ਸ਼ਹਿਨਾਜ਼ ਗਿੱਲ ਨੇ ਨਦੀ ਕੰਢੇ ਬਿਖੇਰਿਆ ਜਲਵਾ, ਅਦਾਕਾਰਾ ਦੀ ਖੂਬਸੂਰਤੀ ''ਤੇ ਫਿਦਾ ਹੋਏ ਫੈਨਜ਼

Tuesday, Jul 30, 2024 - 01:06 PM (IST)

ਸ਼ਹਿਨਾਜ਼ ਗਿੱਲ ਨੇ ਨਦੀ ਕੰਢੇ ਬਿਖੇਰਿਆ ਜਲਵਾ, ਅਦਾਕਾਰਾ ਦੀ ਖੂਬਸੂਰਤੀ ''ਤੇ ਫਿਦਾ ਹੋਏ ਫੈਨਜ਼

ਮੁੰਬਈ- ਬਾਲੀਵੁੱਡ ਦੀ ਕਿਊਟ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨਦੀ ਦੇ ਕੰਢੇ 'ਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਕਾਲੇ ਟੌਪ ਅਤੇ ਖੁੱਲ੍ਹੇ ਵਾਲਾਂ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ ਅਤੇ ਨੈਚੁਰਲ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੀਡੀਓ 'ਚ ਉਹ ਨਦੀ ਦੇ ਕੰਢੇ ਸੈਰ ਕਰਦੇ ਹੋਏ ਕੈਮਰੇ ਲਈ ਪੋਜ਼ ਦੇ ਰਹੀ ਹੈ। ਸ਼ਹਿਨਾਜ਼ ਦੀ ਇਸ ਖੂਬਸੂਰਤੀ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਫੈਨਜ਼ ਕੁਮੈਂਟ ਸੈਕਸ਼ਨ 'ਚ ਉਸ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। 

 

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਕਾਫੀ ਮਸ਼ਹੂਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓ ਅਤੇ ਫਿਲਮਾਂ ਕੀਤੀਆਂ ਹਨ। ਪ੍ਰਸ਼ੰਸਕ ਉਸ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਸ ਦੇ ਕਰੀਅਰ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਉਮੀਦ ਹੈ ਕਿ ਉਹ ਬਾਲੀਵੁੱਡ ਵਿੱਚ ਹੋਰ ਵੀ ਉੱਚਾਈਆਂ 'ਤੇ ਪਹੁੰਚੇਗੀ। ਉਹ ਆਖਰੀ ਵਾਰ ਭੂਮੀ ਪੇਡਨੇਕਰ ਨਾਲ ਫਿਲਮ ਥੈਂਕ ਯੂ ਫਾਰ ਕਮਿੰਗ ਵਿੱਚ ਨਜ਼ਰ ਆਈ ਸੀ।


author

Priyanka

Content Editor

Related News