ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣੀ ਸ਼ਨਾਇਆ ਕਪੂਰ, ਤਸਵੀਰਾਂ ਰਾਹੀਂ ਬਿਖੇਰਦੀ ਹੈ ਹੁਸਨ ਦੇ ਜਲਵੇ

Wednesday, Jun 30, 2021 - 05:42 PM (IST)

ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣੀ ਸ਼ਨਾਇਆ ਕਪੂਰ, ਤਸਵੀਰਾਂ ਰਾਹੀਂ ਬਿਖੇਰਦੀ ਹੈ ਹੁਸਨ ਦੇ ਜਲਵੇ

ਮੁੰਬਈ (ਬਿਊਰੋ)– ਅਦਾਕਾਰ ਸੰਜੇ ਕਪੂਰ ਤੇ ਮਹੀਪ ਦੀ ਖੂਬਸੂਰਤ ਬੇਟੀ ਸ਼ਨਾਇਆ ਕਪੂਰ ਕਈ ਮੌਕਿਆਂ ’ਤੇ ਕੈਮਰੇ ’ਚ ਕੈਦ ਕੀਤੀ ਜਾ ਚੁੱਕੀ ਹੈ। ਸ਼ਨਾਇਆ ਕਪੂਰ ਫ਼ਿਲਮ ਇੰਡਸਟਰੀ ’ਚ ਆਉਣ ਤੋਂ ਪਹਿਲਾਂ ਹੀ ਫੈਸ਼ਨ ’ਚ ਆਪਣੇ ਗਲੈਮਰ ਦਾ ਜਲਵਾ ਦਿਖਾ ਕੇ ਇਕ ਮੰਨਿਆ-ਪ੍ਰਮੰਨਿਆ ਚਿਹਰਾ ਬਣ ਚੁੱਕੀ ਹੈ।

PunjabKesari

ਸ਼ਨਾਇਆ ਆਪਣੀ ਸ਼ਾਨਦਾਰ ਫਿੱਗਰ ਦੇ ਨਾਲ ਸਭ ਤੋਂ ਵੱਧ ਚਰਚਾ ’ਚ ਰਹਿਣ ਵਾਲੀ ਸਟਾਰ ਕਿੱਡ ਬਣ ਚੁੱਕੀ ਹੈ। ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਤੇ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਦੀ ਕਰੀਬੀ ਦੋਸਤ ਸ਼ਨਾਇਆ ਕਪੂਰ ਨੂੰ ਕਈ ਮੌਕਿਆਂ ’ਤੇ ਆਪਣੇ ਦੋਸਤਾਂ ਨਾਲ ਘੁੰਮਦੇ ਦੇਖਿਆ ਜਾਂਦਾ ਹੈ।

PunjabKesari

ਸ਼ਨਾਇਆ ਦੀ ਇਹ ਸਿਜ਼ਲਿੰਗ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸੇ ਸੈਲੇਬ੍ਰਿਟੀ ਕਿੱਡ ਤੋਂ ਘੱਟ ਨਹੀਂ ਹੈ। ਸ਼ਨਾਇਆ ਆਏ ਦਿਨ ਸੋਸ਼ਲ ਮੀਡੀਆ ’ਤੇ ਆਪਣੀਆਂ ਡਾਂਸ ਵੀਡੀਓਜ਼ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀ ਹਰ ਤਸਵੀਰ ਤੇ ਵੀਡੀਓ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

PunjabKesari

ਇਨ੍ਹੀਂ ਦਿਨੀਂ ਸ਼ਨਾਇਆ ਇੰਸਟਾਗ੍ਰਾਮ ’ਤੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਤੇ ਉਸ ਦੀ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਫੈਨ ਫਾਲੋਇੰਗ ਵੱਧ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਬਣਨ ਤੋਂ ਪਹਿਲਾਂ ਸ਼ਨਾਇਆ ਨੇ ਬਤੌਰ ਅਸਿਸਟੈਂਟ ਡਾਇਰੈਕਟਰ ‘ਗੁੰਜਨ ਸਕਸੈਨਾ’ ’ਚ ਵੀ ਕੰਮ ਕੀਤਾ ਸੀ।

PunjabKesari

ਸ਼ਨਾਇਆ ਨੂੰ ਸਾਲ 2020 ’ਚ ਨੈੱਟਫਲਿਕਸ ਦੇ ਸ਼ੋਅ ‘ਫੈਬੁਲਸ ਲਾਈਫਸ ਆਫ ਬਾਲੀਵੁੱਡ ਵਾਈਫਸ’ ’ਚ ਦੇਖਿਆ ਗਿਆ ਸੀ। ਇਸ ਸੀਰੀਜ਼ ’ਚ ਉਸ ਦੀ ਮਾਂ ਮਹੀਪ ਕਪੂਰ ਨੇ ਵੀ ਕੰਮ ਕੀਤਾ ਸੀ। ਉਥੇ ਸ਼ਨਾਇਆ ਛੇਤੀ ਹੀ ਕਰਨ ਜੌਹਰ ਦੀ ਫ਼ਿਲਮ ’ਚ ਡੈਬਿਊ ਕਰਦੀ ਦਿਖਾਈ ਦੇਵੇਗੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News