ਸ਼ਹਿਨਾਜ਼ ਦੀ ਇਸ ਪੋਸਟ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ, ਜਾਣੋ ਕੀ ਹੈ ਮਾਮਲਾ

Wednesday, Dec 22, 2021 - 10:36 AM (IST)

ਸ਼ਹਿਨਾਜ਼ ਦੀ ਇਸ ਪੋਸਟ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਤੇ ਪੰਜਾਬੀ ਅਦਾਕਾਰਾ, ਗਾਇਕਾ ਸ਼ਹਿਨਾਜ਼ ਕੌਰ ਗਿੱਲ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਮੁੜ ਸਰਗਰਮ ਹੋਈ ਹੈ। ਉਸ ਦੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਆਪਣੇ ਆਪ ਨੂੰ ਜਨਤਕ ਤੌਰ 'ਤੇ ਆਉਣ ਤੋਂ ਦੂਰ ਕਰ ਲਿਆ ਸੀ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ 'ਹੌਂਸਲਾ ਰੱਖ' ਨਾਲ ਵਾਪਸੀ ਕੀਤੀ। ਉਸ ਦੀ ਇਸ ਫ਼ਿਲਮ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲਿਆ।

 
 
 
 
 
 
 
 
 
 
 
 
 
 
 

A post shared by Netflix India (@netflix_in)

ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟੌਮ ਐਲਿਸ ਨਾਲ ਨੈੱਟਫਲਿਕਸ ਦੇ ਸ਼ੋਅ 'Lucifer' ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ Netflix ਲਈ ਇੱਕ ਪ੍ਰਚਾਰਕ ਟਵਿੱਟਰ ਹੈ। ਇਸ ਪੋਸਟਰ ਨੂੰ ਸਾਂਝਾ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, ''ਅਸਲੀ ਬਿੱਗ ਬੌਸ ਤਾਂ ਇੱਥੇ ਹੈ।" 

PunjabKesari

ਟੌਮ ਐਲਿਸ ਨਾਲ ਸ਼ਹਿਨਾਜ਼ ਕਰੇਗੀ ਹਾਲੀਵੁੱਡ 'ਚ ਐਂਟਰੀ
ਸ਼ਹਿਨਾਜ਼ ਨੇ ਆਪਣੀ ਇਸ ਪੋਸਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਮਸ਼ਹੂਰ ਹਾਲੀਵੁੱਡ ਵੈੱਬ ਸ਼ੋਅ 'ਲੂਸੀਫਰ' ਦਾ ਪੋਸਟਰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਪੋਸਟਰ 'ਚ ਟੌਮ ਅਤੇ ਸ਼ਹਿਨਾਜ਼ ਦੀ ਤਸਵੀਰ ਕਾਫ਼ੀ ਅਕਰਸ਼ਿਤ ਲੱਗ ਰਹੀ ਹੈ, ਜਿਸ ਨੂੰ ਵੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਫੋਟੋਸ਼ਾਪ ਹੈ ਜਾਂ ਅਸਲੀ ਪੋਸਟਰ। ਇਸ 'ਚ ਇਹ ਵੀ ਲਿਖਿਆ ਹੈ 'Hell ਨੂੰ ਇੱਕ ਨਵਾਂ ਹਾਊਸਮੈਟ ਮਿਲ ਗਿਆ ਹੈ ਪਰ ਇੱਥੇ ਗੌਰ ਕਰਨ ਵਾਲੀ ਗੱਲ ਸ਼ਹਿਨਾਜ਼ ਦਾ ਕੈਪਸ਼ਨ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਅਸਲ ਬਿੱਗ ਬੌਸ ਇੱਥੇ ਹੈ #NetflixIndiaPlayback2021 #Playback2021।''

ਸ਼ਹਿਨਾਜ਼ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ
ਦੱਸ ਦਈਏ ਕਿ ਸ਼ਹਿਨਾਜ਼ ਦੀ ਇਸ ਪੋਸਟ ਨੂੰ ਵੇਖ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਹਾਲੀਵੁੱਡ ਸੀਰੀਜ਼ 'ਲੂਸੀਫਰ' 'ਚ ਨਜ਼ਰ ਆਉਣ ਵਾਲੀ ਹੈ ਪਰ ਦੂਜੇ ਪਾਸੇ ਉਸ ਦੀ 'ਬਿੱਗ ਬੌਸ' 'ਚ ਐਂਟਰੀ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਸ਼ਹਿਨਾਜ਼ ਦੀ ਇਸ ਪੋਸਟ ਤੋਂ ਬਾਅਦ ਲੋਕਾਂ 'ਚ ਹੋਰ ਭੰਬਲਭੂਸਾ ਹੈ। ਕਿਸੇ ਨੇ ਟਵੀਟ ਕੀਤਾ 'ਸੀਰੀਜ਼ ਦਾ ਪ੍ਰਮੋਸ਼ਨ' ਤਾਂ ਕਿਸੇ ਨੇ ਲਿਖਿਆ 'ਮੈਨੂੰ ਲੱਗਦਾ ਹੈ ਡਬਿੰਗ ਕੀਤਾ ਗਿਆ ਹੈ'। ਹੁਣ ਸ਼ਹਿਨਾਜ਼ ਹੀ ਦੱਸ ਸਕਦੀ ਹੈ ਕਿ ਪੋਸਟਰ ਦੀ ਸੱਚਾਈ ਕੀ ਹੈ। ਉਦੋਂ ਤੱਕ ਲੋਕ ਸਿਰਫ ਅੰਦਾਜ਼ੇ ਹੀ ਲੱਗਾ ਸਕਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News