ਸ਼ੈਰੀ ਮਾਨ ਫਿਰ ਹੋਇਆ ਜਜ਼ਬਾਤੀ, ਕਿਹਾ- ‘ਹੁਣ ਨਾ ਲੱਭਿਆ ਕਰ 2010 ਵਾਲੇ ਯਾਰ’

Thursday, Nov 11, 2021 - 01:32 PM (IST)

ਸ਼ੈਰੀ ਮਾਨ ਫਿਰ ਹੋਇਆ ਜਜ਼ਬਾਤੀ, ਕਿਹਾ- ‘ਹੁਣ ਨਾ ਲੱਭਿਆ ਕਰ 2010 ਵਾਲੇ ਯਾਰ’

ਚੰਡੀਗੜ੍ਹ (ਬਿਊਰੋ)– ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਵਿਚਾਲੇ ਹੋਈ ਅਣਬਣ ਤੋਂ ਅਸੀਂ ਸਾਰੇ ਜਾਣੂ ਹਾਂ। ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਮੌਕੇ ਸ਼ੈਰੀ ਮਾਨ ਨਾਰਾਜ਼ ਹੋ ਗਏ ਸਨ ਕਿਉਂਕਿ ਵਿਆਹ ’ਚ ਉਨ੍ਹਾਂ ਦਾ ਫੋਨ ਰਖਵਾ ਲਿਆ ਗਿਆ ਸੀ। ਇਸ ਤੋਂ ਬਾਅਦ ਸ਼ੈਰੀ ਮਾਨ ਨੇ ਫੇਸਬੁੱਕ ’ਤੇ ਪਹਿਲਾਂ ਤਾਂ ਲਾਈਵ ਹੋ ਕੇ ਪਰਮੀਸ਼ ਨੂੰ ਗਾਲ੍ਹਾਂ ਕੱਢੀਆਂ, ਫਿਰ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ।

ਉਥੇ ਹੁਣ ਫਿਰ ਸ਼ੈਰੀ ਮਾਨ ਨੇ ਜਜ਼ਬਾਤੀ ਹੁੰਦਿਆਂ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਸ਼ੈਰੀ ਮਾਨ ਨੇ ਲਿਖਿਆ, ‘ਮੈਂ ਫੁਟੇਜ ਵੇਚਾਂ ਜਾਂ ਵੇਚਾਂ ਅੰਬ, ਹੁਣ ਨਾ ਲੱਭਿਆ ਕਰ 2010 ਵਾਲੇ ਯਾਰ, ਹੁਣ ਤਾਂ ਉਹ ਵੀ ਸਾਲੇ ਤੇਰੀ ਕਾਲ ਤੋਂ ਖਾਂਦੇ ਹੋਣੇ ਖਾਰ, ਮਾਨਾ ਤੇਰਾ ਕੋਈ ਨਹੀਂ ਬਿਨਾਂ ਤੇਰੀ ਮਾਂ ਤੋਂ, ਕਿਉਂ ਪੰਗੇ ਲੈਣਾ ਵਿਆਹ ’ਚ ਬਿਨਾਂ ਕਿਸੇ ਚਾਅ ਤੋਂ, ਫੁਟੇਜ ਨਾ ਖਰਾਬ ਕਰ ਆ ਲੈਣ ਦੇ ਪੈਸੇ ਚਾਰ, ਹੁਣ ਨਾ ਲੱਭਿਆ ਕਰ 2010 ਵਾਲੇ ਯਾਰ।’

ਇਹ ਖ਼ਬਰ ਵੀ ਪੜ੍ਹੋ : ਨਿਊ ਚੰਡੀਗੜ੍ਹ ਦੇ ਇਸ ਸ਼ਾਹੀ ਰਿਜ਼ੋਰਟ 'ਚ ਹੋਵੇਗਾ ਰਾਜ ਕੁਮਾਰ ਰਾਓ ਤੇ ਪਤਰਲੇਖਾ ਦਾ ਵਿਆਹ

ਇਸੇ ਪੋਸਟ ’ਚ ਸ਼ੈਰੀ ਮਾਨ ਨੇ ਅੱਗੇ ਲਿਖਿਆ, ‘ਸੱਚ ਦੱਸਾਂ ਅੱਜ ਕਿਸੇ ਨੇ ਮੇਰਾ ਫੋਨ ਨਹੀਂ ਚੁੱਕਿਆ, ਕੀ ਗੱਲ ਯਾਰ ਮੈਂ ਜਜ਼ਬਾਤੀ ਹਾਂ ਇਸ ਕਰਕੇ? ਮੈਂ ਉਹ ਹਾਂ ਜਿਸ ਨੇ ਯਾਰ ਅਣਮੁੱਲੇ ਗਾਇਆ ਸੀ, ਜਿਸ ਦੇ ਕਰਕੇ ਤੁਹਾਨੂੰ ਜਾਣਦੇ ਆ ਬੰਦੇ ਚਾਰ ਪਰ ਉਹ ਕਹਿੰਦੇ ਨੇ ਹੁਣ ਲੱਭਿਆ ਨਾ ਕਰ 2010 ਵਾਲੇ ਯਾਰ।’

PunjabKesari

ਇਹੀ ਨਹੀਂ, ਸ਼ੈਰੀ ਮਾਨ ਨੇ ਇੰਸਟਾ ਸਟੋਰੀ ’ਚ ਵੀ ਕੁਝ ਲਾਈਨਾਂ ਲਿਖੀਆਂ ਹਨ। ਸ਼ੈਰੀ ਨੇ ਲਿਖਿਆ, ‘ਬਹੁਤ ਦਿਨ ਬੈਠ ਕੇ ਸੋਚਿਆ ਸੱਚੀ ਲੱਗਿਆ ਕਿ ਜ਼ਮਾਨਾ ਬਦਲ ਗਿਆ ਯਾਰ, ਅਸੀਂ ਵੀ ਨਾਲ ਬਦਲੀਏ ਪਰ ਅਸਲ ਗੱਲ ਇਹ ਹੈ ਕਿ ਜ਼ਮਾਨਾ ਬਹੁਤ ਹੀ ਕੁੱਤਾ ਹੋ ਗਿਆ। ਹੁਣ ਸਮਝ ਨਹੀਂ ਆਉਂਦੀ ਕਿ ਕਰਨਾ ਕੀ ਹੈ।’

PunjabKesari

ਨੋਟ– ਸ਼ੈਰੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News