ਲੱਖਾਂ ’ਚ ਹੈ ਸ਼ਾਹਰੁਖ਼ ਖ਼ਾਨ ਦੇ ਘਰ ‘ਮੰਨਤ’ ਦੀ ਨੇਮ ਪਲੇਟ ਦੀ ਕੀਮਤ, ਪਤਨੀ ਨੇ ਕੀਤੀ ਡਿਜ਼ਾਈਨ

Tuesday, Apr 26, 2022 - 03:50 PM (IST)

ਲੱਖਾਂ ’ਚ ਹੈ ਸ਼ਾਹਰੁਖ਼ ਖ਼ਾਨ ਦੇ ਘਰ ‘ਮੰਨਤ’ ਦੀ ਨੇਮ ਪਲੇਟ ਦੀ ਕੀਮਤ, ਪਤਨੀ ਨੇ ਕੀਤੀ ਡਿਜ਼ਾਈਨ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਇਨ੍ਹੀਂ ਦਿਨੀਂ ਆਪਣੇ ਆਗਾਮੀ ਪ੍ਰਾਜੈਕਟਸ ਦੇ ਨਾਲ ਆਪਣੇ ਘਰ ਦੀ ਨਵੀਂ ਨੇਮ ਪਲੇਟ ਨੂੰ ਲੈ ਕੇ ਵੀ ਚਰਚਾ ’ਚ ਹਨ। ਸ਼ਾਹਰੁਖ਼ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਲਗਜ਼ਰੀ ਘਰ ਮੰਨਤ ਦੀ ਨੇਮ ਪਲੇਟ ਬਦਲੀ ਹੈ, ਜਿਸ ਦਾ ਕਲਾਸੀ ਡਿਜ਼ਾਈਨ ਤੇ ਕੀਮਤ ਚਰਚਾ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਕਿੰਗ ਖ਼ਾਨ ਦਾ ਘਰ ਮੰਨਤ ਹਮੇਸ਼ਾ ਤੋਂ ਹੀ ਕਿਸੇ ਟੂਰਿਸਟ ਡੈਸਟੀਨੇਸ਼ਨ ਤੋਂ ਘੱਟ ਮਸ਼ਹੂਰ ਨਹੀਂ ਰਿਹਾ ਪਰ ਜਦੋਂ ਅਦਾਕਾਰ ਨੇ ਆਪਣੇ ਘਰ ਦੇ ਬਾਹਰ ਨਵੀਂ ਨੇਮ ਪਲੇਟ ਲਗਾਈ ਹੈ ਤਾਂ ਲੋਕ ਨਵੀਂ ਨੇਮ ਪਲੇਟ ਨਾਲ ਤਸਵੀਰ ਖਿੱਚਵਾ ਕੇ ਆਪਣੀ ਖ਼ੁਸ਼ੀ ਜ਼ਾਹਿਰ ਕਰ ਰਹੇ ਹਨ। ਕਹਿਣਾ ਪਵੇਗਾ ਕਿ ਸ਼ਾਹਰੁਖ਼ ਨਾਲ ਉਨ੍ਹਾਂ ਦੇ ਘਰ ਦੀ ਨੇਮ ਪਲੇਟ ਵੀ ਕਾਫੀ ਮਸ਼ਹੂਰ ਹੈ। ਹੁਣ ਨੇਮ ਪਲੇਟ ਦੀ ਇੰਨੀ ਗੱਲ ਹੋ ਗਈ ਹੈ ਤਾਂ ਇਸ ਦੀ ਕੀਮਤ ਵੀ ਜਾਣ ਲਓ।

PunjabKesari

ਸੂਤਰਾਂ ਮੁਤਾਬਕ ਸ਼ਾਹਰੁਖ਼ ਖ਼ਾਨ ਦੀ ਨਵੀਂ ਨੇਮ ਪਲੇਟ ਉਨ੍ਹਾਂ ਦੀ ਟੈਲੇਂਟਿਡ ਇੰਟੀਰੀਅਰ ਡਿਜ਼ਾਈਨਰ ਪਤਨੀ ਗੌਰੀ ਖ਼ਾਨ ਦੇ ਸੁਪਰਵਿਜ਼ਨ ’ਚ ਤਿਆਰ ਕੀਤੀ ਗਈ ਹੈ। ਸੂਤਰ ਨੇ ਕਿਹਾ ਕਿ ਘਰ ਦੀ ਬੌਸ ਗੌਰੀ ਖ਼ਾਨ ਹੈ ਤੇ ਜੋ ਉਹ ਫ਼ੈਸਲਾ ਲੈਂਦੀ ਹੈ, ਉਸ ਨੂੰ ਪਰਿਵਾਰ ਖ਼ੁਸ਼ੀ ਨਾਲ ਕਬੂਲ ਕਰਦਾ ਹੈ।

PunjabKesari

ਸੂਤਰ ਨੇ ਅੱਗੇ ਦੱਸਿਆ ਕਿ ਸ਼ਾਹਰੁਖ਼ ਦੇ ਘਰ ਦੀ ਨਵੀਂ ਨੇਮ ਪਲੇਟ ਦੀ ਕੀਤਮ 20-25 ਲੱਖ ਰੁਪਏ ਹੈ। ਅਸਲ ’ਚ ਗੌਰੀ ਖ਼ਾਨ ਨੂੰ ਕੁਝ ਕਲਾਸੀ ਚਾਹੀਦਾ ਸੀ, ਜੋ ਉਸ ਦੇ ਖ਼ਾਨ ਪਰਿਵਾਰ ਦੇ ਸਟੈਂਡਰਡ ਨੂੰ ਮੈਚ ਕਰ ਸਕੇ ਤੇ ਇਹ ਨੇਮ ਪਲੇਟ ਗੌਰੀ ਖ਼ਾਨ ਦੀ ਕਲਾਸਿਕ ਪਸੰਦ ਨੂੰ ਸਾਫ ਜ਼ਾਹਿਰ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News