ਸ਼ਹਿਨਾਜ਼ ‘Most Desirable Women 2020’ ਐਵਾਰਡ ਨਾਲ ਸਨਮਾਨਿਤ, ਸਿਧਾਰਥ ਲਈ ਆਖੀ ਵੱਡੀ ਗੱਲ

Monday, May 31, 2021 - 09:58 AM (IST)

ਸ਼ਹਿਨਾਜ਼ ‘Most Desirable Women 2020’ ਐਵਾਰਡ ਨਾਲ ਸਨਮਾਨਿਤ, ਸਿਧਾਰਥ ਲਈ ਆਖੀ ਵੱਡੀ ਗੱਲ

ਚੰਡੀਗੜ੍ਹ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਅਦਾਕਾਰਾ, ਗਾਇਕਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਦੀ ਸੂਚੀ 'ਚ ਪਹਿਲਾ ਸਥਾਨ ਮਿਲਿਆ ਹੈ। ਹਾਲਾਂਕਿ ਪਿਛਲੇ ਸਾਲ ਸ਼ਹਿਨਾਜ਼ ਗਿੱਲ ਨੂੰ ਇਸ ਸੂਚੀ 'ਚ ਚੌਥੇ ਨੰਬਰ 'ਤੇ ਜਗ੍ਹਾ ਮਿਲੀ ਸੀ। ਇਹ ਵੱਡਾ ਸਨਮਾਨ ਮਿਲਣ 'ਤੇ ਸ਼ਹਿਨਾਜ਼ ਗਿੱਲ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ। ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਿ ਬਹੁਤ ਜਲਦੀ ਵਾਇਰਲ ਵੀ ਹੁੰਦੀਆਂ ਹਨ। ਇਸ ਦੇ ਚਲਦੇ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦੀਦਾ ਸਿਤਾਰਿਆਂ 'ਚੋਂ ਵੀ ਇਕ ਹੈ। ਹਾਲ ਹੀ 'ਚ ਉਨ੍ਹਾਂ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 

ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ''ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਬਣਾਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਇਹ ਸਿਰਫ਼ ਤੁਹਾਡੇ ਸਮਰਥਨ ਕਾਰਨ ਸੰਭਵ ਹੋਇਆ ਹੈ।'' ਸ਼ਹਿਨਾਜ਼ ਗਿੱਲ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਆਪਣਾ ਅਸਲੀ ਪੱਖ ਦਿਖਾਉਂਦੀ ਹੈ ਤੇ ਲੋਕਾਂ ਨਾਲ ਕੁਨੈਕਟ ਕਰਦੀ ਹੈ।

ਸ਼ਹਿਨਾਜ਼ ਗਿੱਲ ਕਹਿੰਦੀ ਹੈ, ''ਮੈਂ ਦੁਨੀਆ ਨੂੰ ਅਪਣਾ ਸੱਚਾ ਸਵਰੂਪ ਦਿਖਾਉਂਦੀ ਹਾਂ। ਇਸ ਦੇ ਚਲਦੇ ਮੈਂ ਲੋਕਾਂ ਨਾਲ ਜੁੜ ਜਾਂਦੀ ਹਾਂ। ਮੇਰੇ ਅਨੁਸਾਰ ਜੇਕਰ ਤੁਹਾਡੀ ਪਰਸਨੈਲਟੀ ਚੰਗੀ ਹੈ ਤਾਂ ਲੋਕ ਤੁਹਾਨੂੰ ਪਸੰਦ ਕਰਦੇ ਹਨ ਕਿਉਂਕਿ ਲੋਕ ਤੁਹਾਡੀ ਤਰ੍ਹਾਂ ਬਣਨਾ ਚਾਹੁੰਦੇ ਹਨ।'' ਸ਼ਹਿਨਾਜ਼ ਗਿੱਲ ਤੋਂ ਜਦੋਂ ਪੁੱਛਿਆ ਗਿਆ ਕਿ ਮੋਸਟ ਡਿਜ਼ਾਇਰੇਬਲ ਮੈਨ ਦਾ ਪੁਰਸਕਾਰ ਉਹ ਕਿਸ ਨੂੰ ਦੇਣਾ ਚਾਹੁੰਦੀ ਹੈ ਤਾਂ ਇਸ 'ਤੇ ਉਨ੍ਹਾਂ ਨੇ ਸਿਧਾਰਥ ਸ਼ੁਕਲਾ ਦਾ ਨਾਂ ਲਿਆ। ਸ਼ਹਿਨਾਜ਼ ਗਿੱਲ ਕਹਿੰਦੀ ਹੈ 'ਦਿ ਮੋਸਟ ਡਿਜ਼ਾਇਰੇਬਲ ਮੈਨ ਮੇਰੇ ਅਨੁਸਾਰ ਸਿਧਾਰਥ ਸ਼ੁਕਲਾ ਹੈ। ਉਨ੍ਹਾਂ 'ਚ ਬਹੁਤ ਚੰਗੀਆਂ ਆਦਤਾਂ ਹਨ। ਉਹ ਇਮਾਨਦਾਰ, ਦਿਆਵਾਨ, ਧਿਆਨ ਰੱਖਦੇ ਹਨ, ਮੈਨੂੰ ਮਰਦਾਂ 'ਚ ਇਹ ਕੁਆਲਿਟੀ ਕਾਫ਼ੀ ਪਸੰਦ ਆਉਂਦੀ ਹੈ।'

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਹਾਲ ਹੀ 'ਚ ਕੈਨੇਡਾ ਤੋਂ ਵਾਪਸ ਆਈ ਹੈ। ਉਥੇ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਹੌਸਲ ਰੱਖ' ਦੀ ਸ਼ੂਟਿੰਗ ਕੀਤੀ ਹੈ। ਇਸ ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਵੀ ਅਹਿਮ ਭੂਮਿਕਾ 'ਚ ਹਨ। ਇਹ ਫ਼ਿਲਮ ਜਲਦ ਰਿਲੀਜ਼ ਹੋਵੇਗੀ।


author

sunita

Content Editor

Related News