ਸ਼ਮਿਤਾ ਸ਼ੈੱਟੀ ਨੇ ਕੀਤੀ ਨਵੇਂ ਸਫ਼ਰ ਦੀ ਸ਼ੁਰੂਆਤ, ਇਸ ਮਾਮਲੇ ''ਚ ਲੋਕਾਂ ਤੋਂ ਮੰਗੀ ਮਦਦ

08/09/2021 4:26:00 PM

ਨਵੀਂ ਦਿੱਲੀ : ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ਦੌਰਾਨ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਆਪਣੇ ਨਵੇਂ ਸਫ਼ਰ 'ਤੇ ਨਿਕਲ ਚੁੱਕੀ ਹੈ। ਸ਼ਮਿਤਾ  Voot Select 'ਤੇ ਆ ਰਹੇ 'ਬਿੱਗ ਬੌਸ' ਓਟੀਟੀ ਸ਼ੋਅ ਦਾ ਹਿੱਸਾ ਬਣੀ ਹੈ। ਸ਼ਮਿਤਾ ਸ਼ੈੱਟੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਅਤੇ ਫਾਲੋਅਰਜ਼ ਨੂੰ ਇਸ ਨਵੀਂ ਯਾਤਰਾ 'ਚ ਉਨ੍ਹਾਂ ਦਾ ਸਾਥ (ਸਮਰਥਨ) ਮੰਗਿਆ ਹੈ, ਜਿਸ 'ਤੇ ਕੁਝ ਲੋਕਾਂ ਨੇ ਉਸ ਨੂੰ ਟਰੋਲ ਕਰ ਦਿੱਤਾ ਹੈ ਅਤੇ ਕਈ ਲੋਕਾਂ ਨੇ ਅਦਾਕਾਰਾ ਨੂੰ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

PunjabKesari

'ਬਿੱਗ ਬੌਸ' ਓਟੀਟੀ 8 ਅਗਸਤ ਨੂੰ ਸ਼ੁਰੂ ਹੋ ਚੁੱਕਾ ਹੈ। ਕਰਨ ਜੌਹਰ ਸ਼ੋਅ ਨੂੰ ਹੋਸਟ ਕਰ ਰਹੇ ਹਨ। ਰਾਜ ਕੁੰਦਰਾ ਕੇਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਕੁਝ ਦਿਨਾਂ ਲਈ ਸੋਸ਼ਲ ਮੀਡੀਆ ਤੋਂ ਦੂਰ ਹੋ ਗਈ ਸੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਕੁਝ Motivational Post ਜ਼ਰੂਰ ਕੀਤੀ ਸੀ। ਸ਼ਮਿਤਾ ਨੇ ਸੋਮਵਾਰ ਨੂੰ ਆਪਣੇ ਮਸ਼ਹੂਰ ਗਾਣੇ 'ਸ਼ਰਾਰਾ-ਸ਼ਰਾਰਾ' 'ਤੇ ਡਾਂਸ ਦਾ ਇਕ Boomerang ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ 'ਬਿੱਗ ਬੌਸ' ਓਟੀਟੀ 'ਚ ਸਪੋਰਟ ਕਰਨ ਦੀ ਅਪੀਲ ਕੀਤੀ। ਸ਼ਮਿਤਾ ਨੇ ਲਿਖਿਆ, ''ਬਿੱਗ ਬੌਸ ਓਟੀਟੀ 'ਤੇ ਨਵਾਂ ਸਫ਼ਰ ਸ਼ੁਰੂ ਕਰ ਕੇ ਉਤਸ਼ਾਹਤ ਹਾਂ। ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਤੇ ਮੇਰੇ ਨਾਲ ਖੜ੍ਹੇ ਰਹੇ ਹੋ। ਤੁਹਾਡੇ ਪਿਆਰ ਤੇ ਸਾਥ ਦੀ ਇਸ ਯਾਤਰਾ 'ਚ ਬਹੁਤ ਜ਼ਰੂਰਤ ਹੋਵੇਗੀ। ਆਓ ਕਰ ਦਿਖਾਓ।''

PunjabKesari

ਦੱਸ ਦਈਏ ਕਿ ਸ਼ਮਿਤਾ ਲਈ 'ਬਿੱਗ ਬੌਸ' ਦਾ ਘਰ ਅਤੇ ਸਫ਼ਰ ਨਵਾਂ ਨਹੀਂ ਹੈ। ਸਾਲ 2009 'ਚ ਆਏ ਸ਼ੋਅ ਦੇ ਤੀਜੇ ਸੀਜ਼ਨ 'ਚ ਸ਼ਮਿਤਾ ਸ਼ੈੱਟੀ ਹਿੱਸਾ ਲਿਆ ਸੀ। ਹਾਲਾਂਕਿ, 34ਵੇਂ ਦਿਨ ਉਸ ਨੇ ਸ਼ੋਅ ਛੱਡ ਦਿੱਤਾ ਸੀ। ਸ਼ਮਿਤਾ ਦੀ ਇਸ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਹਨ। ਕਈ ਯੂਜ਼ਰਜ਼ ਨੇ ਉਨ੍ਹਾਂ ਨੂੰ ਸ਼ੋਅ ਲਈ ਵਧਾਈ ਦਿੱਤੀ ਹੈ ਤੇ ਯੂਜ਼ਰਜ਼ ਅਜੇ ਵੀ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੂੰ ਲੈ ਕੇ ਟਿੱਪਣੀ ਕਰ ਰਹੇ ਹਨ।

PunjabKesari


sunita

Content Editor

Related News