ਅਫਸਰਾਂ ਦਾ ਕਾਰਨਾਮਾ, ਵੇਚ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾ ਦਾ ਕਿਲਾ

Monday, Mar 10, 2025 - 12:23 PM (IST)

ਅਫਸਰਾਂ ਦਾ ਕਾਰਨਾਮਾ, ਵੇਚ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾ ਦਾ ਕਿਲਾ

ਅੰਮ੍ਰਿਤਸਰ (ਨੀਰਜ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਮਾਲ ਅਫਸਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ ਅਤੇ ਰਜਿਸਟਰੀਆਂ ਦਾ ਕੰਮ ਖੋਹਣ ਤੋਂ ਬਾਅਦ ਇਹ ਤਾਂ ਸਾਬਤ ਹੋ ਹੀ ਚੁੱਕਾ ਹੈ ਕਿ ਸਰਕਾਰ ਵੀ ਕੁਝ ਮਾਲ ਅਫਸਰਾਂ ਦੇ ਭ੍ਰਿਸ਼ਟਾਚਾਰ ਨਾਲ ਕਿੰਨੀ ਦੁਖੀ ਹੈ ਉਥੇ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੋ ਤਾਂ ਮਾਲ ਵਿਭਾਗ ਦੇ ਕੁਝ ਭ੍ਰਿਸ਼ਟ ਅਫਸਰਾਂ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਸਾਹਮਣੇ ਹੁਸੈਨਪੁਰਾ ਚੌਕ ਦੇ ਇਲਾਕੇ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾ ਦੇ ਵਿਰਾਸਤੀ ਕਿਲੇ ਨੂੰ ਵੀ ਕੁਝ ਭ੍ਰਿਸ਼ਟ ਮਾਲ ਅਫਸਰਾਂ ਨੇ ਪ੍ਰਾਈਵੇਟ ਲੋਕਾਂ ਨੂੰ ਵੇਚ ਦਿੱਤਾ ਹੈ। ਬਕਾਇਦਾ ਸਾਲ 1970 ਦੇ ਕਰੀਬ ਇਸ ਦੀ ਕਨਵੈਨਸ਼ਨ ਡੀਡ ਤਿਆਰ ਕਰਵਾਈ ਗਈ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਗੇ ਤੋਂ ਅੱਗੇ ਕਿਲੇ ਦੀਆਂ ਜ਼ਮੀਨਾਂ ਨਾਲ ਸਬੰਧਤ ਇੰਤਕਾਲ ਵੀ ਹੁੰਦੇ ਚਲੇ ਗਏ ਅਤੇ ਪਿਛਲੇ 55 ਸਾਲਾਂ ਤੋਂ ਕਿਸੇ ਵੀ ਅਧਿਕਾਰੀ ਜਾਂ ਨੇਤਾ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।

ਇਸ ’ਚ ਖਾਸ ਗੱਲ ਇਹ ਰਹੀ ਕਿ ਡੀ. ਸੀ. ਦਫਤਰ ਦੀ ਐੱਚ. ਆਰ. ਸੀ. ਬ੍ਰਾਂਚ ’ਚ ਪੰਨਾ ਨੰਬਰ 468 ਦੇ ਅੱਗੇ ਦੇ ਪੰਨੇ ਹੀ ਫਾੜ ਦਿੱਤੇ ਗਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋਣ ’ਤੇ ਸਰਕਾਰ ਕੋਲ ਪੁਰਾਣੇ ਰਿਕਾਰਡ ਦਾ ਕੋਈ ਸਬੂਤ ਹੀ ਨਾ ਰਹੇ। ਇਸ ਸਬੰਧ ’ਚ ਤਹਿਸੀਲਦਾਰ ਸੇਲਜ਼ ਦੇ ਦਫਤਰ ’ਚ ਵੀ 1969-70 ਦਾ ਕੋਈ ਰਿਕਾਰਡ ਜਾਂ ਕਨਵੈਂਸ਼ਨ ਡੀਡ ਦਾ ਕੋਈ ਰਿਕਾਰਡ ਹੀ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਡੀ. ਸੀ. ਨੂੰ ਮਿਲੀ ਸ਼ਿਕਾਇਤ

ਡਿਪਟੀ ਕਮਿਸ਼ਨ ਸਾਕਸ਼ੀ ਸਾਹਨੀ ਦੇ ਦਫਤਰ ’ਚ ਜਸਬੀਰ ਸਿੰਘ ਨਾਂ ਦੇ ਸਮਾਜ ਸੇਵਕ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਸ ’ਚ ਲਿਖਿਆ ਗਿਆ ਹੈ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜ਼ਿੰਦਾ ਦਾ ਵਿਰਾਸਤੀ ਕਿਲਾ ਮਾਲ ਵਿਭਾਗ ਦੇ ਭ੍ਰਿਸ਼ਟ ਅਫਸਰਾਂ ਨੇ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਵੇਚ ਦਿੱਤਾ ਹੈ ਅਤੇ ਕਿਵੇਂ ਜ਼ਮੀਨ ਦਾ ਸਾਰਾ ਰਿਕਾਰਡ ਹੀ ਫਾੜ ਦਿੱਤਾ ਹੈ। ਬਕਾਇਦਾ ਇਸ ਦੀ ਵੀਡੀਓ ਅਤੇ ਫੋਟੋਗ੍ਰਾਫਰਜ਼ ਅਤੇ ਹੋਰ ਦਸਤਾਵੇਜ਼ ਵੀ ਦਿੱਤੇ ਗਏ ਹਨ।

ਇਸ ਮਾਮਲੇ ’ਚ ਜਨਵਰੀ 2025 ਦੇ ਦਿਨ ਅੰਡਰਟ੍ਰੇਨੀ ਆਈ. ਏ. ਐੱਸ. ਅਧਿਕਾਰੀ ਮੈਡਮ ਸੋਨਮ ਵੱਲੋਂ ਵੀ ਸੇਲਜ਼ ਬ੍ਰਾਂਚ ਤੋਂ ਰਿਕਾਰਡ ਮੰਗਿਆ ਗਿਆ ਸੀ ਪਰ ਬ੍ਰਾਂਚ ਵੱਲੋਂ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਰਿਕਾਰਡ ਹੈ ਹੀ ਨਹੀਂ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਆਖਿਰਕਾਰ ਕਿਉਂ ਵਿਰਾਸਤ ਨੂੰ ਸੰਭਾਲ ਨਹੀਂ ਰਿਹਾ ਪ੍ਰਸ਼ਾਸਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁਰਾਣੇ ਕਿਲਿਆਂ ਅਤੇ ਹੋਰ ਵਿਰਾਸਤਾਂ ਨੂੰ ਸੰਭਾਲਣ ਲਈ ਗੰਭੀਰ ਹੈ ਪਰ ਸਮੇਂ-ਸਮੇਂ ’ਤੇ ਜ਼ਿਲਾ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੇ ਵਿਰਾਸਤਾਂ ਨੂੰ ਹੀ ਵੇਚਣਾ ਸ਼ੁਰੂ ਕਰ ਦਿੱਤਾ। ਦੇਸ਼ ’ਚ ਕੁਝ ਸੂਬਿਆਂ ਦੇ ਕਈ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਿਸ ’ਚ ਕਿਲੇ ਦੀ ਸੰਭਾਲ ਕਰਨ ਲਈ ਉਸ ਨੂੰ ਪੰਜ ਸਿਤਾਰਾ ਹੋਟਲ ’ਚ ਹੀ ਤਬਦੀਲ ਕਰ ਦਿੱਤਾ ਗਿਆ।

ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਕਈ ਅਜਿਹੇ ਕਿਲੇ ਹਨ ਜੋ ਸੈਂਕੜੇ ਸਾਲ ਪੁਰਾਣੇ ਹਨ ਪਰ ਉਨ੍ਹਾਂ ਨੂੰ ਇਸ ਸਮੇਂ ਵੱਡੇ ਹੋਟਲਾਂ ’ਚ ਤਬਦੀਲ ਕੀਤਾ ਜਾ ਚੁੱਕਾ ਹੈ। ਇਸ ਨਾਲ ਕਿਲੇ ਦੀ ਸੰਭਾਲ ਵੀ ਰਹਿੰਦੀ ਹੈ ਅਤੇ ਟੂਰਜ਼ਿਮ ਵੀ ਵਧਦਾ ਹੈ ਪੁਰਾਣੇ ਸਮੇਂ ’ਚ ਰਾਜਾ ਮਹਾਰਾਜਾ ਕਿਵੇਂ ਰਹਿੰਦੇ ਸਨ। ਉਸ ਦਾ ਵੀ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਪਰ ਜਿਸ ਤਰ੍ਹਾਂ ਨਾਲ ਮਹਾਰਾਣੀ ਜਿੰਦਾ ਦਾ ਕਿਲਾ ਇਸ ਸਮੇਂ ਖੰਡਰ ਹਾਲਾਤ ’ਚ ਹੈ ਉਹ ਵੀ ਠੀਕ ਨਹੀਂ ਹੈ।

ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...

ਸ਼ੇਰੇ-ਏ-ਪੰਜਾਬ ਦੀ ਬਾਰਾਦਰੀ ਵੀ ਖੰਡਰ ਅਤੇ ਆਖਰੀ ਸਾਹ ਗਿਣ ਰਹੀ

ਅਟਾਰੀ ਕਸਬਾ ਦੇ ਇਲਾਕੇ ਪੁਲਕੰਜਰੀ ਜਾਂ ਪੁਲਮੋਰਾਂ ਦੇ ਇਲਾਕੇ ’ਚ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ 12 ਦਰਵਾਜ਼ਾਂ ਵਾਲੀਆਂ ਬਾਰਾਦਾਰੀ ਵੀ ਹੈ ਜੋ ਇਸ ਸਮੇਂ ਆਖਰੀ ਸਾਹਾਂ ਗਿਣ ਰਹੀ ਹੈ। ਇਸ ਬਿਰਾਦਾਰੀ ਦੀ ਸੰਭਾਲ ਲਈ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਨਹੀਂ ਉਠਾਏ ਗਏ ਇਹ ਬਿਰਾਦਰੀ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਇਸ ਦੇ ਅੰਤਿਮ ਰਹਿੰਦ-ਖੁੰਹਦ ਵੀ ਬਚੇ ਹਨ।

ਹੁਣੇ ਜਿਹੇ ਜਾਲੀ ਕਨਵੈਂਸ਼ਨ ਡੀਡ ਮਾਮਲੇ ’ਚ ਡੀ. ਸੀ. ਨੇ ਕਰਵਾਇਆ ਸੀ ਪਰਚਾ

ਸਰਕਾਰੀ ਜ਼ਮੀਨ ਦੀ ਕਨਵੈਂਸ਼ਨ ਡੀਡ ਕਰਵਾਉਣ ਦੇ ਮਾਮਲੇ ’ਚ ਹੁਣੇ ਜਿਹੇ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਰਾਕੇਸ਼ ਸੇਠ, ਰਾਜਨ ਸੇਠ ਤੇ ਹੋਰਨਾਂ ’ਤੇ ਪਰਚਾ ਦਰਜ ਕਰਵਾਇਆ ਗਿਆ ਸੀ ਕਿਉਂਕਿ ਡੀ. ਸੀ. ਅਨੁਸਾਰ ਸਰਕਾਰੀ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਡੀਡ ਕਰਵਾਈ ਗਈ ਸੀ।

ਮਾਮਲੇ ਦੀ ਸਖ਼ਤੀ ਨਾਲ ਜਾਂਚ ਕਰਵਾਈ ਜਾਵੇਗੀ

ਡੀ. ਸੀ. ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਹਾਰਾਣੀ ਜ਼ਿੰਦਾ ਕੌਰ ਦੇ ਕਿਲੇ ਦੀ ਜ਼ਮੀਨ ਦੇ ਮਾਮਲੇ ’ਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਵੇਂ ਇਹ ਕਿਲਾ ਪ੍ਰਾਈਵੇਟ ਹੱਥਾਂ ’ਚ ਚਲਾ ਗਿਆ ਇਹ ਵੀ ਪਤਾ ਲਗਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News