ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦਾ ਨਵਾਂ ਗੀਤ ਬਣਿਆ ਟਰੈਂਡਿੰਗ ’ਚ, ਰਿਲੀਜ਼ ਹੁੰਦਿਆਂ ਹੀ ਮਿਲੇ ਲੱਖਾਂ ਵਿਊਜ਼

11/25/2020 3:33:24 PM

ਜਲੰਧਰ (ਬਿਊਰੋ)– ਦੇਸ਼ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਪਿਛਲੇ ਸੀਜ਼ਨ ’ਚ ਸਾਰਿਆਂ ਦੇ ਦਿਲਾਂ ਨੂੰ ਜਿੱਤਣ ਵਾਲੀ ਜੋੜੀ ਇਕ ਵਾਰ ਮੁੜ ਇਕੱਠੀ ਨਜ਼ਰ ਆਈ ਹੈ। ਅਸੀਂ ਗੱਲ ਕਰ ਰਹੇ ਹਾਂ ‘ਸਿਡਨਾਜ਼’ ਯਾਨੀ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ। ਦੋਵਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਕ ਵਾਰ ਮੁੜ ਦੋਵੇਂ ‘ਬਿੱਗ ਬੌਸ’ ਦੇ ਬਾਹਰ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

‘ਸ਼ੋਨਾ ਸ਼ੋਨਾ’ ਰਿਲੀਜ਼
ਸਿਡਨਾਜ਼ ਦਾ ਨਵਾਂ ਰਿਲੀਜ਼ ਹੋਇਆ ਗੀਤ ਹੈ ‘ਸ਼ੋਨਾ ਸ਼ੋਨਾ’। ਮਿਊਜ਼ਿਕ ਵੀਡੀਓ ਦਾ ਪੋਸਟਰ ਬੀਤੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਿਹਾ ਸੀ। ਇਸ ਗੀਤ ਨੂੰ ਟੋਨੀ ਕੱਕੜ ਤੇ ਨੇਹਾ ਕੱਕੜ ਨੇ ਗਾਇਆ ਹੈ। ਗੀਤ ਯੂਟਿਊਬ ’ਤੇ 23ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ ਹੁਣ ਤਕ 23 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਨਿਕਾਹ ਤੋਂ ਬਾਅਦ ਲਾਲ ਜੋੜੇ ’ਚ ਸਨਾ ਖ਼ਾਨ ਨੇ ਵਲੀਮਾ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਸ਼ਹਿਨਾਜ਼ ਗਿੱਲ ਨੇ ਗੀਤ ਦੀ ਵੀਡੀਓ ਸ਼ੇਅਰ ਕਰਦਿਆਂ ਇੰਸਟਾਗ੍ਰਾਮ ’ਤੇ ਲਿਖਿਆ, ‘ਸ਼ੋਨਾ ਸ਼ੋਨਾ ਰਿਲੀਜ਼ ਹੋ ਗਿਆ ਹੈ। ਸ਼ਹਿਨਾਜ਼ ਗਿੱਲ ਦੀ ਇੰਸਟਾਗ੍ਰਾਮ ਪੋਸਟ ’ਤੇ ਵੀ ਲੋਕਾਂ ਦੇ ਕੁਮੈਂਟਸ ਆ ਰਹੇ ਹਨ। ਪ੍ਰਸ਼ੰਸਕ ਦੋਵਾਂ ਨੂੰ ਇਕੱਠਿਆਂ ਦੇਖ ਕੇ ਕਾਫੀ ਖੁਸ਼ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੀਤ ਦਾ ਪੋਸਟਰ ਵੀ ਰਿਲੀਜ਼ ਹੋਇਆ ਸੀ, ਜਿਸ ’ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਦੇਖਣ ਵਾਲੀ ਸੀ। ਗੀਤ ਦੇ ਪੋਸਟਰ ਨੇ ਹੀ ਲੋਕਾਂ ’ਚ ਉਤਸ਼ਾਹ ਭਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਨੇਹਾ-ਰੋਹਨ ਦੇ ਵਿਆਹ ਨੂੰ ਹੋਇਆ ਇਕ ਮਹੀਨਾ ਪੂਰਾ, ਚਾਹੁਣ ਵਾਲਿਆਂ ਨੂੰ ਦਿੱਤਾ ਖਾਸ ਤੋਹਫ਼ਾ

ਪੰਜਾਬ ’ਚ ਹੋਈ ਗੀਤ ਦੀ ਸ਼ੂਟਿੰਗ
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਗੱਲ ਕਰੀਏ ਤਾਂ ਦੋਵਾਂ ਨੇ ‘ਬਿੱਗ ਬੌਸ 12’ ਨਾਲ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਈ ਸੀ। ਉਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਪਹਿਲਾਂ ਦੋਵਾਂ ਦਾ ਇਕ ਹੋਰ ਗੀਤ ਰਿਲੀਜ਼ ਹੋਇਆ ਸੀ, ਜਿਸ ਦਾ ਨਾਂ ਸੀ ‘ਭੁਲਾ ਦੂੰਗਾ’। ਇਸ ਗੀਤ ’ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਦੋਵੇਂ ਬੀਤੇ ਦਿਨੀਂ ਇਕ ਪ੍ਰਾਜੈਕਟ ਦੀ ਸ਼ੂਟਿੰਗ ਲਈ ਪੰਜਾਬ ਗਏ ਸਨ। ਉਸ ਦੌਰਾਨ ਟੋਨੀ ਕੱਕੜ ਵੀ ਇਕੱਠੇ ਸਨ। ਮੰਨਿਆ ਜਾ ਰਿਹਾ ਹੈ ਕਿ ਰਿਲੀਜ਼ ਹੋਇਆ ਇਹ ਗੀਤ ਪੰਜਾਬ ’ਚ ਹੀ ਬਣਿਆ ਹੈ।


Rahul Singh

Content Editor Rahul Singh