ਪਿੰਕ ਆਊਟਫਿੱਟ ''ਚ ਸ਼ਰਧਾ ਨੇ ਲੁੱਟੀ ਮਹਿਫਿਲ, ਤਸਵੀਰਾਂ ਦੇਖ ਪ੍ਰਸ਼ੰਸਕਾਂ ਨੂੰ ਯਾਦ ਆਈ ''ਓਮ ਸ਼ਾਂਤੀ ਓਮ'' ਦੀ ਦੀਪਿਕਾ

Thursday, Mar 03, 2022 - 03:32 PM (IST)

ਪਿੰਕ ਆਊਟਫਿੱਟ ''ਚ ਸ਼ਰਧਾ ਨੇ ਲੁੱਟੀ ਮਹਿਫਿਲ, ਤਸਵੀਰਾਂ ਦੇਖ ਪ੍ਰਸ਼ੰਸਕਾਂ ਨੂੰ ਯਾਦ ਆਈ ''ਓਮ ਸ਼ਾਂਤੀ ਓਮ'' ਦੀ ਦੀਪਿਕਾ

ਮੁੰਬਈ- ਅਦਾਕਾਰਾ ਸ਼ਰਧਾ ਆਰੀਆ ਬਿਜਨੈੱਸਮੈਨ ਰਾਹੁਲ ਨਾਗਲ ਨਾਲ ਵਿਆਹ ਤੋਂ ਬਾਅਦ ਹੋਰ ਵੀ ਖੂਬਸੂਰਤ ਹੋ ਗਈ ਹੈ। ਸੋਸ਼ਲ ਮੀਡੀਆ ਹੋਵੇ ਜਾਂ ਪਬਲਿਕ ਪਲੇਸ ਅਦਾਕਾਰਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਲੈਂਦੀ ਹੈ।

PunjabKesari

ਹਾਲ ਹੀ 'ਚ ਸ਼ਰਧਾ ਨੇ ਖੂਬਸੂਰਤ ਲੁੱਕ ਅਪਣਾਇਆ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਫਿਲਮ 'ਓਮ ਸ਼ਾਂਤੀ ਓਮ' ਦੀ ਸ਼ਾਂਤੀ ਪ੍ਰਿਯਾ ਭਾਵ ਦੀਪਿਕਾ ਪਾਦੁਕੋਣ ਦੀ ਯਾਦ ਆ ਗਈ ਹੈ। ਨਵੀਂ ਲੁੱਕ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੀ ਬੇਹੱਦ ਤਾਰੀਫ ਕਰ ਰਹੇ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਸ਼ਰਧਾ ਆਰੀਆ ਸੇਮ ਟੂ ਸੇਮ ਸ਼ਾਂਤੀ ਓਮ ਦੀ ਸ਼ਾਂਤੀ ਪ੍ਰਿਯਾ ਦਾ ਲੁੱਕ ਕੈਰੀ ਕੀਤਾ ਹੈ। ਪਿੰਕ ਆਊਟਫਿੱਟ 'ਚ ਬਹੁਤ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ ਨੂੰ ਉਨ੍ਹਾਂ ਨੇ ਮੈਚਿੰਗ ਦੁਪੱਟੇ ਨਾਲ ਸਟਾਈਲ ਕੀਤਾ ਹੈ। ਗਲੇ 'ਚ ਮੈਚਿੰਗ ਨੈਕਲੈੱਸ, ਕੰਨਾਂ 'ਚ ਏਅਰਰਿੰਗਸ ਅਤੇ ਵਾਲਾਂ ਦੀਆਂ ਦੋ ਜੁਲਫਾਂ ਕੱਢੇ ਲੋਅ ਬਨ 'ਚ ਅਦਾਕਾਰਾ ਕਮਾਲ ਦੀ ਲੱਗ ਰਹੀ ਹੈ। 

PunjabKesari
ਕਦੇ ਵਾਲਾਂ ਨੂੰ ਘੁੰਮਾਉਂਦੇ ਹੋਏ ਤਾਂ ਕਦੇ ਆਪਣੇ ਦੁਪੱਟੇ ਨੂੰ ਲਹਿਰਾਉਂਦੇ ਹੋਏ ਸ਼ਰਧਾ ਨੇ ਕੈਮਰੇ ਦੇ ਸਾਹਮਣੇ ਬੋਲਡ ਪੋਜ਼ ਦਿੱਤੇ ਹਨ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਰਧਾ ਆਰੀਆ ਇਨ੍ਹੀਂ ਦਿਨੀਂ ਟੀਵੀ ਸ਼ੋਅ 'ਕੁੰਡਲੀ ਭਾਗਿਆ' 'ਚ ਨਜ਼ਰ ਆ ਰਹੀ ਹੈ। ਸ਼ਰਧਾ ਸ਼ੋਅ 'ਚ ਪ੍ਰੀਤਾ ਬਣ ਕੇ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ ਅਤੇ ਆਪਣੇ ਦੁਸ਼ਮਣ ਪ੍ਰਿਥਵੀ ਨੂੰ ਸਬਕ ਸਿਖਾ ਰਹੀ ਹੈ।

PunjabKesari

PunjabKesari

PunjabKesariPunjabKesariPunjabKesariPunjabKesari


author

Aarti dhillon

Content Editor

Related News