ਸ਼ਹਿਨਾਜ਼ ਕੌਰ ਗਿੱਲ ਦੀ ਵਿਗੜੀ ਸਿਹਤ, ਹਸਪਤਾਲ ਤੋਂ ਵਾਇਰਲ ਹੋਈਆਂ ਤਸਵੀਰਾਂ

Tuesday, Oct 10, 2023 - 11:52 AM (IST)

ਸ਼ਹਿਨਾਜ਼ ਕੌਰ ਗਿੱਲ ਦੀ ਵਿਗੜੀ ਸਿਹਤ, ਹਸਪਤਾਲ ਤੋਂ ਵਾਇਰਲ ਹੋਈਆਂ ਤਸਵੀਰਾਂ

ਮੁੰਬਈ (ਬਿਊਰੋ)— 'ਪੰਜਾਬ ਦੀ ਕੈਟਰੀਨਾ' ਯਾਨੀਕਿ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਉਸ ਦੇ ਚਾਹੁਣ ਵਾਲਿਆਂ ਦੀ ਚਿੰਤਾ ਵਧ ਜਾਵੇਗੀ। ਦਰਅਸਲ, ਖ਼ਬਰ ਹੈ ਕਿ ਸ਼ਹਿਨਾਜ਼ ਹਸਪਤਾਲ 'ਚ ਭਰਤੀ ਹੈ। ਇਸ ਦੀ ਜਾਣਕਾਰੀ ਖ਼ੁਦ ਸ਼ਹਿਨਾਜ਼ ਨੇ ਹਸਪਤਾਲ ਤੋਂ ਲਾਈਵ ਹੋ ਕੇ ਦਿੱਤੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਆਪਣੀ ਫ਼ਿਲਮ 'ਥੈਂਕ ਯੂ ਫਾਰ ਕਮਿੰਗ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਸੀ। ਇਸ ਦੌਰਾਨ ਜਦੋਂ ਉਹ ਬਾਹਰ ਸੀ ਤਾਂ ਉਸ ਨੇ ਬਾਹਰਲਾ ਹੀ ਖਾਣਾ ਖਾਧਾ, ਜਿਸ ਨਾਲ ਉਸ ਦਾ ਢਿੱਡ ਖਰਾਬ ਹੋ ਗਿਆ। ਸਮੱਸਿਆ ਇੰਨੀ ਵਧ ਗਈ ਕਿ ਉਸ ਨੂੰ ਮੁੰਬਈ ਦੇ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

PunjabKesari

ਜਿਵੇਂ ਹੀ ਸ਼ਹਿਨਾਜ਼ ਦੇ ਹਸਪਤਾਲ 'ਚ ਭਰਤੀ ਹੋਣ ਦੀ ਖ਼ਬਰ ਆਈ ਤਾਂ ਉਸ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਗਈ। ਅਜਿਹੀ ਸਥਿਤੀ 'ਚ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਕਰਨ ਲਈ ਆਪਣੇ ਅਕਾਊਂਟ 'ਤੇ ਇੱਕ ਇੰਸਟਾਗ੍ਰਾਮ ਲਾਈਵ ਹੋਸਟ ਕੀਤਾ। ਇਸ ਵੀਡੀਓ 'ਚ ਸ਼ਹਿਨਾਜ਼ ਹਸਪਤਾਲ ਦੇ ਬੈੱਡ 'ਤੇ ਲੰਮੀਂ ਪਈ ਨਜ਼ਰ ਆ ਰਹੀ ਹੈ। ਉਸ ਨੇ ਹਸਪਤਾਲ ਦੇ ਕੱਪੜੇ ਪਾਏ ਹੋਏ ਹਨ। ਵੀਡੀਓ 'ਚ ਉਹ ਆਖਦੀ ਹੈ ਕਿ, ''ਦੇਖੋ, ਹਰ ਕਿਸੇ ਦਾ ਸਮਾਂ ਆਉਂਦਾ ਹੈ, ਸਭ ਦਾ ਸਮਾਂ ਜਾਂਦਾ ਹੈ। ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ। ਥੋੜੇ ਦਿਨਾਂ ਬਾਅਦ ਮੁੜ ਆਵਾਂਗੇ। ਦੋਸਤੋਂ, ਮੈਂ ਹੁਣ ਠੀਕ ਹਾਂ। ਮੈਂ ਠੀਕ ਨਹੀਂ ਸੀ। ਮੈਨੂੰ ਇੱਕ ਲਾਗ ਸੀ, ਮੈਂ ਸੈਂਡਵਿਚ ਨਹੀਂ ਖਾਧਾ। ਮੈਨੂੰ ਭੋਜਨ ਦੀ ਲਾਗ ਹੈ।''

PunjabKesari

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਸਲਮਾਨ ਖ਼ਾਨ ਨਾਲ 'ਕਿਸ ਕਾ ਭਾਈ ਕਿਸੀ ਕੀ ਜਾਨ' 'ਚ ਡੈਬਿਊ ਕੀਤਾ ਸੀ। ਫਿਰ ਉਸ ਨੇ ਭੂਮੀ ਪੇਡਨੇਕਰ, ਡੌਲੀ ਸਿੰਘ, ਕੁਸ਼ਾ ਕਪਿਲਾ ਅਤੇ ਸ਼ਿਬਾਨੀ ਬੇਦੀ ਅਭਿਨੀਤ ਸੈਕਸ ਕਾਮੇਡੀ ਫ਼ਿਲਮ 'ਥੈਂਕ ਯੂ ਫਾਰ ਕਮਿੰਗ' ਲਈ ਕਰਨ ਬੁਲਾਨੀ ਨਾਲ ਹੱਥ ਮਿਲਾਇਆ। ਇਹ ਫ਼ਿਲਮ 6 ਅਕਤੂਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਮਿਲਦਾ-ਜੁਲਦਾ ਹੁੰਗਾਰਾ ਮਿਲ ਰਿਹਾ ਹੈ।

PunjabKesari

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਨ੍ਹਾਂ ਨੂੰ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਹਨ। ਤਾਲਾਬੰਦੀ ਦੌਰਾਨ ਉਹ ਜੱਸੀ ਗਿੱਲ ਦੇ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਹਿੰਦੀ ਗੀਤਾਂ ‘ਚ ਵੀ ਕੰਮ ਕਰ ਰਹੀ ਹੈ।

PunjabKesari

 


author

sunita

Content Editor

Related News