''ਮੁੰਜਿਆ'' ਦੀ ਸ਼ਰਵਰੀ ਵਾਘ ਦੀ ਚਮਕੀ ਕਿਸਮਤ, IMDB ਦੀ ਮਸ਼ਹੂਰ ਭਾਰਤੀ ਹਸਤੀਆਂ ''ਚ ਤੀਜੇ ਹਫ਼ਤੇ ਵੀ ਕੀਤਾ ਟੌਪ

Thursday, Jul 18, 2024 - 02:43 PM (IST)

''ਮੁੰਜਿਆ'' ਦੀ ਸ਼ਰਵਰੀ ਵਾਘ ਦੀ ਚਮਕੀ ਕਿਸਮਤ, IMDB ਦੀ ਮਸ਼ਹੂਰ ਭਾਰਤੀ ਹਸਤੀਆਂ ''ਚ ਤੀਜੇ ਹਫ਼ਤੇ ਵੀ ਕੀਤਾ ਟੌਪ

ਮੁੰਬਈ (ਬਿਊਰੋ) : ਆਨਲਾਈਨ ਪਲੇਟਫਾਰਮ IMDb ਨੇ ਇਸ ਹਫ਼ਤੇ ਚੋਟੀ ਦੀਆਂ 10 ਪ੍ਰਸਿੱਧ ਭਾਰਤੀ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਹ ਵਿਸ਼ੇਸ਼ ਸੂਚੀ IMDb 'ਤੇ ਜਾਣ ਵਾਲੇ ਦੁਨੀਆ ਭਰ ਦੇ 200 ਮਿਲੀਅਨ ਤੋਂ ਵੱਧ ਮਹੀਨਾਵਾਰ ਉਪਭੋਗਤਾਵਾਂ ਦੇ ਵਿਚਾਰਾਂ ਦੇ ਆਧਾਰ 'ਤੇ ਬਣਾਈ ਗਈ ਹੈ, ਜਿਸ 'ਚ ਅਦਾਕਾਰਾ ਸ਼ਰਵਰੀ ਵਾਘ ਲਗਾਤਾਰ ਤੀਜੇ ਹਫ਼ਤੇ IMDb ਦੀਆਂ ਪ੍ਰਸਿੱਧ ਭਾਰਤੀ ਹਸਤੀਆਂ ਦੀ ਸੂਚੀ 'ਚ ਸਿਖ਼ਰ 'ਤੇ ਰਹੀ ਹੈ।

PunjabKesari

ਡਰਾਉਣੀ-ਕਾਮੇਡੀ ਫ਼ਿਲਮ 'ਮੁੰਜਿਆ' 'ਚ ਆਪਣੇ ਕਿਰਦਾਰ ਲਈ ਸੁਰਖੀਆਂ ਬਟੋਰਨ ਵਾਲੀ ਸ਼ਰਵਰੀ ਵਾਘ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ, ਜਿਸ ਕਾਰਨ ਇਸ ਹਫ਼ਤੇ ਸਭ ਤੋਂ ਮਸ਼ਹੂਰ ਭਾਰਤੀ ਸੈਲੀਬ੍ਰਿਟੀਜ਼ ਦੇ ਰੂਪ 'ਚ ਉਨ੍ਹਾਂ ਦੀ ਲੋਕਪ੍ਰਿਯਤਾ ਹੋਰ ਵੱਧ ਗਈ ਹੈ।

PunjabKesari

ਇਸ ਤੋਂ ਇਲਾਵਾ ਮਸ਼ਹੂਰ ਵੈੱਬ ਸੀਰੀਜ਼ ਮਿਰਜ਼ਾਪੁਰ 'ਚ ਮਾਧੁਰੀ ਯਾਦਵ ਦੇ ਕਿਰਦਾਰ ਨੂੰ ਲੈ ਕੇ ਸੁਰਖੀਆਂ ਬਟੋਰਨ ਵਾਲੀ ਈਸ਼ਾ ਤਲਵਾਰ ਨੇ ਇਸ ਲਿਸਟ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਹਰਸ਼ਿਤਾ ਗੌੜ, ਸ਼ਵੇਤਾ ਤ੍ਰਿਪਾਠੀ ਅਤੇ ਅਲੀ ਫਜ਼ਲ ਸਮੇਤ ਉਸ ਦੇ 'ਮਿਰਜ਼ਾਪੁਰ 3' ਸਹਿ-ਸਿਤਾਰਿਆਂ ਨੇ ਵੀ ਇਸ ਸੂਚੀ 'ਚ ਜਗ੍ਹਾਂ ਬਣਾਈ ਹੈ, ਜੋ ਤੀਜੇ, 10ਵੇਂ ਅਤੇ 11ਵੇਂ ਸਥਾਨ 'ਤੇ ਰਹੇ। 'ਮਿਰਜ਼ਾਪੁਰ' ਦਾ ਤੀਜਾ ਸੀਜ਼ਨ ਰਿਕਾਰਡ ਤੋੜਦੇ ਹੋਏ ਭਾਰਤ 'ਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅ ਵਜੋਂ ਉਭਰਿਆ ਹੈ ਅਤੇ ਇਸ ਦਾ ਪ੍ਰੀਮੀਅਰ 5 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਹੋਇਆ ਸੀ।

PunjabKesari

ਇਸ ਦੇ ਨਾਲ ਹੀ ਐਕਸ਼ਨ ਨਾਲ ਭਰਪੂਰ ਥ੍ਰਿਲਰ ਫਿਲਮ 'ਕਿਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਲਕਸ਼ੈ ਨੇ ਸੂਚੀ 'ਚ ਛੇਵਾਂ ਸਥਾਨ ਹਾਸਲ ਕੀਤਾ ਹੈ। ਸ਼ੇਰਨਵਾਜ਼ ਜਿਜੀਨਾ, ਅਨੰਗਸ਼ਾ ਬਿਸਵਾਸ, ਨਿਰਦੇਸ਼ਕ ਐਸ ਸ਼ੰਕਰ ਅਤੇ ਅਲਾਇਆ ਐਫ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਵੀ ਇਸ ਸੂਚੀ ਵਿੱਚ ਜਗ੍ਹਾਂ ਬਣਾਈ ਹੈ ਅਤੇ ਉਹ 13ਵੇਂ, 15ਵੇਂ, 22ਵੇਂ ਅਤੇ 27ਵੇਂ ਸਥਾਨ 'ਤੇ ਹਨ। ਸ਼ਰਵਰੀ ਇਸ ਸਮੇਂ ਡਰਾਉਣੀ-ਕਾਮੇਡੀ ਫ਼ਿਲਮ 'ਮੁੰਜਿਆ' 'ਚ ਆਪਣੀ ਭੂਮਿਕਾ ਲਈ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮਿਰ ਖਾਨ ਦੇ ਬੇਟੇ ਜੁਨੈਦ ਖ਼ਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਮਹਾਰਾਜ' 'ਚ ਵੀ ਖਾਸ ਭੂਮਿਕਾ ਨਿਭਾਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News