‘ਬਿੱਗ ਬੌਸ’ ਦੇ ਘਰ ’ਚ ਸ਼ਿਲਪਾ ਸ਼ੈੱਟੀ ਦੀ ਵੀਡੀਓ ਦੇਖ ਭਾਵੁਕ ਹੋਈ ਸ਼ਮਿਤਾ ਸ਼ੈੱਟੀ

Monday, Aug 23, 2021 - 12:55 PM (IST)

‘ਬਿੱਗ ਬੌਸ’ ਦੇ ਘਰ ’ਚ ਸ਼ਿਲਪਾ ਸ਼ੈੱਟੀ ਦੀ ਵੀਡੀਓ ਦੇਖ ਭਾਵੁਕ ਹੋਈ ਸ਼ਮਿਤਾ ਸ਼ੈੱਟੀ

ਮੁੰਬਈ (ਬਿਊਰੋ)– ਭੈਣ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਮਿਤਾ ਸ਼ੈੱਟੀ ਨੇ ‘ਬਿੱਗ ਬੌਸ ਓ. ਟੀ. ਟੀ.’ ’ਚ ਕਦਮ ਰੱਖਿਆ ਹੈ। ਸ਼ਮਿਤਾ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਕਾਫੀ ਮੁਸ਼ਕਿਲ ਫ਼ੈਸਲਾ ਸੀ। ਸ਼ੋਅ ’ਚ ਦੋ ਹਫ਼ਤੇ ਦੱਸਦਿਆਂ ਸ਼ਮਿਤਾ ਨੂੰ ਕਈ ਵਾਰ ਰਾਜ ਕੁੰਦਰਾ ਦੇ ਨਾਮ ਦਾ ਤਾਹਨਾ ਵੀ ਮਾਰਿਆ ਗਿਆ। ਇਸ ਦੌਰਾਨ ਐਤਵਾਰ ਨੂੰ ਜਦੋਂ ਭੈਣ ਸ਼ਿਲਪਾ ਨੇ ਉਸ ਨੂੰ ਰੱਖੜੀ ਦਾ ਮੈਸੇਜ ਭੇਜਿਆ ਤਾਂ ਸ਼ਮਿਤਾ ਬਹੁਤ ਇਮੋਸ਼ਨਲ ਹੋ ਗਈ।

ਰੱਖੜੀ ਮੌਕੇ ‘ਬਿੱਗ ਬੌਸ ਓ. ਟੀ. ਟੀ.’ ’ਚ ਹਿਨਾ ਖ਼ਾਨ ਨਜ਼ਰ ਆਈ ਤੇ ਮੁਕਾਬਲੇਬਾਜ਼ਾਂ ਨੂੰ ਭੈਣ-ਭਰਾਵਾਂ ਨਾਲ ਮਿਲਾਇਆ ਗਿਆ। ਵੀਡੀਓ ਮੈਸੇਜ ਦੇਖ ਕੇ ਮੁਕਾਬਲੇਬਾਜ਼ ਭਾਵੁਕ ਹੋ ਗਏ ਤੇ ਪਰਿਵਾਰ ਨੂੰ ਯਾਦ ਕਰਨ ਲੱਗੇ। ਇਸੇ ਦੌਰਾਨ ਸ਼ਮਿਤਾ ਲਈ ਸ਼ਿਲਪਾ ਸ਼ੈੱਟੀ ਨੇ ਇਕ ਖ਼ਾਸ ਵੀਡੀਓ ਮੈਸੇਜ ਭੇਜਿਆ।

ਆਪਣੇ ਮੈਸੇਜ ’ਚ ਸ਼ਿਲਪਾ ਸ਼ੈੱਟੀ ਨੇ ਸ਼ਮਿਤਾ ਨੂੰ ਕਿਹਾ ਕਿ ਉਸ ਨੂੰ ਸ਼ਾਨਦਾਰ ਤਰੀਕੇ ਨਾਲ ਖੇਡਣਾ ਚਾਹੀਦਾ ਹੈ ਤੇ ਆਪਣੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ। ਸ਼ਿਲਪਾ ਨੇ ਦੱਸਿਆ ਕਿ ਉਸ ਦੀ ਮਾਂ ਦੀ ਸਿਹਤ ਠੀਕ ਹੈ ਤੇ ਉਸ ਨਾਲ ਸਭ ਕੁਝ ਠੀਕ ਹੈ। ਦੱਸ ਦੇਈਏ ਕਿ ਸ਼ਿਲਪਾ ਤੇ ਸ਼ਮਿਤਾ ਦਾ ਕੋਈ ਭਰਾ ਨਹੀਂ ਹੈ ਪਰ ਸ਼ਿਲਪਾ ਹਮੇਸ਼ਾ ਸ਼ਮਿਤਾ ਨੂੰ ਰੱਖੜੀ ਬੰਨ੍ਹਦੀ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਦਾ ਖ਼ਾਸ ਸਰਪ੍ਰਾਈਜ਼, ਸਾਂਝੀ ਕੀਤੀ ਰੋਮਾਂਟਿਕ ਤਸਵੀਰ

‘ਬਿੱਗ ਬੌਸ ਓ. ਟੀ. ਟੀ.’ ’ਚ ਇਕ ਦੌਰ ਅਜਿਹਾ ਵੀ ਆਇਆ, ਜਦੋਂ ਕਰਨ ਜੌਹਰ ਦੇ ਸਾਹਮਣੇ ਸ਼ਮਿਤਾ ਸ਼ੈੱਟੀ ਦਾ ਦਰਦ ਛਲਕ ਗਿਆ। ਸ਼ਮਿਤਾ ਨੇ ਕਰਨ ਨੂੰ ਦੱਸਿਆ ਕਿ ਕਿਵੇਂ ਉਹ ਇੰਡਸਟਰੀ ’ਚ ਪਿਛਲੇ 20-25 ਸਾਲਾਂ ਤੋਂ ਆਪਣੀ ਭੈਣ ਦੀ ਪਛਾਣ ਦੇ ਨਾਲ ਜੀਅ ਰਹੀ ਹੈ। ਉਸ ਨੇ ਦੱਸਿਆ, ‘ਮੈਂ ਹੁਣ ਜ਼ਿਆਦਾ ਕਾਨਫੀਡੈਂਟ ਹਾਂ। ਲੋਕ ਮੈਨੂੰ ਸ਼ਿਲਪਾ ਦੀ ਭੈਣ ਦੇ ਰੂਪ ’ਚ ਜ਼ਿਆਦਾ ਜਾਣਦੇ ਹਨ। ਇਹ ਇਕ ਪ੍ਰੋਟੈਕਟਿਵ ਸ਼ੈਡੋ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰੇ ਨਾਲ ਅਜਿਹਾ ਹੋਇਆ ਪਰ ਲੋਕ ਮੈਨੂੰ ਮੇਰੇ ਨਾਮ ਤੋਂ ਨਹੀਂ ਜਾਣਦੇ।’

ਦੱਸ ਦੇਈਏ ਕਿ ਸ਼ਮਿਤਾ ਸ਼ੈੱਟੀ ਨੇ ਸਾਲ 2000 ’ਚ ਯਸ਼ਰਾਜ ਬੈਨਰ ਦੀ ਫ਼ਿਲਮ ‘ਮੁਹੱਬਤੇਂ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਉਸ ਨੇ 2009 ’ਚ ‘ਬਿੱਗ ਬੌਸ 3’ ’ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਉਹ ‘ਝਲਕ ਦਿਖਲਾ ਜਾ 8’ ਤੇ ‘ਖ਼ਤਰੋਂ ਕੇ ਖਿਲਾੜੀ’ ’ਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਸ਼ਮਿਤਾ ਸਫ਼ਲ ਇੰਟੀਰੀਅਰ ਡਿਜ਼ਾਈਨਰ ਵੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News