ਅੰਬਾਨੀ ਦੀ ਪਾਰਟੀ 'ਚ ਸ਼ਾਹਰੁਖ, ਸਲਮਾਨ ਤੇ ਆਮਿਰ ਨੇ ਡਾਂਸ ਕਰਨ 'ਤੇ ਵਸੂਲੀ ਵੱਡੀ ਰਕਮ? ਸੱਚ ਜਾਣ ਲੱਗੇਗਾ ਝਟਕਾ

Friday, Mar 08, 2024 - 12:27 PM (IST)

ਅੰਬਾਨੀ ਦੀ ਪਾਰਟੀ 'ਚ ਸ਼ਾਹਰੁਖ, ਸਲਮਾਨ ਤੇ ਆਮਿਰ ਨੇ ਡਾਂਸ ਕਰਨ 'ਤੇ ਵਸੂਲੀ ਵੱਡੀ ਰਕਮ? ਸੱਚ ਜਾਣ ਲੱਗੇਗਾ ਝਟਕਾ

ਨਵੀਂ ਦਿੱਲੀ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਰਫਾਰਮ ਕੀਤਾ। ਇਨ੍ਹਾਂ 'ਚ ਸਭ ਤੋਂ ਵੱਡੀ ਖਾਸੀਅਤ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦਾ ਡਾਂਸ ਸੀ। ਤਿੰਨਾਂ ਖ਼ਾਨਜ਼ ਨੂੰ ਸਟੇਜ 'ਤੇ ਇਕੱਠੇ ਦੇਖਣਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। ਸ਼ਾਹਰੁਖ, ਸਲਮਾਨ ਅਤੇ ਆਮਿਰ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਿੰਨਾਂ ਨੇ ਅੰਬਾਨੀ ਦੀ ਪਾਰਟੀ 'ਚ ਡਾਂਸ ਕਰਨ ਲਈ ਭਾਰੀ ਫੀਸ ਵਸੂਲੀ ਹੈ। ਸੋਸ਼ਲ ਮੀਡੀਆ 'ਤੇ ਤਿੰਨੋਂ ਖ਼ਾਨਜ਼ ਦੇ ਡਾਂਸ ਦੀ ਚਰਚਾ ਹੈ। ਇਸ ਦੌਰਾਨ, ਹੁਣ ਅੰਬਾਨੀ ਦੇ ਸਮਾਗਮ ਦੀ ਫੀਸ ਨੂੰ ਲੈ ਕੇ ਇੱਕ ਅਪਡੇਟ ਆਇਆ ਹੈ, ਜੋ ਹੈਰਾਨ ਕਰਨ ਵਾਲਾ ਹੈ।

Shah Rukh Khan, Salman Khan, and Aamir Khan performing on Naatu-Naatu at the Anant Ambani-Radhika Merchant pre-wedding event 😭❤️‍🔥pic.twitter.com/s6Mlrmn4BP

— yash (@onlydardnod1sco) March 2, 2024

ਤਿੰਨਾਂ ਖ਼ਾਨਜ਼ ਨੇ ਕਿੰਨੀ ਵੱਡੀ ਵਸੂਲੀ ਰਕਮ?
ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਸਿਤਾਰੇ ਹਨ। ਉਹ ਫ਼ਿਲਮ ਕਰਨ ਲਈ ਮੋਟੀ ਰਕਮ ਵਸੂਲਦੇ ਹਨ। ਇੱਕ ਵਾਰ ਸ਼ਾਹਰੁਖ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਕੋਈ ਤਿੰਨਾਂ ਖ਼ਾਨਜ਼ ਨੂੰ ਇਕੱਠੇ ਲਿਆਉਣ ਬਾਰੇ ਸੋਚੇਗਾ ਤਾਂ ਉਸ ਦੇ ਕੱਪੜੇ ਵੇਚ ਦਿੱਤੇ ਜਾਣਗੇ। ਇਸ ਦੇ ਨਾਲ ਹੀ ਅੰਬਾਨੀ ਦੀ ਪਾਰਟੀ ਨੂੰ ਲੈ ਕੇ 'ਟਾਈਮਜ਼ ਨਾਓ' ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਤਿੰਨਾਂ ਖ਼ਾਨਜ਼ ਨੇ ਇਕ ਰੁਪਿਆ ਵੀ ਨਹੀਂ ਲਿਆ ਹੈ।

PunjabKesari

ਤਿੰਨਾਂ ਖ਼ਾਨਜ਼ ਦਾ ਇਕੱਠੇ ਨੱਚਣਾ ਸੀ ਅਚਨਚੇਤ
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸ਼ਾਹਰੁਖ, ਆਮਿਰ ਅਤੇ ਸਲਮਾਨ ਨੇ ਸਾੂਥ ਫ਼ਿਲਮ 'RRR' ਦੇ ਗੀਤ 'ਨਾਟੂ-ਨਾਟੂ' 'ਤੇ ਇਕੱਠੇ ਡਾਂਸ ਕੀਤਾ। ਬਾਅਦ 'ਚ ਅਦਾਕਾਰ ਰਾਮ ਚਰਨ ਵੀ ਉਨ੍ਹਾਂ 'ਚ ਸ਼ਾਮਲ ਹੋਏ। ਤਿੰਨਾਂ ਦੀ ਫੀਸ ਬਾਰੇ ਰਿਪੋਰਟ 'ਚ ਦੱਸਿਆ ਗਿਆ ਕਿ ਤਿੰਨਾਂ ਖ਼ਾਨਜ਼ ਨੇ ਅੰਬਾਨੀ ਦੀ ਪਾਰਟੀ 'ਚ ਡਾਂਸ ਕਰਨ ਲਈ ਇੱਕ ਰੁਪਿਆ ਵੀ ਨਹੀਂ ਲਿਆ। ਇੱਥੋਂ ਤੱਕ ਕਿ ਪਾਰਟੀ 'ਚ ਤਿੰਨਾਂ ਖ਼ਾਨਜ਼ ਦਾ ਨੱਚਣਾ ਵੀ ਅਚਨਚੇਤ ਹੋਇਆ, ਇਸ ਦੀ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ ਗਈ ਸੀ।

PunjabKesari


ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News