ਸ਼ਹਿਨਾਜ਼ ਗਿੱਲ ਨੇ ਨਵੇਂ ਫੋਟੋਸ਼ੂਟ ''ਚ ਦਿਖਾਇਆ ਆਪਣਾ ਕਾਤਿਲਾਨਾ ਅੰਦਾਜ਼, ਜੰਪਸੂਟ ''ਚ ਸਾਂਝੀਆਂ ਕੀਤੀਆਂ ਤਸਵੀਰਾਂ

Saturday, Jun 11, 2022 - 03:48 PM (IST)

ਸ਼ਹਿਨਾਜ਼ ਗਿੱਲ ਨੇ ਨਵੇਂ ਫੋਟੋਸ਼ੂਟ ''ਚ ਦਿਖਾਇਆ ਆਪਣਾ ਕਾਤਿਲਾਨਾ ਅੰਦਾਜ਼, ਜੰਪਸੂਟ ''ਚ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ-'ਬਿਗ ਬੌਸ' ਫੇਮ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਖੂਬ ਚਰਚਾ 'ਚ ਹੈ। ਖ਼ਬਰ ਹੈ ਕਿ ਸ਼ਹਿਨਾਜ਼ ਸਲਮਾਨ ਖਾਨ ਦੇ ਨਾਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ। ਜਿਸ ਦੀ ਸ਼ੂਟਿੰਗ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਡੈਬਿਊ ਕਰਨ ਦੀਆਂ ਖ਼ਬਰਾਂ ਦੇ ਵਿਚਾਲੇ ਸ਼ਹਿਨਾਜ਼ ਨੇ ਜ਼ਬਰਦਸਤ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ਹਿਨਾਜ਼ ਨੇ ਆਪਣੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

PunjabKesari
ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਖ਼ੂਬਸੂਰਤ ਹਸੀਨਾ ਹੁਣ ਹੌਟ ਗਰਲ 'ਚ ਬਦਲ ਗਈ ਹੈ। ਸ਼ਹਿਨਾਜ਼ ਨੇ ਜੂਨ ਦੇ ਮਹੀਨੇ 'ਚ ਹੌਟ ਤਸਵੀਰਾਂ ਸਾਂਝੀਆਂ ਕਰ  ਗਰਮੀ ਹੋਰ ਵਧਾ ਦਿੱਤੀ ਹੈ। ਲੁਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਸਟ੍ਰੈਪਲੈੱਸ ਜੰਪਸੂਟ ਕੈਰੀ ਕੀਤਾ ਹੈ। 

PunjabKesari
ਜੰਪਸੂਟ 'ਚ ਸ਼ਹਿਨਾਜ਼ ਪਰਫੈਕਟ ਫਿਗਰ ਫਲਾਂਟ ਕਰ ਰਹੀ ਹੈ। ਸਟ੍ਰੈਪਲੈੱਸ ਹੋਣ ਦੀ ਵਜ੍ਹਾ ਨਾਲ ਸ਼ਹਿਨਾਜ਼ ਦਾ ਹੌਟ ਸ਼ੇਪ ਬਰਥਮਾਰਕ ਵੀ ਸਾਫ ਦਿਖ ਰਿਹਾ ਹੈ। ਸ਼ਹਿਨਾਜ਼ ਨੇ ਆਪਣੀ ਇਸ ਲੁਕ ਨੂੰ ਮਿਨੀਮਲ ਮੇਕਅਪ, ਗੋਲਡਨ ਚੋਕਰ ਦੇ ਨਾਲ ਪੂਰਾ ਕੀਤਾ ਹੈ।

PunjabKesari
ਵਾਲਾਂ ਨੂੰ ਉਨ੍ਹਾਂ ਨੇ ਇਕ ਵੱਖਰੇ ਅੰਦਾਜ਼ 'ਚ ਬੰਨ੍ਹ ਕੇ ਰੱਖਿਆ ਹੈ। ਸ਼ਹਿਨਾਜ਼ ਨੇ ਖੂਬਸੂਰਤੀ 'ਚ ਚਾਰ ਚੰਨ ਲਗਾਉਣ ਲਈ ਵਾਈਟ ਮੇਕਅਪ ਕੀਤਾ ਹੈ। ਅੱਖਾਂ ਨੂੰ ਹਾਈਲਾਈਟ ਕਰਨ ਦੇ ਲਈ ਸਮੋਕੀ ਮੇਕਅਪ ਕੀਤਾ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

 PunjabKesari
ਇਸ ਤੋਂ ਪਹਿਲੇ ਸ਼ਹਿਨਾਜ਼ ਨੇ ਪੂਲ ਦੇ ਅੰਦਰ ਮਸਤੀ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਉਹ ਅੱਖਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੀ ਸੀ।

PunjabKesari


author

Aarti dhillon

Content Editor

Related News