ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਦੇ ਚੇਲੈਂਜ ਨੂੰ ਕੀਤਾ ਸਵੀਕਾਰ, ਭਰਾ ਨੂੰ ਲੈ ਕੇ ਸਾਂਝੀ ਕੀਤੀ ਭਾਵੁਕ ਪੋਸਟ

10/29/2020 9:31:50 AM

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਦੇ ਦੋਸਤ ਸਿਧਾਰਥ ਸ਼ੁਕਲਾ ਵੱਲੋਂ ਦਿੱਤੇ ਚੇਲੈਂਜ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਇਕ ਖ਼ਾਸ ਪੋਸਟ ਪਾਈ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੇ 'Real Challenger Story' ਲਈ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਨੂੰ ਟੈੱਗ ਕੀਤਾ ਸੀ, ਜਿਸ ਦੇ ਰਿਪਲਾਈ 'ਚ ਸ਼ਹਿਨਾਜ਼ ਨੇ ਦੱਸਿਆ ਕਿ ਇਸ ਮਹਾਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਜਿਸ ਨੇ ਉਨ੍ਹਾਂ ਲਈ ਸਭ ਕੁਝ ਸੁਰੱਖਿਅਤ ਬਣਾਇਆ ਹੈ, ਉਹ ਇਨਸਾਨ ਉਨ੍ਹਾਂ ਦਾ ਭਰਾ ਸ਼ਹਿਬਾਜ਼ ਹੈ। ਉਸ ਨੇ ਹੀ ਮੇਰੇ ਆਲੇ-ਦੁਆਲੇ ਨੂੰ ਸੁਰੱਖਿਅਤ ਬਣਾਇਆ ਤੇ ਮੇਰਾ ਖਿਆਲ ਰੱਖਿਆ।' ਉਨ੍ਹਾਂ ਨੇ ਇਸ ਪੋਸਟ ਨਾਲ ਆਪਣੇ ਭਰਾ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

 ਇਹ ਖ਼ਬਰ ਵੀ ਪੜ੍ਹੋ :- ਕੀ ਨਾਨਾਵਤੀ ਹਸਪਤਾਲ 'ਚ ਦਾਖ਼ਲ ਹੋਏ ਅਮਿਤਾਭ ਬੱਚਨ? ਜਾਣੋ ਕੀ ਹੈ ਪੂਰੀ ਸੱਚਾਈ

ਜੇ ਗੱਲ ਕਰੀਏ ਸ਼ਹਿਬਾਜ਼ ਗਿੱਲ ਦੀ ਤਾਂ ਉਹ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ -13 'ਚ ਮਹਿਮਾਨ ਦੇ ਰੂਪ 'ਚ ਨਜ਼ਰ ਆਏ ਸਨ। ਸ਼ੋਅ ਦੌਰਾਨ ਸ਼ਹਿਬਾਜ਼ ਨੇ ਆਪਣੀ ਮਜ਼ਾਕੀਆ ਤੇ ਮਜ਼ੇਦਾਰ ਗੱਲਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਸ਼ਹਿਬਾਜ਼ ਦੀ ਲੋਕਪ੍ਰਿਯਤਾ ਕਰਕੇ ਉਹ ਟੀ. ਵੀ. ਦੇ ਇਕ ਹੋਰ ਰਿਐਲਿਟੀ ਸ਼ੋਅ 'ਚ ਨਜ਼ਰ ਆਏ ਸਨ। ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਜਿਸ ਨੇ 'ਬਿੱਗ ਬੌਸ 13' 'ਚ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ। ਭਾਵੇਂ ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ' ਦੀ ਟਰਾਫੀ ਨਹੀਂ ਜਿੱਤੀ ਪਰ ਉਹ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ ।

PunjabKesari

ਇਹ ਖ਼ਬਰ ਵੀ ਪੜ੍ਹੋ :- ਕੌਰ ਬੀ ਨੇ ਨੇਹਾ ਕੱਕੜ-ਰੋਹਨਪ੍ਰੀਤ ਦੀ ਰਿਸੈਪਸ਼ਨ ਪਾਰਟੀ 'ਚ ਲਾਈਆਂ ਰੌਣਕਾਂ, ਜੋੜੀ ਨੂੰ ਇੰਝ ਦਿੱਤੀਆਂ ਦੁਆਵਾਂ (ਵੀਡੀਓ)

ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ 'ਚ ਸਲਮਾਨ ਖ਼ਾਨ ਦਾ ਸੁਪਰ ਹਿੱਟ ਗੀਤ 'ਦਿਲ ਦੀਆਂ ਗੱਲਾਂ' ਨੂੰ ਗਾਇਆ। ਇਸ ਗੀਤ 'ਚ ਸ਼ਹਿਨਾਜ਼ ਗਿੱਲ ਤੇ ਅਰਜੁਨ ਕਾਨੂੰਗੋ ਦੀ ਜੁਗਲਬੰਦੀ ਸੁਣਨ ਮਿਲ ਰਹੀ ਹੈ। ਇਸ ਗਾਣੇ ਨੂੰ ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ, ਜਿਸ ਕਰਕੇ ਇਹ ਗੀਤ ਯੂਟਿਊਬ 'ਤੇ ਟਰੈਂਡਿੰਗ 'ਚ ਚੱਲ ਰਿਹਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ :- ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ 'ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਜੱਸੀ ਗਿੱਲ, ਗੁਰੀ ਸਣੇ ਕਈ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ।


sunita

Content Editor

Related News