ਫੁੱਲਾਂ ਵਾਲੀ ਡਰੈੱਸ ’ਚ ਸ਼ਹਿਨਾਜ਼ ਨੇ ਦਿਖਾਈ ਹੌਟ ਲੁੱਕ, ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

Sunday, Dec 06, 2020 - 04:14 PM (IST)

ਫੁੱਲਾਂ ਵਾਲੀ ਡਰੈੱਸ ’ਚ ਸ਼ਹਿਨਾਜ਼ ਨੇ ਦਿਖਾਈ ਹੌਟ ਲੁੱਕ, ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

ਜਲੰਧਰ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਆਪਣੇ ਪ੍ਰਸ਼ੰਸਕਾਂ ਨਾਲ ਅਕਸਰ ਸੋਸ਼ਲ ਮੀਡੀਆ ਰਾਹੀਂ ਜੁੜੀ ਰਹਿੰਦੀ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਵੀ ਰਹਿੰਦੀ ਹੈ ਤੇ ਆਏ ਦਿਨ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਸ਼ਹਿਨਾਜ਼ ਦੀ ਪਹਿਲੀ ਤਸਵੀਰ ਫੁੱਲਾਂ ਵਾਲੀ ਡਰੈੱਸ ’ਚ ਹੈ, ਜਿਸ ’ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਇਸ ਤਸਵੀਰ ਨਾਲ ਲਿਖਦੀ ਹੈ, ‘ਇਕ ਗੁਲਾਬ ਕਦੇ ਵੀ ਸੂਰਜਮੁਖੀ ਨਹੀਂ ਬਣ ਸਕਦਾ ਤੇ ਇਕ ਸੂਰਜਮੁਖੀ ਕਦੇ ਵੀ ਗੁਲਾਬ ਨਹੀਂ ਬਣ ਸਕਦਾ। ਹਰ ਫੁੱਲ ਆਪਣੇ ਆਪ ’ਚ ਖੂਬਸੂਰਤ ਹੈ ਤੇ ਇੰਝ ਹੀ ਔਰਤਾਂ ’ਚ ਵੀ ਹੁੰਦਾ ਹੈ।’

PunjabKesari

ਸ਼ਹਿਨਾਜ਼ ਦੀ ਇਸ ਤਸਵੀਰ ਨੂੰ ਇੰਸਟਾਗ੍ਰਾਮ ’ਤੇ 8 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

PunjabKesari

ਫੋਟੋਸ਼ੂਟ ਦੀਆਂ ਹੋਰ ਤਸਵੀਰਾਂ ਸਾਂਝੀਆਂ ਕਰਦਿਆਂ ਸ਼ਹਿਨਾਜ਼ ਨੇ ਲਿਖਿਆ, ‘ਸੁਧਾਰ ਕਰਨਾ ਹੈ ਤਾਂ ਬਦਲਾਅ ਕਰੋ। ਸੰਪੂਰਨ ਹੋਣਾ ਹੈ ਤਾਂ ਅਕਸਰ ਬਦਲਣਾ ਚਾਹੀਦਾ ਹੈ। ਬਦਲਾਅ ਨਾਲ ਨਵੇਂ ਉੱਦਮ, ਸਾਹਸ ਤੇ ਤਜਰਬੇ ਆਉਂਦੇ ਹਨ। ਆਓ ਦਸੰਬਰ ਖਤਮ ਹੋਣ ਤੋਂ ਪਹਿਲਾਂ ਕੁਝ ਬਦਲਾਅ ਕਰੀਏ।’

PunjabKesari

ਸ਼ਹਿਨਾਜ਼ ਦੇ ਇਸ ਫੋਟੋਸ਼ੂਟ ਨੂੰ ਵੀ 8 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

PunjabKesari

ਸ਼ਹਿਨਾਜ਼ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਹ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਗੀਤ ‘ਸ਼ੋਨਾ ਸ਼ੋਨਾ’ ’ਚ ਨਜ਼ਰ ਆਈ ਸੀ। ਇਸ ਗੀਤ ਨੂੰ ਟੋਨੀ ਕੱਕੜ ਤੇ ਨੇਹਾ ਕੱਕੜ ਵਲੋਂ ਗਾਇਆ ਗਿਆ, ਜਿਸ ’ਚ ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਨੋਟ– ਸ਼ਹਿਨਾਜ਼ ਗਿੱਲ ਦਾ ਨਵਾਂ ਫੋਟੋਸ਼ੂਟ ਤੁਹਾਨੂੰ ਕਿਵੇਂ ਦਾ ਲੱਗਾ। ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News