ਅਜੈ ਦੇਵਗਨ ਦੀ ਫ਼ਿਲਮ 'ਸ਼ੈਤਾਨ' ਦਾ ਟੀਜ਼ਰ ਰਿਲੀਜ਼
Friday, Jan 26, 2024 - 03:22 PM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਜੈ ਦੇਵਗਨ 2024 'ਚ ਆਪਣੇ ਦਰਸ਼ਕਾਂ ਨੂੰ ਮਨੋਰੰਜਨ ਦੀ ਫੁਲ ਡੋਜ਼ ਦੇਣ ਜਾ ਰਹੇ ਹਨ। ਪ੍ਰਸ਼ੰਸਕ ਉਸ ਦੀਆਂ ਵੱਡੀਆਂ ਫ਼ਿਲਮਾਂ ਜਿਵੇਂ ਕਿ 'ਸਿੰਘਮ ਅਗੇਨ ਟੂ ਰੇਡ 2' ਤੇ 'ਮੈਦਾਨ' ਨੂੰ ਪਰਦੇ 'ਤੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੂਚੀ 'ਚ ਉਨ੍ਹਾਂ ਦੀ ਇਕ ਹੋਰ ਫ਼ਿਲਮ ਵੀ ਸ਼ਾਮਲ ਹੋ ਗਈ ਹੈ, ਜਿਸ ਦਾ ਟਾਈਟਲ 'ਸ਼ੈਤਾਨ' ਹੈ। ਵੱਡੇ ਪਰਦੇ 'ਤੇ ਆਪਣੀ ਜ਼ਬਰਦਸਤ ਐਕਸ਼ਨ ਤੇ ਕਾਮੇਡੀ ਦਾ ਜਲਵਾ ਦਿਖਾਉਣ ਵਾਲਾ ਬਾਲੀਵੁੱਡ ਸੁਪਰਸਟਾਰ ਆਪਣੇ ਪਰਿਵਾਰ ਲਈ ਬੁਰਾਈਆਂ ਨਾਲ ਲੜਦਾ ਨਜ਼ਰ ਆਵੇਗਾ। 'ਸ਼ੈਤਾਨ' ਦੇ ਦੋ ਪੋਸਟਰਾਂ ਤੋਂ ਬਾਅਦ ਇਸ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ, ਪ੍ਰਸ਼ੰਸਕ ਦਾ ਹੁਣ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਫ਼ਿਲਮ 'ਸ਼ੈਤਾਨ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।
ਦੱਸ ਦਈਏ ਕਿ ਅਜੈ ਦੇਵਗਨ ਨਾਲ ਪ੍ਰਸ਼ੰਸਕਾਂ ਨੂੰ ਇਸ ਸੁਪਰਨੈਚੁਰਲ ਥ੍ਰੀਲਰ 'ਚ ਪਹਿਲੀ ਵਾਰ ਆਰ ਮਾਧਵਨ ਤੇ ਦੱਖਣੀ ਅਦਾਕਾਰਾ ਜੋਤਿਕਾ ਦੀ ਜੋੜੀ ਦੇਖਣ ਨੂੰ ਮਿਲੇਗੀ। 'ਸ਼ੈਤਾਨ' ਦਾ ਇਕ ਮਿੰਟ 29 ਸੈਕਿੰਡ ਦਾ ਇਹ ਡਰਾਉਣਾ ਟੀਜ਼ਰ ਤੁਹਾਨੂੰ ਜ਼ਰੂਰ ਹੈਰਾਨ ਕਰ ਦੇਵੇਗਾ ਪਰ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਯਕੀਨੀ ਤੌਰ 'ਤੇ ਆਪਣੀ ਕੁਰਸੀ 'ਤੇ ਬੈਠੇ ਰਹੋਗੇ। ਅਜੈ ਦੇਵਗਨ-ਆਰ ਮਾਧਵਨ ਦਾ ਟੀਜ਼ਰ ਇੱਕ ਦਾਨਵ ਦੀ ਮੂਰਤੀ ਨਾਲ ਸ਼ੁਰੂ ਹੁੰਦਾ ਹੈ, ਜਿਸ ਦੇ ਪਿੱਛੇ ਇੱਕ ਆਵਾਜ਼ ਆਉਂਦੀ ਹੈ, ਜਿਸ 'ਚ ਸ਼ੈਤਾਨ ਕਹਿੰਦਾ ਹੈ, 'ਕਹਿੰਦੇ ਹਨ ਕਿ ਇਹ ਪੂਰੀ ਦੁਨੀਆ ਬੋਲੀ ਹੈ ਪਰ ਸਿਰਫ ਮੇਰੀ ਸੁਣ ਰਹੀ ਹੈ। ਮੈਂ ਕਾਲੇ ਨਾਲੋਂ ਕਾਲਾ ਹਾਂ, ਮੈਂ ਭਰਮ ਦਾ ਪਿਆਲਾ ਹਾਂ, ਤੰਤਰ ਤੋਂ ਸ਼ਲੋਕਾ ਤੱਕ…ਮੈਂ ਨੌਂ ਜਹਾਨਾਂ ਦਾ ਮਾਲਕ ਹਾਂ”। ਇਸ ਦੇ ਨਾਲ ਟੀਜ਼ਰ ਅੱਗੇ ਵਧਦਾ ਹੈ ਤੇ ਦਿਖਾਉਂਦਾ ਹੈ ਕਿ ਕਿਵੇਂ ਆਰ ਮਾਧਵਨ ਦੁਆਰਾ ਪੜ੍ਹੀ ਗਈ ਤੰਤਰ ਕਿਰਿਆ ਅਜੈ ਦੇਵਗਨ ਤੇ ਇੱਕ ਧਾਰਮਿਕ ਪਰਿਵਾਰ ਦੇ ਜੀਵਨ 'ਚ ਤਬਾਹੀ ਮਚਾ ਦਿੰਦੀ ਹੈ। ਸੁਪਰ ਨੈਚੁਰਲ ਫ਼ਿਲਮ 'ਸ਼ੈਤਾਨ' ਦੇ ਇਸ ਟੀਜ਼ਰ ਨਾਲ ਅਜੈ ਦੇਵਗਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਚਿਤਾਵਨੀ ਦਿੱਤੀ ਹੈ। ਟੀਜ਼ਰ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਉਹ ਪੁੱਛੇਗਾ... ਕੀ ਤੁਸੀਂ ਕੋਈ ਗੇਮ ਖੇਡੋਗੇ? ਪਰ ਉਸ ਤੋਂ ਗੁੰਮਰਾਹ ਨਾ ਹੋਵੋ।"
ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ
ਦੱਸਣਯੋਗ ਹੈ ਕਿ ਪ੍ਰਸ਼ੰਸਕਾਂ ਨੂੰ ਅਜੈ ਦੇਵਗਨ ਤੇ ਆਰ ਮਾਧਵਨ ਵਿਚਕਾਰ ਚੰਗਿਆਈ ਅਤੇ ਬੁਰਾਈ ਦੀ ਲੜਾਈ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵਿਕਾਸ ਬਹਿਲ ਨੇ ਸੰਭਾਲੀ ਹੈ। ਇਹ ਫ਼ਿਲਮ 8 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।