ਸ਼ਹਿਨਾਜ਼ ਦੇ ਬਦਲੇ ਲੁੱਕ ''ਤੇ ਲੱਟੂ ਹੋਏ ਭਾਰਤੀ ਸਿੰਘ ਦੇ ਪਤੀ, ਸ਼ਰੇਆਮ ਮੰਗੀ ''Kiss'' (ਵੀਡੀਓ)

10/21/2020 1:34:47 PM

ਜਲੰਧਰ (ਬਿਊਰੋ) : ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਕੌਰ ਨੇ 'ਬਿੱਗ ਬੌਸ 13' ਦੇ ਜ਼ਰੀਏ ਇਕ ਜ਼ਬਰਦਸਤ ਪਛਾਣ ਬਣਾਈ ਹੈ। 'ਬਿੱਗ ਬੌਸ 13' ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਆਪਣੀ ਗਾਇਕੀ ਲਈ ਵੀ ਜਾਣੀ ਜਾਂਦੀ ਸੀ। ਹਾਲ ਹੀ ਵਿਚ ਉਸ ਦਾ ਇਕ ਵੀਡੀਓ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ, ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਹਾਲ ਹੀ ਵਿਚ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਕੌਰ ਗਿੱਲ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿਮਬਾਚਿਆ ਦੇ ਸ਼ੋਅ 'ਤੇ ਪਹੁੰਚੀ ਸੀ। ਇਸ ਦੌਰਾਨ ਸ਼ਹਿਨਾਜ਼ ਸ਼ੋਅ 'ਚ 'ਵੱਖਰਾ ਸਵੈਗ' ਗੀਤ ਗਾਉਂਦੇ ਹੋਏ ਐਂਟਰੀ ਕਰਦੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਬਲੈਕ ਕਲਰ ਦੇ ਪਹਿਰਾਵੇ 'ਚ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਘੁੰਗਰਾਲੇ ਵਾਲ ਉਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਹੇ ਹਨ।

 
 
 
 
 
 
 
 
 
 
 
 
 
 

Aa rahi hoon, Apna swag lekar... In Shandaar Ravivaar, 25th October Se every Sunday 12pm only on @colorstv

A post shared by Shehnaaz Gill (@shehnaazgill) on Oct 18, 2020 at 9:33am PDT

ਸ਼ਹਿਨਾਜ਼ ਗਿੱਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਸੇ ਸਮੇਂ ਸ਼ਹਿਨਾਜ਼ ਦੀ ਐਂਟਰੀ ਤੋਂ ਬਾਅਦ ਭਾਰਤੀ ਸਿੰਘ ਉਸ ਨੂੰ ਪੁੱਛਦੀ ਹੈ ਕਿ ਹਰਸ਼ ਕਿਸ ਨਾਲ ਫਲਰਟ ਕਰ ਰਿਹਾ ਸੀ? ਜਿਸ 'ਤੇ ਸ਼ਹਿਨਾਜ਼ ਆਖਦੀ ਹੈ ਕਿ ਉਹ ਮੇਰੇ ਤੋਂ ਕਿੱਸੀਆਂ ਮੰਗ ਰਿਹਾ ਸੀ, ਇਸ ਨੂੰ ਪਤਾ ਨਹੀਂ ਪੰਜਾਬ ਦੀਆਂ ਕੁੜੀਆਂ ਸਖ਼ਤ ਹਨ, ਚਲ ਮੈਂ ਹੁਣ ਪਤਲੀ ਹੋ ਗਈ ਤੇਰੇ ਤੋਂ। ਇਸ ਤੋਂ ਬਾਅਦ ਭਾਰਤੀ ਸਿੰਘ ਹਰਸ਼ ਦੇ ਕਾਲਰ ਫੜ੍ਹ ਕੇ ਕਹਿੰਦੀ ਹੈ ਕਿ ਮੈਂ ਤਾਂ ਪਤਲੀ ਵੀ ਨਹੀਂ ਹੋਈ ਅਤੇ ਮੇਰੇ 'ਚ ਜ਼ੋਰ ਵੀ ਉਨ੍ਹਾਂ ਹੀ ਹੈ, ਸਮਝੇ। 
PunjabKesari
ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ 'ਚ ਲਿਖਿਆ, ''ਮੈਂ ਆ ਰਹੀ ਹਾਂ ਆਪਣਾ ਸਵੈਗ ਲੈ ਕੇ।'' 
ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ 13' ਨਾਲ ਕਾਫ਼ੀ ਮਸ਼ਹੂਰ ਹੋਈ ਹੈ। 'ਬਿੱਗ ਬੌਸ' ਦੇ ਘਰ 'ਚ ਰਹਿੰਦਿਆਂ ਸ਼ਹਿਨਾਜ਼ ਗਿੱਲ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਹਰ ਕਿਸੇ ਦੇ ਦਿਲਾਂ 'ਚ ਵੀ ਜਗ੍ਹਾ ਬਣਾਈ। ਖ਼ਾਸਕਰ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

 
 
 
 
 
 
 
 
 
 
 
 
 
 

Acne can be temporary but they leave behind marks which take a long time to heal if left untreated. I found the perfect solution to help me with this- 10% Niacinamide serum by @thedermacoindia . It has Niacinamide which reduces acne marks and scars and gives an even skin texture along with zinc which helps reduce severity of acne and promotes clearer looking skin. It also helps to reduce further acne breakout. Try this amazing product today! These products are designed by dermatologists and are safe to use.Use my code shehnaaz25 to get 25% off from their website #nofilter #healdontconceal #TheDermaCo

A post shared by Shehnaaz Gill (@shehnaazgill) on Oct 20, 2020 at 3:54am PDT


sunita

Content Editor sunita