ਵਾਣੀ ਤੇ ਕਰਨ ਮਲਹੋਤਰਾ ਨਾਲ ਰਣਬੀਰ ਤੇ ਸੰਜੇ ਦੱਤ ਦੀ ਦਿੱਲੀ ’ਚ ਅਗਨੀ ਪ੍ਰੀਕਸ਼ਾ

Monday, Jul 18, 2022 - 04:08 PM (IST)

ਵਾਣੀ ਤੇ ਕਰਨ ਮਲਹੋਤਰਾ ਨਾਲ ਰਣਬੀਰ ਤੇ ਸੰਜੇ ਦੱਤ ਦੀ ਦਿੱਲੀ ’ਚ ਅਗਨੀ ਪ੍ਰੀਕਸ਼ਾ

ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ਫ਼ਿਲਮ ‘ਸ਼ਮਸ਼ੇਰਾ’ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਣਬੀਰ ਕਪੂਰ ਹਿੰਦੀ ਫ਼ਿਲਮ ਦੇ ਸ਼ਾਨਦਾਰ ਨਾਇਕਾਂ ’ਚੋਂ ਇਕ ਦਾ ਕਿਰਦਾਰ ਨਿਭਾਅ ਰਹੇ ਹਨ। ਬਲਾਕਬਸਟਰ ਫ਼ਿਲਮ ‘ਸੰਜੂ’ ਤੋਂ 4 ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਰਣਬੀਰ ਦਾ ਸਾਹਮਣਾ ਸੰਜੇ ਦੱਤ ਨਾਲ ਹੈ, ਜੋ ਜ਼ਾਲਿਮ, ਬੇਦਰਦ ਸ਼ੁੱਧ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਆਪਣੇ ਸ਼ੋਅ ’ਚ ਦਿੱਤੀ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ

ਸੰਜੇ ਦੱਤ ਦੇ ਨਾਲ ਰਣਬੀਰ ਕਪੂਰ ਦਾ ਵੱਡੇ ਪਰਦੇ ’ਤੇ ਸਾਲ ਦਾ ਸਭ ਤੋਂ ਵੱਡਾ ਮੁਕਾਬਲਾ ਹੈ ਤੇ ਦੋਵੇਂ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਲਈ 18 ਤੇ 19 ਜੁਲਾਈ ਨੂੰ ਨਵੀਂ ਦਿੱਲੀ ’ਚ ਹੋਣਗੇ। ਨਿਰਮਾਤਾ ਯਸ਼ਰਾਜ ਫ਼ਿਲਮਜ਼ ਦਾ 18 ਤਾਰੀਖ਼ ਨੂੰ ਇਕ ਦਿਲਚਸਪ ਚੈਟ ਸੈਸ਼ਨ ਰੱਖਿਆ ਗਿਆ, ਜਿਥੇ ‘ਸ਼ਮਸ਼ੇਰਾ’ ਦੀ ਪੂਰੀ ਟੀਮ ਮੀਡੀਆ ਤੇ ਪ੍ਰਸ਼ੰਸਕਾਂ ਦੇ ਸਾਹਮਣੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਬੈਠੀ।

ਰਣਬੀਰ, ਸੰਜੇ, ਵਾਣੀ ਕਪੂਰ ਤੇ ਨਿਰਦੇਸ਼ਕ ਕਰਨ ਮਲਹੋਤਰਾ ਤੋਂ ਉਨ੍ਹਾਂ ਦੀ ਜ਼ਿੰਦਗੀ, ਕਰੀਅਰ ਤੇ ‘ਸ਼ਮਸ਼ੇਰਾ’ ਬਾਰੇ ਕੁਝ ਮਹੱਤਵਪੂਰਨ ਗੱਲਾਂ ਪੁੱਛੀਆਂ ਗਈਆਂ ਤੇ ਉਨ੍ਹਾਂ ਸਵਾਲਾਂ ’ਤੇ ਉਹ ਖ਼ੁਦ ਨੂੰ ਕਿਵੇਂ ਸੰਭਾਲਦੇ ਹਨ, ਇਸ ਪ੍ਰੋਗਰਾਮ ’ਚ ਦੇਖਣ ਵਾਲਾ ਹੈ।

 
 
 
 
 
 
 
 
 
 
 
 
 
 
 

A post shared by Yash Raj Films (@yrf)

ਰਣਬੀਰ ਤੇ ਸੰਜੇ, ਵਾਣੀ ਤੇ ਕਰਨ ਦੇ ਨਾਲ ‘ਸ਼ਮਸ਼ੇਰਾ’ ਨੂੰ ਪ੍ਰਮੋਟ ਕਰਨ ਲਈ ਭੀੜ ਦੇ ਸਾਹਮਣੇ ਕੁਝ ਵੱਡਾ ਕੰਮ ਵੀ ਕਰਨਗੇ, ਜਿਸ ਦੀ ਪਹਿਲਾਂ ਹੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਮਨਮੋਹਕ ਨਜ਼ਾਰੇ ਨੂੰ ਦੇਖਣ ਲਈ ਲੋਕਾਂ ਵਲੋਂ ਟਿਕਟਾਂ ਲੈਣ ਲਈ ਫ਼ਿਲਮ ਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News