ਸ਼ਮਿਤਾ ਸ਼ੈੱਟੀ ਨੂੰ ਲੈ ਕੇ ਰਾਕੇਸ਼ ਬਾਪਟ ਦਾ ਵੱਡਾ ਫ਼ੈਸਲਾ, ਛਿੜੀ ਹਰ ਪਾਸੇ ਚਰਚਾ

Monday, Nov 08, 2021 - 12:41 PM (IST)

ਸ਼ਮਿਤਾ ਸ਼ੈੱਟੀ ਨੂੰ ਲੈ ਕੇ ਰਾਕੇਸ਼ ਬਾਪਟ ਦਾ ਵੱਡਾ ਫ਼ੈਸਲਾ, ਛਿੜੀ ਹਰ ਪਾਸੇ ਚਰਚਾ

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਇਕ ਵਾਰ ਫਿਰ ਤੋਂ ਨਵਾਂ ਟਵਿੱਸਟ ਆ ਗਿਆ ਹੈ। ਸ਼ੋਅ 'ਚ ਹੁਣ 'ਬਿੱਗ ਬੌਸ' ਓਟੀਟੀ ਦੇ ਸਾਬਕਾ ਮੁਕਾਬਲੇਬਾਜ਼ ਰਾਕੇਸ਼ ਬਾਪਟ ਅਤੇ ਨੇਹਾ ਭਸੀਨ ਨੇ ਐਂਟਰੀ ਲਈ ਹੈ। ਇਨ੍ਹਾਂ ਦੋਵਾਂ ਨੇ 'ਬਿੱਗ ਬੌਸ 15' 'ਚ ਵਾਈਲਡਕਾਰਡ ਕੰਟੈਸਟੈਂਟ ਦੇ ਤੌਰ 'ਤੇ ਐਂਟਰੀ ਲਈ ਹੈ। ਅਜਿਹੇ 'ਚ ਸ਼ੋਅ ਅੰਦਰ ਇਕ ਵਾਰ ਫਿਰ ਤੋਂ ਨਵਾਂ ਟਵਿੱਸਟ ਆ ਗਿਆ ਹੈ। ਉਥੇ ਹੀ ਇਕ ਵਾਰ ਫਿਰ ਤੋਂ ਰਾਕੇਸ਼ ਬਾਪਟ ਅਤੇ ਸ਼ਮਿਤਾ ਸ਼ੈੱਟੀ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖ਼ੀਆਂ ਬਟੋਰਨ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਹੋਈ ਕੁੜਮਾਈ, ਦਸੰਬਰ 'ਚ ਹੋਵੇਗਾ ਵਿਆਹ

ਦੋਵੇਂ 'ਬਿੱਗ ਬੌਸ ਓਟੀਟੀ' 'ਚ ਵੀ ਇਕੱਠੇ ਨਜ਼ਰ ਆਏ ਸਨ। 'ਬਿੱਗ ਬੌਸ ਓਟੀਟੀ' 'ਚ ਰਾਕੇਸ਼ ਬਾਪਟ ਅਤੇ ਸ਼ਮਿਤਾ ਸ਼ੈੱਟੀ ਨੇ ਵੀ ਇੱਕ-ਦੂਜੇ ਲਈ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਹੁਣ 'ਬਿੱਗ ਬੌਸ 15' 'ਚ ਐਂਟਰੀ ਲੈਣ ਤੋਂ ਪਹਿਲਾਂ ਰਾਕੇਸ਼ ਬਾਪਟ ਨੇ ਕਿਹਾ ਹੈ ਕਿ ਉਹ ਸ਼ਮਿਤਾ ਸ਼ੈੱਟੀ ਨੂੰ ਕਦੇ ਵੀ ਨੈਸ਼ਨਲ ਟੀ. ਵੀ. 'ਤੇ ਵਿਆਹ ਲਈ ਪ੍ਰਪੋਜ਼ ਨਹੀਂ ਕਰਨਗੇ। 'ਬਿੱਗ ਬੌਸ 15' 'ਚ ਐਂਟਰੀ ਲੈਣ ਤੋਂ ਪਹਿਲਾਂ ਰਾਕੇਸ਼ ਬਾਪਟ ਨੇ ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਨੂੰ ਇੱਕ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ 'ਚ ਉਨ੍ਹਾਂ ਨੇ 'ਬਿੱਗ ਬੌਸ 15' 'ਚ ਆਪਣੀ ਰਣਨੀਤੀ ਤੋਂ ਇਲਾਵਾ ਸ਼ਮਿਤਾ ਸ਼ੈੱਟੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਕਾਫ਼ੀ ਗੱਲਾਂ ਕੀਤੀਆਂ ਹਨ। ਰਾਕੇਸ਼ ਬਾਪਟ ਤੋਂ ਪੁੱਛਿਆ ਗਿਆ ਸੀ ਕਿ 'ਬਿੱਗ ਬੌਸ 15' 'ਚ ਮਾਈਸ਼ਾ ਅਈਅਰ ਅਤੇ ਈਸ਼ਾਨ ਸਹਿਗਲ ਵਿਚਾਲੇ ਕਾਫੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਸੀ, ਜਿਸ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਕੀ ਤੁਸੀਂ ਸ਼ੋਅ ਦੇ ਅੰਦਰ ਸ਼ਮਿਤਾ ਸ਼ੈੱਟੀ ਨਾਲ ਵੀ ਆਪਣੀ ਕੈਮਿਸਟਰੀ ਬਣਾਓਗੇ?

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਦੇ ਸੱਦੇ ’ਤੇ ਨਹੀਂ ਪੁੱਜੇ ਆਰੀਅਨ ਖ਼ਾਨ

ਇਸ ਸਵਾਲ ਦੇ ਜਵਾਬ 'ਚ ਰਾਕੇਸ਼ ਬਾਪਟ ਨੇ ਕਿਹਾ, ''ਸਭ ਤੋਂ ਪਹਿਲਾਂ ਮੈਂ 'ਬਿੱਗ ਬੌਸ' 'ਚ ਐਂਟਰੀ ਕਰ ਰਿਹਾ ਹਾਂ ਅਤੇ ਸ਼ਮਿਤਾ ਅਤੇ ਮੈਂ ਇਕ ਜੋੜੇ ਦੇ ਰੂਪ 'ਚ ਰਹਾਂਗੇ ਪਰ ਇਸ ਦੇ ਨਾਲ ਹੀ ਅਸੀਂ ਆਪਣੀਆਂ ਵਿਅਕਤੀਗਤ ਖੇਡਾਂ ਵੀ ਖੇਡਾਂਗੇ। ਅਸੀਂ ਨਿਸ਼ਚਤ ਤੌਰ 'ਤੇ ਇਕ-ਦੂਜੇ ਦੇ ਵਿਰੁੱਧ ਨਹੀਂ ਖੜ੍ਹੇ ਹੋਵਾਂਗੇ। ਜਿੱਥੋਂ ਤੱਕ ਈਸ਼ਾਨ ਸਹਿਗਲ ਅਤੇ ਮਾਈਸ਼ਾ ਅਈਅਰ ਦੀ ਕੈਮਿਸਟਰੀ ਬਣਾਉਣ ਦਾ ਸਵਾਲ ਹੈ, ਉਨ੍ਹਾਂ ਦੀ ਕੈਮਿਸਟਰੀ ਬਹੁਤੀ ਆਰਗੈਨਿਕ ਨਹੀਂ ਲੱਗੀ। ਸ਼ਮਿਤਾ ਅਤੇ ਮੇਰੇ ਵਿਚਕਾਰ ਕੁਝ ਵੀ ਜ਼ਬਰਦਸਤੀ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਇੰਝ ਬਿਆਨ ਕੀਤਾ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਤੇ ਖਾਣ-ਪੀਣ ਦੇ ਅੰਦਾਜ਼ ਨੂੰ, ਵੇਖੋ ਵੀਡੀਓ

ਰਾਕੇਸ਼ ਬਾਪਟ ਨੇ ਅੱਗੇ ਕਿਹਾ, ''ਮੈਂ ਇਸ ਤਰ੍ਹਾਂ ਕਿਸੇ ਨੂੰ ਆਪਣਾ ਪਿਆਰ ਨਹੀਂ ਦਿਖਾਉਣਾ ਚਾਹੁੰਦਾ। ਸ਼ਮਿਤਾ ਅਤੇ ਮੈਂ ਬਹੁਤ ਨਿੱਜੀ ਲੋਕ ਹਾਂ ਅਤੇ ਜਾਣਦੇ ਹਾਂ ਕਿ ਰਾਸ਼ਟਰੀ ਟੈਲੀਵਿਜ਼ਨ 'ਤੇ ਜਨਤਾ ਨੂੰ ਕਿੰਨਾ ਕੁਝ ਦਿਖਾਉਣਾ ਹੈ। ਮੈਂ ਰਾਸ਼ਟਰੀ ਟੈਲੀਵਿਜ਼ਨ 'ਤੇ ਕਦੇ ਵੀ ਸ਼ਮਿਤਾ ਸ਼ੈਟੀ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕਰਾਂਗਾ। ਇਹ ਬਹੁਤ ਨਿੱਜੀ ਭਾਵਨਾਵਾਂ ਹਨ। ਇਹ ਜਦੋਂ ਵੀ ਹੋਵੇਗਾ ਸ਼ੋਅ ਤੋਂ ਬਾਹਰ ਹੋਵੇਗਾ। ਇਹ ਸਾਡੇ ਲਈ ਬਹੁਤ ਹੀ ਖ਼ਾਸ ਪਲਾਂ 'ਚੋਂ ਇੱਕ ਹੈ। ਰਾਕੇਸ਼ ਬਾਪਟ ਦੇ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News