ਸ਼ੈਫਾਲੀ ਜਰੀਵਾਲਾ ਦਾ ਪੋਸਟਮਾਰਟਮ ਹੋਇਆ ਪੂਰਾ, ਅੰਤਿਮ ਦਰਸ਼ਨਾਂ ਲਈ ਘਰ ਲਿਆਂਦੀ ਗਈ ਮ੍ਰਿਤਕ ਦੇਹ

Saturday, Jun 28, 2025 - 05:24 PM (IST)

ਸ਼ੈਫਾਲੀ ਜਰੀਵਾਲਾ ਦਾ ਪੋਸਟਮਾਰਟਮ ਹੋਇਆ ਪੂਰਾ, ਅੰਤਿਮ ਦਰਸ਼ਨਾਂ ਲਈ ਘਰ ਲਿਆਂਦੀ ਗਈ ਮ੍ਰਿਤਕ ਦੇਹ

ਮੁੰਬਈ: ਮਸ਼ਹੂਰ ਅਭਿਨੇਤਰੀ ਅਤੇ ਮਾਡਲ ਸ਼ੈਫਾਲੀ ਜ਼ਰੀਵਾਲਾ, ਜੋ 2002 ਦੇ ਵਾਇਰਲ ਗੀਤ ‘ਕਾਂਟਾ ਲਗਾ’ ਰਾਹੀਂ ਘਰ-ਘਰ ਵਿਚ ਮਸ਼ਹੂਰ ਹੋਈ ਸੀ, ਦੀ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਮੁੰਬਈ ਦੇ ਬੇਲੇਵਿਊ ਮਲਟੀਸਪੈਸ਼ਲਟੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਅੱਜ ਹੀ ਹੋਵੇਗਾ 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦਾ ਅੰਤਿਮ ਸੰਸਕਾਰ, ਧਾਂਹਾਂ ਮਾਰ ਰੋਂਦੀ ਨਜ਼ਰ ਆਈ ਮਾਂ

ਸ਼ੈਫਾਲੀ ਜਰੀਵਾਲਾ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਸਦੀ ਦੇਹ ਨੂੰ ਪਰਿਵਾਰ ਅਤੇ ਦੋਸਤਾਂ ਦੁਆਰਾ ਸ਼ਰਧਾਂਜਲੀ ਦੇਣ ਲਈ ਉਸਦੇ ਘਰ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸ਼ੈਫਾਲੀ ਦਾ ਅੰਤਿਮ ਸੰਸਕਾਰ ਅੱਜ ਯਾਨੀ 28 ਜੂਨ 2025 ਨੂੰ ਹੀ ਕੀਤਾ ਜਾਵੇਗਾ। ਅੰਤਿਮ ਸੰਸਕਾਰ ਓਸ਼ੀਵਾਰਾ ਦੇ ਉਸੇ ਸ਼ਮਸ਼ਾਨਘਾਟ ਵਿੱਚ ਹੋਵੇਗਾ ਜਿੱਥੇ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮੌਤ ਮਗਰੋਂ ਸ਼ੈਫਾਲੀ ਦੀ ਆਖ਼ਰੀ ਪੋਸਟ ਹੋਈ ਵਾਇਰਲ, ਆਪਣੇ Ex Boyfriend ਨੂੰ ਕੀਤਾ ਸੀ ਯਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News