ਲਾਲ ਜੋੜੇ ’ਚ ਸਜੀ ਸ਼ਹਿਨਾਜ਼ ਗਿੱਲ, ਪਹਿਲੀ ਵਾਰ ਰੈਂਪ ਵਾਕ ਕਰ ਲੁੱਟ ਲਈ ਮਹਿਫ਼ਿਲ

Monday, Jun 20, 2022 - 11:17 AM (IST)

ਲਾਲ ਜੋੜੇ ’ਚ ਸਜੀ ਸ਼ਹਿਨਾਜ਼ ਗਿੱਲ, ਪਹਿਲੀ ਵਾਰ ਰੈਂਪ ਵਾਕ ਕਰ ਲੁੱਟ ਲਈ ਮਹਿਫ਼ਿਲ

ਮੁੰਬਈ: ਪੰਜਾਬ ਦੀ ਕੈਟਰੀਨਾ ਯਾਨੀ ਸ਼ਹਿਨਾਜ਼ ਗਿੱਲ ਦਾ ਨਾਂ ਚਰਚਾ ’ਚ ਰਹਿੰਦਾ ਹੈ। ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਦੱਸਣ ਵਾਲੀ ਸ਼ਹਿਨਾਜ਼ ਨੇ ਜਿਸ ਤਰ੍ਹਾਂ ਨਾਲ ਆਪਣੇ ਸਰੀਰ ਅਤੇ ਲੁੱਕ ’ਚ ਬਦਲਾਅ ਕੀਤਾ ਹੈ, ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ‘ਬਿਗ ਬਾਸ 13’ ’ਚ ਨਜ਼ਰ ਆਈ ਬਬਲੀ ਗਰਲ ਹੈ।

PunjabKesari

ਸ਼ਹਿਨਾਜ਼ ਸੂਟ, ਸਾੜੀ, ਜੀਂਸ ਤੋਂ ਲੈ ਕੇ ਹੋਰ ਵੀ ਕਈ ਆਊਟਫ਼ਿੱਟ ’ਚ ਖੂਬਸੂਰਤ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਫ਼ਿਰ ਤੋਂ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਆ ਗਈ ਹੈ। ਸ਼ਹਿਨਾਜ਼ ਨੇ ਹੁਣ ਫ਼ੈਸ਼ਨ ਦੀ ਦੁਨੀਆ ’ਚ ਵੀ ਡੈਬਿਊ ਕਰ ਲਿਆ ਹੈ।

PunjabKesari

ਸ਼ਹਿਨਾਜ਼ ਐਤਵਾਰ ਸ਼ਾਮ ਨੂੰ ਅਹਿਮਦਾਬਾਦ ’ਚ ਹੋ ਰਹੇ ਫ਼ੈਸ਼ਨ ਵੀਕ ’ਚ ਪਹੁੰਚੀ। ਇੱਥੇ ਉਹ ਡਿਜ਼ਾਈਨਰ ਸਾਮੰਤ ਚੌਹਾਨ ਲਈ ਰੈਂਪ ਵਾਕ ਕਰ ਚੁੱਕੀ ਹੈ।ਆਪਣੀ ਪਹਿਲੀ ਰੈਂਪ ਵਾਕ ’ਚ ਸ਼ਹਿਨਾਜ਼ ਨੇ ਖੂਬ ਮਹਿਫ਼ਿਲ ਲਗਾਈ। ਸ਼ਹਿਨਾਜ਼ ਜਦੋਂ ਦੁਲਹਨ ਬਣ ਕੇ ਰੈਂਪ ’ਤੇ ਆਈ ਤਾਂ ਲੋਕ ਉਸ ਨੂੰ ਦੇਖਦੇ ਹੀ ਰਹਿ ਗਏ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਰੈੱਡ ਕਲਰ ਦੇ ਲਹਿੰਗੇ ’ਚ ਨਜ਼ਰ ਆਈ ਜਿਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ, ਰੈੱਡ ਲਿਪਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਸ਼ਹਿਨਾਜ਼ ਨੇ ਮਾਂਗ ਪੱਟੀ, ਨੱਥ, ਝੁਮਕੇ, ਕੰਗਨ, ਨੈਕਲੇਸ, ਅਤੇ ਮੱਥੇ ਦੀ ਬੰਦੀ ਸ਼ਹਿਨਾਜ਼ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਆਲੀਆ ਦੇ ਨੂੰਹ ਬਣਨ ਤੋਂ ਬਾਅਦ ਪੁੱਤਰ ਰਣਬੀਰ ਨੂੰ ਲੈ ਕੇ ਨੀਤੂ ਨੇ ਆਖ਼ੀ ਇਹ ਗੱਲ

ਸ਼ਹਿਨਾਜ਼ ਦਾ ਇਹ ਅੰਦਾਜ਼ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਦੌਰਾਨ ਸ਼ਹਿਨਾਜ਼ ਨੇ ਕੈਮਰੇ ਸਾਹਮਣੇ ਵੱਖ-ਵੱਖ ਪੋਜ਼ ਦਿੱਤੇ ਹਨ। ਤਸਵੀਰਾਂ ’ਚ ਸ਼ਹਿਨਾਜ਼ ਦਾ ਇਕ ਵੱਖ ਸਟਾਈਲ ਦੇਖਣ ਨੂੰ ਮਿਲੀਆ ਹੈ।

PunjabKesari

ਇਹ  ਵੀ ਪੜ੍ਹੋ : ‘ਹਮ ਪਾਂਚ’ ਦੀ ਸਵੀਟੀ ਨਿਭਾਵੇਗੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਦਯਾਬੇਨ ਦਾ ਕਿਰਦਾਰ

ਸ਼ਹਿਨਾਜ਼ ਹਰ ਚੀਜ਼ ’ਚ ਆਪਣਾ ਤੜਕਾ ਲਗਾਉਦੀ ਹੈ। ਇਸੇ ਤਰ੍ਹਾਂ ਸ਼ੋਅ ਦੇ ਅੰਤ ’ਚ ਉਸ ਨੇ ਫ਼ੈਸ਼ਨ ਡਿਜ਼ਾਈਨਰ ਸਾਮੰਤ ਨਾਲ ਸਟੇਜ ’ਤੇ ਡਾਂਸ ਕੀਤਾ। ਸ਼ਹਿਨਾਜ਼ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ। 

 

ਸ਼ਹਿਨਾਜ਼ ਗਿੱਲ ਦੇ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਆਉਣ ਵਾਲੇ ਸਮੇਂ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ (ਭਾਈਜਾਨ) ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਸ਼ਹਿਨਾਜ਼ ਨਾਲ ਜੱਸੀ ਗਿੱਲ ਹੈ। ਇਸ ਦੇ ਇਲਾਵਾ ਪੂਜਾ ਹੇਗੜੇ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ।

PunjabKesari


author

Anuradha

Content Editor

Related News