‘ਸ਼ਮਸ਼ੇਰਾ’ ਦਾ ਵੀ. ਐੱਫ਼. ਐਕਸ. ਤਿਆਰ ਕਰਨ ’ਚ 2.5 ਸਾਲ ਦਾ ਸਮਾਂ ਲੱਗਾ : ਰਣਬੀਰ ਕਪੂਰ
Wednesday, Jul 13, 2022 - 12:19 PM (IST)

ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ’ਚ ਸੁਪਰਸਟਾਰ ਰਣਬੀਰ ਕਪੂਰ ਆਪਣੇ ਕਰੀਅਰ ’ਚ ਪਹਿਲੀ ਵਾਰ ਇਕ ਲਾਰਜਰ ਦੈਨ ਲਾਈਫ਼ ਹਿੰਦੀ ਫ਼ਿਲਮ ਹੀਰੋ ਦਾ ਕਿਰਦਾਰ ਨਿਭਾਅ ਰਹੇ ਹਨ। ਰਣਬੀਰ, ਜੋ ਕਿ ਬਲਾਕਬਸਟਰ ਫ਼ਿਲਮ ‘ਸੰਜੂ’ ਨਾਲ ਚਾਰ ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹਨ। ‘ਸ਼ਮਸ਼ੇਰਾ’ ਦੀ ਟੀਮ ਰਣਬੀਰ ਦੇ ਇਕ ਸੀਨ ਨੂੰ ਲੈ ਕੇ ਬਹੁਤ ਰੋਮਾਂਚਿਤ ਹੈ, ਜਿਸ ’ਚ ਉਹ ਸੰਜੇ ਦੱਤ ਖ਼ਿਲਾਫ਼ ਖੜ੍ਹੇ ਹੁੰਦੇ ਹਨ।
ਸੰਜੇ ਫ਼ਿਲਮ ’ਚ ਸ਼ੁੱਧ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਇਕ ਬਹੁਤ ਹੀ ਦੁਸ਼ਟ, ਖ਼ਤਰਨਾਕ, ਬੇਰਹਿਮ ਤੇ ਖ਼ੂਨ ਦੇ ਪਿਆਸੇ ਪੁਲਸ ਅਫਸਰ ਦਾ ਕਿਰਦਾਰ ਨਿਭਾਅ ਰਹੇ ਹਨ। ਜਿਥੇ ਇਕ ਪਾਸੇ ਸੰਜੇ ਦੱਤ ਬਨਾਮ ਰਣਬੀਰ ਕਪੂਰ ਦਾ ਟਕਰਾਅ ਦਰਸ਼ਕਾਂ ਲਈ ‘ਸ਼ਮਸ਼ੇਰਾ’ ਦੇਖਣ ਦਾ ਇਕ ਵੱਡਾ ਕਾਰਨ ਹੋਵੇਗਾ, ਉਥੇ ਹੀ ਇਕ ਹੋਰ ਕਾਰਨ, ਜੋ ਫ਼ਿਲਮ ਲਈ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੈ, ਉਹ ਹੈ ਫ਼ਿਲਮ ਦਾ ਸ਼ਾਨਦਾਰ ਵੀ. ਐੱਫ਼. ਐਕਸ.।
ਇਹ ਖ਼ਬਰ ਵੀ ਪੜ੍ਹੋ : ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’
‘ਸ਼ਮਸ਼ੇਰਾ’ ਨੂੰ ਦਰਸ਼ਕਾਂ ਲਈ ਇਕ ਵਿਜ਼ੂਅਲ ਟ੍ਰੀਟ ਬਣਾਉਣ ਲਈ, ਇਸ ਦੇ ਵੀ. ਐੱਫ. ਐਕਸ. ’ਤੇ ਕਰੀਬ 2.5 ਸਾਲ ਦਾ ਸਮਾਂ ਖ਼ਰਚ ਕੀਤਾ ਗਿਆ ਹੈ। ਯਸ਼ਰਾਜ ਫ਼ਿਲਮਜ਼ ਦਾ ਇਕ ਇਨ-ਹਾਊਸ ਵੀ. ਐੱਫ਼. ਐਕਸ. ਨਾਮਕ ਇਕ ਡਿਵੀਜ਼ਨ ਹੈ, ਜਿਸ ਨੂੰ ਵੀ. ਐੱਫ਼. ਐਕਸ. ਕਿਹਾ ਜਾਂਦਾ ਹੈ।
ਇਹ ਆਪਣੀ ਹਰ ਵੀ. ਐੱਫ਼. ਐਕਸ. ਫ਼ਿਲਮ ਨੂੰ ਆਨ-ਸਕ੍ਰੀਨ ਵਿਜ਼ੂਅਲ ਡਿਲਾਈਟ ਬਣਾਉਣ ਲਈ ਉਸ ’ਤੇ ਕੰਮ ਕਰਦਾ ਹੈ। ਫ਼ਿਲਮ ਦਾ ਨਿਰਦੇਸ਼ਨ ਕਰਨ ਮਲਹੋਤਰਾ ਨੇ ਕੀਤਾ ਹੈ, ਜਿਸ ਦਾ ਨਿਰਮਾਣ ਆਦਿਤਿਆ ਚੋਪੜਾ ਨੇ ਕੀਤਾ ਹੈ। ਇਹ ਫ਼ਿਲਮ 22 ਜੁਲਾਈ, 2022 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।