ਅਨਿਲ ਕਪੂਰ ਦੀ ਭਤੀਜੀ ਨੇ 22 ਸਾਲ ਦੀ ਉਮਰ ’ਚ ਤੋੜੀਆਂ ਬੋਲਡਨੈੱਸ ਦੀਆਂ ਹੱਦਾਂ, ਦੇਖੋ ਵਾਇਰਲ ਬਾਥਰੂਮ ਸੈਲਫੀਜ਼

Thursday, Feb 10, 2022 - 04:39 PM (IST)

ਅਨਿਲ ਕਪੂਰ ਦੀ ਭਤੀਜੀ ਨੇ 22 ਸਾਲ ਦੀ ਉਮਰ ’ਚ ਤੋੜੀਆਂ ਬੋਲਡਨੈੱਸ ਦੀਆਂ ਹੱਦਾਂ, ਦੇਖੋ ਵਾਇਰਲ ਬਾਥਰੂਮ ਸੈਲਫੀਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਭਤੀਜੀ ਸ਼ਨਾਇਆ ਕਪੂਰ ਬੇਸ਼ੱਕ ਵੱਡੇ ਪਰਦੇ ਦੀ ਦੁਨੀਆ ਤੋਂ ਅਲੱਗ ਹੈ ਪਰ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਕਾਰਨ ਉਹ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ।

ਇੰਨਾ ਹੀ ਨਹੀਂ, ਸ਼ਨਾਇਆ ਦਾ ਸਟਾਰਡਮ ਵੱਡੀਆਂ-ਵੱਡੀਆਂ ਅਦਾਕਾਰਾਂ ’ਤੇ ਭਾਰੀ ਪੈਂਦਾ ਹੈ। ਸ਼ਨਾਇਆ ਇਕ ਵਾਰ ਮੁੜ ਤੋਂ ਆਪਣੇ ਨਵੇਂ ਫੋਟੋਸ਼ੂਟ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਰੱਜ ਕੇ ਸੁਰਖ਼ੀਆਂ ਬਟੋਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਦੱਸ ਦੇਈਏ ਕਿ ਬੀਤੇ ਦਿਨੀਂ ਸ਼ਨਾਇਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਉਸ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ। 22 ਸਾਲਾ ਸ਼ਨਾਇਆ ਨੇ ਸੋਸ਼ਲ ਮੀਡੀਆ ’ਤੇ ਆਪਣੇ ਅੰਦਾਜ਼ ਨਾਲ ਹਲਚਲ ਮਚਾ ਦਿੱਤੀ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਸ਼ਨਾਇਆ ਬਾਥਰੂਮ ’ਚ ਖੜ੍ਹੀ ਨਜ਼ਰ ਆ ਰਹੀ ਹੈ। ਉਸ ਦੇ ਇਸ ਲੁੱਕ ਨੇ ਇੰਟਰਨੈੱਟ ਦਾ ਪਾਰਾ ਹਾਈ ਕਰ ਦਿੱਤਾ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਸ਼ਨਾਇਆ ਨੇ ਬਲੈਕ ਡੀਪਨੈੱਕ ਟੌਪ ਤੇ ਮੈਡਿੰਗ ਟਰਾਊਜ਼ਰ ਪਹਿਨਿਆ ਹੈ। ਸ਼ਨਾਇਆ ਆਲ ਬਲੈਕ ਲੁੱਕ ’ਚ ਕਾਫੀ ਜਚ ਰਹੀ ਹੈ। ਸ਼ਨਾਇਆ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਮਿਰਰ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਪੋਸਟ ਸਾਂਝੀ ਕਰਦਿਆਂ ਸ਼ਨਾਇਆ ਨੇ ਕੈਪਸ਼ਨ ’ਚ ਲਿਖਿਆ ਕਿ ‘ਪਰਪਲ ਡੈਵਿਲ ਇਮੋਜੀ ਰਾਤ ਲਈ ਮੇਰਾ ਮੂਡ ਸੀ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News