ਸ਼ਹਿਨਾਜ਼ ਗਿੱਲ ਨੇ ਪ੍ਰਸ਼ੰਸ਼ਕਾਂ ਨੂੰ ਦਿਖਾਇਆ ਆਪਣਾ ਪਿੰਡ, ਬੱਚਿਆਂ ਨਾਲ ਕੀਤੀ ਸਾਈਕਲ ਦੀ ਸਵਾਰੀ, ਦੇਖੋ ਤਸਵੀਰਾਂ

04/21/2022 12:22:50 PM

ਮੁੰਬਈ- ਅਦਾਕਾਰਾ ਸ਼ਹਿਨਾਜ਼ ਗਿੱਲ ਬੀ-ਟਾਊਨ ਦੀ ਉਹ ਸਟਾਰ ਹੈ ਜੋ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਬਿਗ ਬੌਸ 13 'ਚ ਸ਼ਹਿਨਾਜ਼ ਗਿੱਲ ਨੇ ਆਪਣੇ ਚੁਲਬੁਲੇ ਅੰਦਾਜ਼ ਦੀ ਵਜ੍ਹਾ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਹਾਲ ਹੀ 'ਚ ਸ਼ਹਿਨਾਜ਼ ਆਪਣੇ ਹੋਮਟਾਊਨ ਪੰਜਾਬ (ਅ੍ਰਮਿੰਤਸਰ) ਪਹੁੰਚੀ ਸੀ। ਇਸ ਟਰਿੱਪ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। ਉਧਰ ਹੁਣ ਸ਼ਹਿਨਾਜ਼ ਨੇ ਟਰਿੱਪ ਨਾਲ ਜੁੜੀ ਇਕ ਵੀਡੀਓ ਆਪਣੇ ਯੂ-ਟਿਊਬ ਚੈਨਲ 'ਤੇ ਸਾਂਝੀ ਕੀਤੀ ਹੈ। 

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਅਦਾਕਾਰਾ ਨੇ ਸੈਲੀਬਰਿਟੀ ਜ਼ਿੰਦਗੀ ਨੂੰ ਭੁੱਲ ਕੇ ਇਕ ਆਮ ਲੜਕੀ ਦੀ ਤਰ੍ਹਾਂ ਮਸਤੀ ਕੀਤੀ। ਵੀਡੀਓ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਦੇ ਆਪਣੇ ਚੁਲਬੁਲੇ ਅੰਦਾਜ਼ ਅਤੇ ਕਿਊਟ ਜਿਹੀਆਂ ਹਰਕਤਾਂ ਦੀ ਵਜ੍ਹਾ ਨਾਲ ਲੋਕਾ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲੀ ਸ਼ਹਿਨਾਜ਼ ਇਕ ਵਾਰ ਆਪਣੇ ਪੁਰਾਣੇ ਅੰਦਾਜ਼ 'ਚ ਪਰਤ ਆਈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਦੋਸਤ ਜਾਂ ਇੰਝ ਕਹਿ ਲਓ ਪਿਆਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ।

PunjabKesari
ਕਦੇ ਆਪਣੇ ਚੁਲਬੁਲੇ ਅੰਦਾਜ਼ ਅਤੇ ਕਿਊਟ ਹਰਕਤਾਂ ਦੀ ਵਜ੍ਹਾ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲੀ ਸ਼ਹਿਨਾਜ਼ ਖ਼ੁਦ ਨੂੰ ਜਿਵੇਂ ਭੁੱਲ ਹੀ ਗਈ ਸੀ। ਪਰ ਹੁਣ ਉਹ ਹੌਲੀ-ਹੌਲੀ ਸਿਧਾਰਥ ਦੀਆਂ ਯਾਦਾਂ ਦੇ ਨਾਲ ਅੱਗੇ ਵਧ ਰਹੀ ਹੈ।

PunjabKesari
ਵੀਡੀਓ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 'ਚ ਸ਼ਹਿਨਾਜ਼ ਆਪਣੇ ਪਿੰਡ ਦੇ ਲੋਕਾਂ ਦੇ ਵਿਚਾਲੇ ਨਜ਼ਰ ਆ ਰਹੀ ਹੈ। ਉਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਦੇ ਨਾਲ ਸੈਲਫੀ ਲੈਂਦੀ ਹੈ।

PunjabKesari
ਇਸ ਤੋਂ ਬਾਅਦ ਸ਼ਹਿਨਾਜ਼ ਪੰਜਾਬ ਦੀਆਂ ਸੜਕਾਂ 'ਤੇ ਆਈਸਕ੍ਰੀਮ ਵਾਲੀ ਸਾਈਕਲ ਤੱਕ ਚਲਾਉਂਦੀ ਹੈ ਅਤੇ ਫਿਰ ਕਾਫੀ ਸਾਰੇ ਬੱਚਿਆਂ ਨੂੰ ਆਈਸਕ੍ਰੀਮ ਖਵਾਉਂਦੀ ਹੈ। ਪੰਜਾਬ ਦੀਆਂ ਸੜਕਾਂ 'ਤੇ ਸ਼ਹਿਨਾਜ਼ ਦੀ ਮਸਤੀ ਇਥੇ ਖਤਮ ਨਹੀਂ ਹੁੰਦੀ।

PunjabKesari
ਬੱਚਿਆਂ ਨੂੰ ਆਈਸਕ੍ਰੀਮ ਦੇਣ ਤੋਂ ਬਾਅਦ ਲੜਕੀਆਂ ਦੇ ਨਾਲ ਸੜਕਾਂ 'ਤੇ ਸਾਈਕਲ ਵੀ ਚਲਾਉਂਦੀ ਹੈ। ਵੀਡੀਓ ਨੂੰ ਦੇਖ ਕੇ ਸਾਫ ਪਤਾ ਚੱਲ ਰਿਹਾ ਹੈ ਕਿ ਸ਼ਹਿਨਾਜ਼ ਨੇ ਕਾਫੀ ਸਮੇਂ ਬਾਅਦ ਸਾਈਕਲ ਚਲਾਈ ਹੈ। ਉਨ੍ਹਾਂ ਨੇ ਬੈਲਗੱਡੀ ਦੀ ਸਵਾਰੀ ਵੀ ਕੀਤੀ। ਉਧਰ ਆਖੀਰ 'ਚ ਉਹ ਕੁਝ ਲੋਕਾਂ ਦੇ ਨਾਲ ਗਿੱਧਾ ਵੀ ਪਾਉਂਦੀ ਦਿਖਾਈ ਦੇ ਰਹੀ ਹੈ।

PunjabKesari

ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਰ ਕੋਈ ਸ਼ਹਿਨਾਜ਼ ਦੇ ਇਸ ਅੰਦਾਜ਼ ਦੀ ਤਾਰੀਫ਼ ਕਰ ਰਿਹਾ ਹੈ।

PunjabKesari
ਸ਼ਹਿਨਾਜ਼ ਦਾ ਇਹ ਵੀਡੀਓ ਪੁਰਾਣੀ ਸ਼ਹਿਨਾਜ਼ ਦੀ ਯਾਦ ਦਿਵਾਉਂਦਾ ਹੈ। ਸ਼ਹਿਨਾਜ਼ ਦੇ ਚਿਹਰੇ 'ਤੇ ਫਿਰ ਉਹ ਹਾਸਾ ਦੇਖਣ ਨੂੰ ਮਿਲਿਆ ਜੋ ਸਿਧਾਰਥ ਦੇ ਇਸ ਦੁਨੀਆ 'ਚ ਹੋਣ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਸੀ।

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੂੰ ਆਖਿਰੀ ਵਾਰ ਬਾਬਾ ਸਿੱਦੀਕੀ ਦੀ ਇਫ਼ਤਾਰ ਪਾਰਟੀ 'ਚ ਸਪਾਟ ਕੀਤਾ ਗਿਆ ਸੀ। ਇਥੇ ਸ਼ਹਿਨਾਜ਼ ਪੰਜਾਬੀ ਕੁੜੀ ਬਣ ਕੇ ਪਹੁੰਚੀ ਸੀ। ਸ਼ਹਿਨਾਜ਼ ਨੇ ਸਿਲਵਰ ਰੰਗ ਦਾ ਪਟਿਆਲਾ ਸੂਟ ਪਾਇਆ ਸੀ। ਕੰਨਾਂ 'ਚ ਸਿਲਵਰ ਝੂਮਕੇ, ਮੈਚਿੰਗ ਸੈਂਡਲ, ਕਲੱਚ ਅਤੇ ਹੈਵੀ ਗਲੋਇੰਗ ਮੇਕਅਪ ਕੀਤਾ ਹੋਇਆ ਸੀ। ਸ਼ਹਿਨਾਜ਼ ਦੀ ਇਸ ਲੁੱਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।


Aarti dhillon

Content Editor

Related News