ਪਰਮੀਸ਼ ਨਾਲ ਹੋਏ ਵਿਵਾਦ ’ਤੇ ਬੋਲਣ ਵਾਲੇ ਸੈਲੇਬ੍ਰਿਟੀਜ਼ ਦੀ ਸ਼ੈਰੀ ਮਾਨ ਨੇ ਬਣਾਈ ਰੇਲ, ਕਿਹਾ- ‘ਪਹਿਲਾਂ ਆਪਣੇ ਘਰ ਸਾਂਭੋ’

11/02/2021 10:20:31 AM

ਚੰਡੀਗੜ੍ਹ (ਬਿਊਰੋ)– ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋ ਪੱਕੇ ਯਾਰਾਂ ਦੀ ਦੋਸਤੀ ਟੁੱਟਣ ਨਾਲ ਹਰ ਕੋਈ ਹੈਰਾਨ ਹੈ। ਇਹ ਵਿਵਾਦ ਪਰਮੀਸ਼ ਵਰਮਾ ਦੇ ਵਿਆਹ ਮੌਕੇ ਸ਼ੁਰੂ ਹੋਇਆ, ਜਦੋਂ ਵਿਆਹ ’ਚ ਸ਼ੈਰੀ ਮਾਨ ਦਾ ਫੋਨ ਰਖਵਾ ਲਿਆ ਗਿਆ।

ਖੈਰ ਸ਼ੈਰੀ ਮਾਨ ਹੁਣ ਇਹ ਸਭ ਭੁੱਲ ਕੇ ਅੱਗੇ ਵੱਧ ਚੁੱਕੇ ਹਨ ਪਰ ਕੁਝ ਸੈਲੇਬ੍ਰਿਟੀਜ਼ ਦੋਵਾਂ ਦੇ ਵਿਵਾਦ ’ਤੇ ਆਪਣੀ ਰਾਏ ਰੱਖਦੇ ਨਜ਼ਰ ਆਉਂਦੇ ਹਨ। ਇਨ੍ਹਾਂ ਸੈਲੇਬ੍ਰਿਟੀਜ਼ ਨੂੰ ਹੁਣ ਸ਼ੈਰੀ ਮਾਨ ਨੇ ਰਿਪਲਾਈ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : 10 ਸਾਲਾਂ ਬਾਅਦ ਪਰਦੇ ’ਤੇ ਇਕੱਠੇ ਧੁੰਮਾਂ ਪਾਉਣ ਲਈ ਤਿਆਰ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ

ਸ਼ੈਰੀ ਮਾਨ ਨੇ ਇੰਸਟਾ ਸਟੋਰੀ ’ਚ 3 ਪੋਸਟਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਪੋਸਟ ’ਚ ਉਹ ਲਿਖਦੇ ਹਨ, ‘ਹਾਂ ਜੀ ਮਿੱਤਰੋ ਜ਼ਿੰਦਗੀ ਦਾ ਇਕ ਬਹੁਤ ਵੱਡਾ ਚੈਪਟਰ ਖ਼ਤਮ ਹੋ ਗਿਆ ਪਰ ਮੈਂ ਕਿਹਾ ਸੀ ਕਿ ਇਹ ਅੰਤ ਨਹੀਂ, ਸਗੋਂ ਨਵੀਂ ਸ਼ੁਰੂਆਤ ਹੈ। ਸਾਰੀ ਉਮਰ ਯਾਰੀ-ਯਾਰੀ ਕਰਨ ਵਾਲਿਆਂ ਨਾਲ ਵੀ ਕਦੇ ਇੰਝ ਹੋ ਜਾਂਦਾ ਹੈ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਮਿੱਤਰੋ।’

PunjabKesari

ਦੂਜੀ ਪੋਸਟ ’ਚ ਸ਼ੈਰੀ ਨੇ ਲਿਖਿਆ, ‘ਇਸ ਜ਼ਿੰਦਗੀ ਨੂੰ ਇੰਝ ਜੀਓ ਜਿਵੇਂ ਕਿਸੇ ਦਾ ਕੁਝ ਨਹੀਂ ਦੇਣਾ। ਬਿਲਕੁਲ ਟੈਂਸ਼ਨ ਫ੍ਰੀ। ਨਾ ਕਿਸੇ ਦਾ ਕੋਈ ਕਰਜ਼ਾ ਵੀ ਨਾ ਰੱਖਿਓ ਸਿਰ ’ਤੇ। ਕਿਉਂਕਿ ਉਹ ਬੰਦਾ ਹੀ ਕੀ ਜਿਹੜਾ ਦੁਨੀਆ ਦਾ ਕਰਜ਼ਦਾਰ ਹੋਵੇ। ਜ਼ਿੰਦਗੀ ਤਾਂ ਆਪਣੀ ਹੈ ਨਾ ਅਸੀਂ ਇਹ ਮੰਗੀ ਸੀ ਤੇ ਨਾ ਇਹ ਕਿਸੇ ਹੋਰ ’ਤੇ ਡਿਪੈਂਡ ਹੈ ਜੱਟੋ।’

PunjabKesari

ਆਖਰੀ ਪੋਸਟ ’ਚ ਸ਼ੈਰੀ ਲਿਖਦੇ ਹਨ, ‘ਬਾਕੀ ਗੱਲ ਤਾਂ ਦੋ ਯਾਰਾਂ ਵਿਚਾਲੇ ਸੀ ਪਰ ਕੁਝ ਧੱਕੇ ਨਾਲ ਬਣੇ ਹੋਏ ਸੈਲੇਬ੍ਰਿਟੀ ਬ੍ਰੀਡ ਆਪਣੇ ਰਿਪਲਾਈ ਦੇਣ ਲੱਗ ਜਾਂਦੇ ਨੇ। ਸਾਲਿਓ ਪਹਿਲਾਂ ਆਪਣੇ ਘਰ ਸਾਂਭੋ। ਇਹ ਉਹਦੀ ਤੇ ਮੇਰੀ ਗੱਲ ਹੈ, ਨਾ ਤੇਰਾ ਰਿਪਲਾਈ ਕਿਸੇ ਨੇ ਪੁੱਛਿਆ ਤੇ ਨਾ ਤੈਨੂੰ ਕਿਸੇ ਨੇ ਪੁੱਛਿਆ। ਸਾਲੇ ਧੱਕੇ ਨਾਲ ਹੀ ਫਸਣ ਨੂੰ ਫਿਰਦੇ ਨੇ। ਵੀਡੀਓ ਗੇਮ ਖੇਡੋ ਚਲੋ ਬੇਟਾ।’

PunjabKesari

ਨੋਟ– ਸ਼ੈਰੀ ਮਾਨ ਦੇ ਇਸ ਰਿਪਲਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News