ਅਰਬਾਜ਼ ਖ਼ਾਨ ਦੀ ਗਰਲਫਰੈਂਡ ਜਿਓਰਜੀਆ ਦੀ ਜਨਮਦਿਨ ਪਾਰਟੀ ’ਚ ਪੁੱਜੀ ਸ਼ਹਿਨਾਜ਼ ਗਿੱਲ ਨੇ ਇੰਝ ਲੁੱਟੀ ਮਹਿਫਿਲ

Saturday, May 21, 2022 - 11:03 AM (IST)

ਅਰਬਾਜ਼ ਖ਼ਾਨ ਦੀ ਗਰਲਫਰੈਂਡ ਜਿਓਰਜੀਆ ਦੀ ਜਨਮਦਿਨ ਪਾਰਟੀ ’ਚ ਪੁੱਜੀ ਸ਼ਹਿਨਾਜ਼ ਗਿੱਲ ਨੇ ਇੰਝ ਲੁੱਟੀ ਮਹਿਫਿਲ

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਹੁਣ ਇਕ ਅਜਿਹੀ ਸ਼ਖ਼ਸੀਅਤ ਬਣ ਚੁੱਕੀ ਹੈ ਕਿ ਉਹ ਜਿਥੇ ਵੀ ਜਾਂਦੀ ਹੈ, ਕੈਮਰੇ ਖ਼ੁਦ ਉਸ ਵੱਲ ਮੁੜ ਜਾਂਦੇ ਹਨ। ਉਸ ਦੀ ਤਗੜੀ ਫੈਨ ਫਾਲੋਇੰਗ ਹੈ। ਪ੍ਰਸ਼ੰਸਕ ਉਸ ’ਤੇ ਜਾਨ ਵਾਰਦੇ ਹਨ। ਸ਼ਹਿਨਾਜ਼ ਨੂੰ ਹਾਲ ਹੀ ’ਚ ਅਰਬਾਜ਼ ਖ਼ਾਨ ਦੀ ਗਰਲਫਰੈਂਡ ਜਿਓਰਜੀਆ ਐਂਡ੍ਰੀਆਨੀ ਦੀ ਜਨਮਦਿਨ ਪਾਰਟੀ ’ਚ ਦੇਖਿਆ ਗਿਆ, ਜਿਥੇ ਉਸ ਨੇ ਸਾਰੀ ਲਾਈਮਲਾਈਟ ਲੁੱਟ ਲਈ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਉਸ ਨੇ ਨਾ ਸਿਰਫ ਰੱਜ ਕੇ ਮਸਤੀ ਕੀਤੀ, ਸਗੋਂ ਅਰਬਾਜ਼ ਖ਼ਾਨ ਨਾਲ ਖ਼ੂਬ ਹਾਸਾ-ਮਜ਼ਾਕ ਵੀ ਕੀਤਾ। ਉਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਜਿਓਰਜੀਆ ਦੀ ਜਨਮਦਿਨ ਪਾਰਟੀ ਦੀ ਇਕ ਵੀਡੀਓ ’ਚ ਸ਼ਹਿਨਾਜ਼ ਬਹੁਤ ਹੀ ਪਿਆਰ ਨਾਲ ਆਪਣੀ ਬੈਸਟ ਫਰੈਂਡ ਨੂੰ ਕੇਕ ਖਵਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵਾਂ ਦੀ ਬਾਂਡਿੰਗ ਸਾਫ ਦੇਖਣ ਨੂੰ ਮਿਲਦੀ ਹੈ।

ਸ਼ਹਿਨਾਜ਼ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਦੀਆਂ ਤਸਵੀਰਾਂ ਖਿੱਚਣ ਲਈ ਪਾਪਾਰਾਜ਼ੀ ਦੀ ਭੀੜ ਇਕੱਠੀ ਹੋ ਜਾਂਦੀ ਹੈ। ਸਾਰੇ ‘ਸ਼ਹਿਨਾਜ਼ ਸ਼ਹਿਨਾਜ਼’ ਕਹਿ ਕੇ ਚੀਕਣ ਲੱਗਦੇ ਹਨ। ਇਸ ਵੀਡੀਓ ਨੂੰ ਦੇਖ ਕੇ ਸ਼ਹਿਨਾਜ਼ ਦੇ ਪ੍ਰਸ਼ੰਸਕ ਕਹਿ ਰਹੇ ਹਨ, ‘‘ਫੋਟੋਗ੍ਰਾਫਰ ਵੀ ਉਸ ਨੂੰ ਦੇਖ ਕੇ ਕਿੰਨੇ ਖ਼ੁਸ਼ ਹਨ।’’

ਇਕ ਹੋਰ ਵੀਡੀਓ ’ਚ ਸ਼ਹਿਨਾਜ਼ ਪਾਪਾਰਾਜ਼ੀ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਹੈ। ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਆਪਣੇ ਪ੍ਰਸ਼ੰਸਕਾਂ ਲਈ ਕੁਝ ਆਖੋ ਤਾਂ ਉਹ ਕਹਿੰਦੀ ਹੈ, ‘‘ਮੇਰੇ ਪ੍ਰਸ਼ੰਸਕ ਮੇਰੀ ਆਰਮੀ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News