‘ਬਿੱਗ ਬੌਸ 15’ ਦੇ ਘਰ ’ਚ ਭੇਦਭਾਵ, ਸਿਰਫ ਸ਼ਮਿਤਾ ਸ਼ੈੱਟੀ ਦੀ ਕਰਵਾਈ ਪਰਿਵਾਰ ਨਾਲ ਮੁਲਾਕਾਤ, ਬਾਕੀ ਮੂੰਹ ਦੇਖਦੇ ਰਹਿ ਗਏ

Saturday, Jan 01, 2022 - 01:00 PM (IST)

‘ਬਿੱਗ ਬੌਸ 15’ ਦੇ ਘਰ ’ਚ ਭੇਦਭਾਵ, ਸਿਰਫ ਸ਼ਮਿਤਾ ਸ਼ੈੱਟੀ ਦੀ ਕਰਵਾਈ ਪਰਿਵਾਰ ਨਾਲ ਮੁਲਾਕਾਤ, ਬਾਕੀ ਮੂੰਹ ਦੇਖਦੇ ਰਹਿ ਗਏ

ਮੁੰਬਈ (ਬਿਊਰੋ)– ਜਿਥੇ ਹਰ ਸਾਲ ਸਲਮਾਨ ਖ਼ਾਨ ਐਵਾਰਡ ਸਮਾਰੋਹ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ, ਉਹ ਨਜ਼ਾਰਾ ਇਸ ਸਾਲ ਸਾਨੂੰ ‘ਬਿੱਗ ਬੌਸ 15’ ਦੇ ਘਰ ’ਚ ਦੇਖਣ ਨੂੰ ਮਿਲਿਆ। ਮੁਕਾਬਲੇਬਾਜ਼ ਤੇ ਸ਼ੋਅ ’ਚ ਆਏ ਮਹਿਮਾਨਾਂ ਨਾਲ ਸਲਮਾਨ ਖ਼ਾਨ ਨੇ ਸਾਲ 2022 ਦਾ ਧਮਾਕੇਦਾਰ ਆਗਾਜ਼ ਕੀਤਾ। ਇਸ ਨਵੇਂ ਸਾਲ ਦੇ ਐਪੀਸੋਡ ’ਚ ਸ਼ਮਿਤਾ ਸ਼ੈੱਟੀ ਨੂੰ ‘ਬਿੱਗ ਬੌਸ’ ਵਲੋਂ ਖ਼ਾਸ ਸਰਪ੍ਰਾਈਜ਼ ਮਿਲਿਆ।

‘ਬਿੱਗ ਬੌਸ’ ਦਾ ਕੱਲ ਦਾ ਐਪੀਸੋਡ ਬੇਹੱਦ ਮਜ਼ੇਦਾਰ ਸੀ। ਸੈੱਟ ’ਤੇ ਅਨੂੰ ਮਲਿਕ ਤੋਂ ਲੈ ਕੇ ਸ਼ਵੇਤਾ ਤਿਵਾਰੀ ਦੀ ਲਾਡਲੀ ਬੇਟੀ ਪਲਕ ਤਿਵਾਰੀ, ਮਸ਼ਹੂਰ ਗਾਇਕ ਸ਼ੇਖਰ ਤੇ ਜੰਨਤ ਜ਼ੁਬੈਰ ਵਰਗੇ ਕਲਾਕਾਰ ਮੌਜੂਦ ਰਹੇ ਪਰ ਇਸ ਨਵੇਂ ਸਾਲ ਦੇ ਜਸ਼ਨ ’ਚ ਇਕ ਅਜਿਹਾ ਮਹਿਮਾਨ ‘ਬਿੱਗ ਬੌਸ’ ਦੇ ਘਰ ਦਾ ਮੈਂਬਰ ਬਣਿਆ, ਜਿਸ ਦਾ ਆਉਣਾ ਸ਼ਮਿਤਾ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਸਾਹਮਣੇ ਆਏ ‘ਬਿੱਗ ਬੌਸ 15’ ਦੇ ਆਖਰੀ 3 ਮੁਕਾਬਲੇਬਾਜ਼, ਕੌਣ ਬਣੇਗਾ ਜੇਤੂ?

ਵੀਡੀਓ ਕਾਲ ’ਤੇ ਜੋ ਮੈਂਬਰ ‘ਬਿੱਗ ਬੌਸ’ ਦੇ ਐਪੀਸੋਡ ’ਚ ਦਿਖਿਆ, ਉਹ ਸੀ ਸ਼ਮਿਤਾ ਸ਼ੈੱਟੀ ਦੀ ਵੱਡੀ ਭੈਣ ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ। ਸ਼ਿਲਪਾ ਤੋਂ ਇਲਾਵਾ ਪੂਰੇ ਸ਼ੈੱਟੀ ਪਰਿਵਾਰ ਨੇ ਸ਼ਮਿਤਾ ਨਾਲ ਮੁਲਾਕਾਤ ਕੀਤੀ।

ਹਾਲਾਂਕਿ ਇਸ ’ਤੇ ਲੋਕ ਭੜਕ ਉਠੇ, ਉਨ੍ਹਾਂ ਕਿਹਾ ਕਿ ਹਰ ਵਾਰ ਸਿਰਫ ਸ਼ਮਿਤਾ ਸ਼ੈੱਟੀ ਹੀ ਕਿਉਂ? ਇਸ ਐਪੀਸੋਡ ’ਚ ਹੋਰ ਕਿਸੇ ਦੇ ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਕਰਵਾਈ ਗਈ ਸੀ। ਸਿਰਫ ਸ਼ਮਿਤਾ ਨੂੰ ਹੀ ਉਸ ਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ ਸੀ।

 
 
 
 
 
 
 
 
 
 
 
 
 
 
 

A post shared by ColorsTV (@colorstv)

ਸੋਸ਼ਲ ਮੀਡੀਆ ’ਤੇ ਯੂਜ਼ਰਸ ਬਾਕੀ ਮੁਕਾਬੇਲਬਾਜ਼ਾਂ ਨਾਲ ਹੋ ਰਹੇ ਭੇਦਭਾਵ ਨੂੰ ਲੈ ਕੇ ਸ਼ਮਿਤਾ ਸ਼ੈੱਟੀ ਨੂੰ ਟਾਰਗੇਟ ਕਰਨ ਲੱਗੇ। ਬੇਸ਼ੱਕ ਸ਼ਮਿਤਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਟਰੋਲ ਹੋ ਗਈ ਹੋਵੇ ਪਰ ਉਸ ਲਈ ਅੱਗੇ ਦੇ ਹਫ਼ਤੇ ਕੱਟਣਾ ਸੌਖਾ ਹੋ ਗਿਆ।

ਸ਼ਿਲਪਾ ਨਾਲ ਗੱਲ ਕਰਦਿਆਂ ਸ਼ਮਿਤਾ ਫੁੱਟ-ਫੁੱਟ ਕੇ ਰੌਣ ਲੱਗੀ ਸੀ, ਇਥੋਂ ਤਕ ਕਿ ਸ਼ਿਲਪਾ ਵੀ ਇਸ ਦੌਰਾਨ ਕਾਫੀ ਭਾਵੁਕ ਨਜ਼ਰ ਆਈ ਪਰ ਇਸ ਦੌਰਾਨ ਸਲਮਾਨ ਦੋਵਾਂ ਭੈਣਾਂ ਨਾਲ ਮਸਤੀ ਕਰਦੇ ਨਜ਼ਰ ਆਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News