ਸ਼ਹਿਨਾਜ਼ ਗਿੱਲ ਨੇ ਮਿਨੀ ਸਕਰਟ ''ਚ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ
Wednesday, Apr 13, 2022 - 03:12 PM (IST)
ਮੁੰਬਈ- ਪੰਜਾਬ ਦੀ ਕਿਊਟ ਕੁੜੀ ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। 'ਬਿਗ ਬੌਸ 13' ਦੇ ਦੌਰਾਨ ਉਨ੍ਹਾਂ ਦੇ ਚੁਲਬੁਲੇਪਨ ਅਤੇ ਚੰਗੇ ਸੁਭਾਅ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਉਸ ਸਮੇਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਪੰਜਾਬ ਦੀ ਇਹ ਕੁੜੀ ਆਉਣ ਵਾਲੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਰਾਜ ਕਰੇਗੀ।
ਸ਼ਹਿਨਾਜ਼ ਨਾਲ ਜੁੜੀ ਕੋਈ ਵੀ ਖਬਰ ਹੋਵੇ ਜਾਂ ਉਨ੍ਹਾਂ ਦੀ ਕੋਈ ਤਸਵੀਰ ਹੋਵੇ ਸੋਸ਼ਲ ਮੀਡੀਆ 'ਤੇ ਕੁਝ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ। ਆਏ ਦਿਨ ਸ਼ਹਿਨਾਜ਼ ਦੇ ਨਾਂ 'ਤੇ ਕੋਈ ਨਾ ਕੋਈ ਟਰੈਂਡ ਹੁੰਦਾ ਰਹਿੰਦਾ ਹੈ। ਉਧਰ ਬਿਗ ਬੌਸ ਤੋਂ ਨਿਕਲਣ ਤੋਂ ਬਾਅਦ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਅਤੇ ਬਾਡੀ 'ਤੇ ਖੂਬ ਧਿਆਨ ਦਿੱਤਾ ਹੈ।
ਇਹ ਵਜ੍ਹਾ ਹੈ ਕਿ ਹੁਣ ਉਹ ਆਪਣੀ 'ਗਲੈਮਰਸ ਲੁੱਕ' ਦੇ ਨਾਲ ਇੰਟਰਨੈੱਟ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਅੱਜ ਜਦੋਂ ਵੀ ਫੈਸ਼ਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲੇ ਉਨ੍ਹਾਂ ਦਾ ਨਾਂ ਲੋਕਾਂ ਦੀ ਜ਼ੁਬਾਨ 'ਤੇ ਆਉਂਦਾ ਹੈ। ਇਸ ਵਿਚਾਲੇ ਇਕ ਵਾਰ ਫਿਰ ਸ਼ਹਿਨਾਜ਼ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਧਮਾਲ ਮਚਾ ਰਹੀਆਂ ਹਨ ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਹਾਲ ਹੀ 'ਚ ਆਪਣੇ ਹੋਮ ਟਾਊਨ ਤੋਂ ਮੁੰਬਈ ਪਰਤੀ ਸ਼ਹਿਨਾਜ਼ ਦੀ ਹੌਟ ਬੇਬ ਲੁੱਕ ਦੇਖਣ ਨੂੰ ਮਿਲ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਵ੍ਹਾਈਟ ਵੂਲਨ ਟਾਪ ਅਤੇ ਮਿਨੀ ਸਕਰਟ 'ਚ ਬੋਲਡ ਦਿਖ ਰਹੀ ਹੈ।
ਮਿਨੀ ਸਕਰਟ 'ਚ ਪੰਜਾਬ ਦੀ ਕੈਟਰੀਨਾ ਆਪਣੀਆਂ ਸੈਕਸੀ ਲੈਗਸ ਫਲਾਂਟ ਕਰ ਰਹੀ ਹੈ। ਸ਼ਹਿਨਾਜ਼ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅਪ, ਪਿੰਕ ਆਈਸ਼ੇਡੋ, ਬਰਾਊਨ ਲਿਪਸ਼ੇਡ ਅਤੇ ਸਾਫਟ ਕਰਲੀ ਵਾਲਾਂ ਨਾਲ ਪੂਰਾ ਕੀਤਾ ਹੋਇਆ ਹੈ।
ਇਸ ਦੇ ਨਾਲ ਸ਼ਹਿਨਾਜ਼ ਨੇ ਹਾਈ ਹੀਲਸ ਕੈਰੀ ਕੀਤੀ ਹੈ। ਤਸਵੀਰਾਂ 'ਚ ਸ਼ਹਿਨਾਜ਼ ਕਦੇ ਫਰਸ਼ 'ਤੇ ਬੈਠ ਤਾਂ ਕਦੇ ਸੋਫੇ 'ਤੇ ਲੇਟ ਕੇ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਆਖਿਰੀ ਵਾਰ ਸ਼ਿਲਪਾ ਸ਼ੈੱਟੀ ਦੇ ਟਾਕ ਸ਼ੋਅ 'ਚ ਦਿਖੀ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਿਰੀ ਫਿਲਮ 'ਹੌਂਸਲਾ ਰੱਖ' ਸੀ। ਇਸ 'ਚ ਉਨ੍ਹਾਂ ਦੇ ਨਾਲ ਦਿਲਜੀਤ ਦੌਸਾਂਝ ਅਤੇ ਸੋਨਮ ਬਾਜਵਾ ਸੀ। ਫਿਲਮ ਨੂੰ ਲੋਕਾਂ ਤੋਂ ਕਾਫੀ ਪਿਆਰ ਮਿਲਿਆ। ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਦੇ ਕੋਲ ਕਈ ਚੰਗੇ ਪ੍ਰਾਜੈਕਟ ਸਨ।