ਕੀ ਸ਼ਮਿਤਾ ਸ਼ੈੱਟੀ ਦਾ ਫੇਵਰ ਕਰਦੇ ਹਨ ਸ਼ੋਅ ਦੇ ਹੋਸਟ ਕਰਨ ਜੌਹਰ, ਰਿਦਿਮਾ ਪੰਡਿਤ ਨੇ ਦੱਸਿਆ ਸੱਚ

Thursday, Aug 26, 2021 - 05:09 PM (IST)

ਕੀ ਸ਼ਮਿਤਾ ਸ਼ੈੱਟੀ ਦਾ ਫੇਵਰ ਕਰਦੇ ਹਨ ਸ਼ੋਅ ਦੇ ਹੋਸਟ ਕਰਨ ਜੌਹਰ, ਰਿਦਿਮਾ ਪੰਡਿਤ ਨੇ ਦੱਸਿਆ ਸੱਚ

ਨਵੀਂ ਦਿੱਲੀ : ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ' ਦੀ ਮੁਕਾਬਲੇਬਾਜ਼ ਰਹਿ ਚੁੱਕੀ ਟੈਲੀਵੀਜ਼ਨ ਅਦਾਕਾਰਾ ਰਿਦਿਮਾ ਪੰਡਿਤ ਹਾਲ ਹੀ 'ਚ ਸ਼ੋਅ ਤੋਂ ਬਾਹਰ ਹੋ ਗਈ। ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਰਿਦਿਮਾ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤਾ, ਜਿਸ 'ਚ ਉਸ ਤੋਂ ਪੁੱਛਿਆ ਗਿਆ ਕੀ ਸ਼ੋਅ ਦੇ ਹੋਸਟ ਕਰਨ ਜੌਹਰ ਸ਼ਮਿਤਾ ਸ਼ੈੱਟੀ ਦੀ ਤਰਫ਼ਦਾਰੀ ਕਰਦੇ ਹਨ ਅਤੇ ਕੀ ਉਹ ਦਿਵਿਆ ਅਗਰਵਾਲ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਰਕੁਲ ਪ੍ਰੀਤ ਸਿੰਘ ਤੇ ਰਾਣਾ ਡੱਗੂਬਾਤੀ ਸਣੇ 10 ਵੱਡੇ ਸਿਤਾਰੇ ਫਸੇ ਡਰੱਗ ਕੇਸ 'ਚ

ਇਕ ਨਿੱਜੀ ਚੈਨਲ ਨੇ ਰਿਦਿਮਾ ਨਾਲ ਗੱਲਬਾਤ ਕਰਦਿਆਂ ਜਦੋਂ ਪੁੱਛਿਆ ਕਿ ਕੀ ਤੁਸੀਂ ਉਮੀਦ ਕਰ ਰਹੇ ਸੀ ਕਿ ਤੁਹਾਡਾ ਸ਼ੋਅ 'ਚ ਸਫ਼ਰ ਛੋਟਾ ਹੋਵੇਗਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ। ਈਮਾਨਦਾਰੀ ਨਾਲ ਨਹੀਂ ਬਿਲਕੁੱਲ ਨਹੀਂ। ਮੈਂ ਇਸ ਤੋਂ ਬਹੁਤ ਹੈਰਾਨ ਤੇ ਪਰੇਸ਼ਾਨ ਹਾਂ ਪਰ ਨਾਲ ਹੀ ਮੈਂ ਇਹ ਵੀ ਸਮਝਾਉਂਦੀ ਹਾਂ ਕਿ ਜੀਵਨ 'ਚ ਸਭ ਕੁਝ ਫੇਅਰ ਨਹੀਂ ਹੋ ਸਕਦਾ ਅਤੇ ਇਹ ਇਕ ਖੇਡ ਹੈ। ਕੰਸੈਪਟ ਅਜਿਹਾ ਹੀ ਸੀ ਤਾਂ ਮੈਨੂੰ ਇਸ ਨੂੰ ਮੰਨਣਾ ਹੀ ਪਵੇਗਾ।

ਇਹ ਖ਼ਬਰ ਵੀ ਪੜ੍ਹੋ - ਤਾਲਿਬਾਨ ਦੀ ਗੋਲੀਬਾਰੀ 'ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਕੁਨੈਕਸ਼ਨ ਕਰਨ ਨਾਥ ਕਾਰਨ ਬਾਹਰ ਆਉਣਾ ਪਿਆ? ਤਾਂ ਰਿਦਿਮਾ ਨੇ ਜਵਾਬ ਦਿੱਤਾ ਮੈਨੂੰ ਅਜਿਹਾ ਨਹੀਂ ਲੱਗਦਾ ਕਰਨ ਪਿਆਰਾ ਹੈ। ਨਾਲ ਹੀ ਅਦਾਕਾਰਾ ਨੇ ਦੱਸਿਆ ਕਿ ਜਿਵੇਂ ਦਿਵਿਆ ਤੇ ਸ਼ਮਿਤਾ ਖੇਡ ਰਹੀ ਹੈ ਮੈਨੂੰ ਉਹ ਪਸੰਦ ਹੈ। ਰਿਦਿਮਾ ਤੋਂ ਜਦੋਂ ਪੁੱਛਿਆ ਕਿ ਇੰਡਸਟਰੀ ਦੀ ਧਾਰਨਾ ਹੈ ਕਿ ਸ਼ਮਿਤਾ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਦਿਵਿਆ ਨੂੰ ਹੋਸਟ ਕਰਨ ਜੌਹਰ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤੁਸੀਂ ਕੀ ਸੋਚਦੀ ਹੋ? ਤਾਂ ਉਨ੍ਹਾਂ ਦਾ ਜਵਾਬ ਸੀ ਮੈਂ ਇਸ ਗੱਲ ਤੋਂ ਸਹਿਮਤ ਨਹੀਂ ਹਾਂ ਕਿ ਕਿਸੇ ਦਾ ਪੱਖ ਲਿਆ ਜਾ ਰਿਹਾ ਹੈ। ਇਕ ਮੇਜ਼ਬਾਨ ਦਾ ਕੰਮ ਚੀਜ਼ਾਂ ਨੂੰ ਸਾਫ਼ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਕਰਨ ਸਰ ਠੀਕ ਇਹੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਾਤਨ 'ਚ ਤਣਾਅਪੂਰਨ ਹਾਲਾਤ ਵੇਖ ਡਰੀ ਅਰਸ਼ੀ ਖ਼ਾਨ, ਲਿਆ ਵੱਡਾ ਫ਼ੈਸਲਾ


author

sunita

Content Editor

Related News