹ 2 ਸਤੰਬਰ 2021 ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਸਨ ਪਰ ਉਹ ਸ਼ਹਿਨਾਜ਼ ਦੇ ਦਿਲ ਉਤੇ ਅੱਜ ਵੀ ਰਾਜ ਕਰਦੇ ਹਨ।

ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਸਿਧਾਰਥ ਨੂੰ ਯਾਦ ਕਰਕੇ ਭਾਵੁਕ ਹੋ ਗਈ। ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਉਹ ਕਾਫ਼ੀ ਉਦਾਸ ਨਜ਼ਰ ਆ ਰਹੀ  ਹੈ। ਇਸ ਦੌਰਾਨ ਉਸ ਨੇ ਸੈਡ ਸੌਂਗ 'ਆਂਖੇ ਮੇਰੀ ਹਰ ਜਗ੍ਹਾ' ਵੀ ਗਾਇਆ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਹੀ ਨਹੀਂ ਸਗੋਂ ਸਿਧਾਰਥ ਦੇ ਫ਼ੈਨਜ਼ ਵੀ ਖੂਬ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਸਿਡਨਾਜ਼ ਫ਼ੈਨਜ਼ ਇਸ ਵੀਡੀਓ ਨੂੰ ਦੇਖ ਕਾਫ਼ੀ ਇਮੋਸ਼ਨਲ ਨਜ਼ਰ ਆਏ, ਜਿਸ ਦਾ ਪਤਾ ਸ਼ਹਿਨਾਜ਼ ਦੀ ਪੋਸਟ ਉਤੇ ਕੁਮੈਂਟ ਦੇਖ ਕੇ ਲੱਗਦਾ ਹੈ। ਉਸ ਦੇ ਫ਼ੈਨਜ਼ ਨੇ ਕਿਹਾ ਕਿ ਸ਼ਹਿਨਾਜ਼ ਤੋਂ ਇਹ ਗੀਤ ਸੁਣ ਕੇ ਉਹ ਆਪਣੇ ਹੰਝੂ ਰੋਕ ਨਹੀਂ ਪਾ ਰਹੇ ਹਨ। ਇੱਕ ਫ਼ੈਨ ਨੇ ਕਿਹਾ ਕਿ, ਸ਼ਹਿਨਾਜ਼ ਨੇ ਮੈਨੂੰ ਰੁਵਾ ਦਿਤਾ। ਇੱਕ ਹੋਰ ਫ਼ੈਨ ਨੇ ਕਿਹਾ ਕਿ ਸਨਾ ਤੂੰ ਇਮੋਸ਼ਨਲ ਕਰ ਦਿੱਤਾ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਸਿਰਫ਼ ਫ਼ੈਨਜ਼ ਹੀ ਨਹੀਂ ਉਨ੍ਹਾਂ ਦੇ ਸਹਿ ਕਲਾਕਾਰ ਵੀ ਖੂਬ ਪਿਆਰ ਰਹੇ ਹਨ।

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ 2 ਸਤੰਬਰ 2021 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਅਗਲੇ ਹਫ਼ਤੇ ਉਨ੍ਹਾਂ ਦੀ ਪਹਿਲੀ ਬਰਸੀ ਹੈ ਤਾਂ ਜ਼ਾਹਰ ਹੈ ਕਿ ਇਸ ਮੌਕੇ ਉਨ੍ਹਾਂ ਦੇ ਚਾਹੁਣ ਵਾਲੇ ਉਦਾਸ ਹੋਣਗੇ।   

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News