ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

Monday, Feb 28, 2022 - 04:47 PM (IST)

ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਚੰਡੀਗੜ੍ਹ (ਬਿਊਰੋ)– ਸ਼ੈਰੀ ਮਾਨ ਆਏ ਦਿਨ ਕਿਸੇ ਨਾ ਕਿਸੇ ਗੱਲ ਕਾਰਨ ਚਰਚਾ ’ਚ ਆ ਜਾਂਦੇ ਹਨ। ਹਾਲ ਹੀ ’ਚ ਸ਼ੈਰੀ ਮਾਨ ਦਾ ਯੂ. ਕੇ. ’ਚ ਸ਼ੋਅ ਸੀ। ਇਸ ਸ਼ੋਅ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸ਼ੈਰੀ ਮਾਨ ਨਾਲ ਸਟੇਜ ’ਤੇ ਬਦਤਮੀਜ਼ੀ ਹੁੰਦੀ ਦੇਖੀ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਰਚਾਉਣਗੇ ਟੀ. ਵੀ. ’ਤੇ ਸਵੰਬਰ, ਰਿਐਲਿਟੀ ਸ਼ੋਅ ’ਚ ਲੱਭਣਗੇ ਲਾੜੀ

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ੋਅ ਦੌਰਾਨ ਸ਼ੈਰੀ ਮਾਨ ਪਹਿਲਾਂ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ। ਜਦੋਂ ਸ਼ੈਰੀ ਪ੍ਰਸ਼ੰਸਕਾਂ ਨਾਲ ਤਸਵੀਰਾਂ ਖਿਚਵਾ ਰਹੇ ਹੁੰਦੇ ਹਨ ਤਾਂ ਉਦੋਂ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਵਾਲ ਪੁੱਟ ਦਿੰਦਾ ਹੈ।

ਇਸ ਤੋਂ ਬਾਅਦ ਸਕਿਓਰਿਟੀ ਗਾਰਡਸ ਸ਼ੈਰੀ ਨੂੰ ਪ੍ਰਸ਼ੰਸਕਾਂ ਤੋਂ ਦੂਰ ਲੈ ਕੇ ਜਾਂਦੇ ਹਨ। ਫਿਰ ਸ਼ੈਰੀ ਮਾਨ ਨੂੰ ਮਾਰਨ ਲਈ ਕੋਈ ਵਿਅਕਤੀ ਸਟੇਜ ’ਤੇ ਆਉਂਦਾ ਹੈ, ਜਿਸ ਨੂੰ ਸਕਿਓਰਿਟੀ ਗਾਰਡਸ ਸਟੇਜ ਤੋਂ ਹੇਠਾਂ ਸੁੱਟ ਦਿੰਦੇ ਹਨ।

 
 
 
 
 
 
 
 
 
 
 
 
 
 
 

A post shared by WannaFame (@wannafame)

ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਤੋਂ ਬਾਅਦ ਸ਼ੈਰੀ ਮਾਨ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਸ਼ੈਰੀ ਨੇ ਪੋਸਟ ’ਚ ਲਿਖਿਆ, ‘ਮੈਸਿਜਿਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਠੀਕ ਹਾਂ ਤੇ ਹਮੇਸ਼ਾ ਠੀਕ ਰਹਾਂਗਾ। ਬਸ ਮੇਰਾ ਕਦੇ ਫੋਨ ਨਾ ਖੋਹਣਾ।’

PunjabKesari

ਇਸ ਤੋਂ ਬਾਅਦ ਸ਼ੈਰੀ ਮਾਨ ਨੇ ਹਾਸੇ ਵਾਲੀ ਇਮੋਜੀ ਵੀ ਸਾਂਝੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News