ਸ਼ਹਿਨਾਜ਼ ਗਿੱਲ ਵਲੋਂ ਸਲਮਾਨ ਖ਼ਾਨ ਦੀ ਫ਼ਿਲਮ ਛੱਡਣ ਦੇ ਚਰਚੇ, ਇਸ ਗੱਲੋਂ ਹੋਈ ਉਦਾਸ

Thursday, May 26, 2022 - 02:57 PM (IST)

ਸ਼ਹਿਨਾਜ਼ ਗਿੱਲ ਵਲੋਂ ਸਲਮਾਨ ਖ਼ਾਨ ਦੀ ਫ਼ਿਲਮ ਛੱਡਣ ਦੇ ਚਰਚੇ, ਇਸ ਗੱਲੋਂ ਹੋਈ ਉਦਾਸ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨੂੰ ਲੈ ਕੇ ਕਾਫੀ ਬਜ਼ ਬਣਿਆ ਹੋਇਆ ਹੈ। ਆਖਰੀ ਮੌਕੇ ’ਤੇ ਫ਼ਿਲਮ ’ਚ ਜੋ ਵੀ ਬਦਲਾਅ ਹੋ ਰਹੇ ਹਨ, ਉਨ੍ਹਾਂ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਆਯੂਸ਼ ਸ਼ਰਮਾ ਤੇ ਜ਼ਹੀਰ ਇਕਬਾਲ ਤੋਂ ਬਾਅਦ ਖ਼ਬਰਾਂ ਹਨ ਕਿ ਸ਼ਹਿਨਾਜ਼ ਗਿੱਲ ਵੀ ਇਹ ਫ਼ਿਲਮ ਛੱਡ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਬਾਲੀਵੁੱਡ ਲਾਈਫ ਨੇ ਆਪਣੀ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸ਼ਹਿਨਾਜ਼ ਗਿੱਲ ਜੋ ਕਿ ਇਸ ਫ਼ਿਲਮ ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ, ਉਹ ਇਸ ਸਮੇਂ ਕਾਫੀ ਉਦਾਸ ਹੈ। ਫ਼ਿਲਮ ਨੂੰ ਲੈ ਕੇ ਜੋ ਵੀ ਬਦਲਾਅ ਕੀਤੇ ਜਾ ਰਹੇ ਹਨ, ਉਨ੍ਹਾਂ ਤੋਂ ਸ਼ਹਿਨਾਜ਼ ਗਿੱਲ ਅਣਜਾਣ ਹੈ।

ਸੁਣਨ ’ਚ ਆਇਆ ਹੈ ਕਿ ਸ਼ਹਿਨਾਜ਼ ਇਹ ਫ਼ਿਲਮ ਕਰਨ ਦੇ ਫ਼ੈਸਲੇ ’ਤੇ ਮੁੜ ਤੋਂ ਵਿਚਾਰ ਕਰਨ ਬਾਰੇ ਸੋਚ ਰਹੀ ਹੈ। ਫ਼ਿਲਮ ਨੂੰ ਜਿਸ ਤਰ੍ਹਾਂ ਨੈਗੇਟਿਵ ਪਬਲੀਸਿਟੀ ਮਿਲ ਰਹੀ ਹੈ, ਉਸ ਤੋਂ ਸ਼ਹਿਨਾਜ਼ ਖ਼ੁਸ਼ ਨਹੀਂ ਹੈ।

ਸੂਤਰ ਨੇ ਦੱਸਿਆ, ‘‘ਸ਼ਹਿਨਾਜ਼ ਗਿੱਲ ਨੂੰ ਆਪਣੇ ਮੈਂਟਰ ਸਲਮਾਨ ਖ਼ਾਨ ’ਤੇ ਪੂਰਾ ਭਰੋਸਾ ਹੈ। ਸਲਮਾਨ ਖ਼ਾਨ ਨੇ ਸ਼ਹਿਨਾਜ਼ ਗਿੱਲ ਨੂੰ ਹੌਸਲਾ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਚੀਜ਼ਾਂ ਸੈੱਟ ਹੋ ਜਾਣਗੀਆਂ। ਸ਼ਹਿਨਾਜ਼ ਆਪਣੇ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਸ ਨੇ ਇਸ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ, ਇਸ ਲਈ ਆਪਣਾ 100 ਫ਼ੀਸਦੀ ਇਸ ਪ੍ਰਾਜੈਕਟ ਨੂੰ ਦੇ ਰਹੀ ਹੈ। ਸ਼ਹਿਨਾਜ਼ ਗਿੱਲ ਆਪਣੇ ਐਕਸੈਂਟ ’ਤੇ ਵੀ ਕੰਮ ਕਰ ਰਹੀ ਹੈ ਤਾਂ ਕਿ ਉਹ ਫਰਾਟੇਦਾਰ ਹਿੰਦੀ ਬੋਲ ਸਕੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News