ਬ੍ਰਹਮਾਕੁਮਾਰੀ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੀ ਸ਼ਹਿਨਾਜ਼ ਗਿੱਲ, ਦੇਖੋ ਖੂਬਸੂਰਤ ਤਸਵੀਰਾਂ
Sunday, May 29, 2022 - 06:07 PM (IST)

ਮੁੰਬਈ- ਸ਼ਹਿਨਾਜ਼ ਗਿੱਲ ਦਾ ਬ੍ਰਹਮਾਕੁਮਾਰੀ ਦੇ ਨਾਲ ਜੁੜਾਅ ਕਿਸੇ ਤੋਂ ਲੁੱਕਿਆ ਨਹੀਂ ਹਨ। ਬਿਗ ਬੌਸ 13 ਨਾਲ ਪ੍ਰਸਿੱਧੀ ਪਾਉਣ ਵਾਲੀ ਇਹ ਅਦਾਕਾਰਾ ਆਪਣੇ ਸਭ ਤੋਂ ਚੰਗੇ ਦੋਸਤ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਬ੍ਰਹਮਾ ਕੁਮਾਰੀਆਂ ਦਾ ਹਿੱਸਾ ਬਣ ਗਈ ਹੈ। ਕੁਝ ਦਿਨ ਪਹਿਲੇ ਹੀ ਮਿਸ ਗਿੱਲ ਗੁਰੂਗ੍ਰਾਮ 'ਚ ਬ੍ਰਹਮਾ ਕੁਮਾਰੀਜ ਦੇ ਇਕ ਇਵੈਂਟ 'ਚ ਸ਼ਾਮਲ ਹੋਈ ਸੀ ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਉਧਰ ਹਾਲ ਹੀ 'ਚ ਸ਼ਹਿਨਾਜ਼ ਨੇ ਮੁੰਬਈ 'ਚ ਬ੍ਰਹਮਾ ਕੁਮਾਰੀਜ਼ ਹਸਪਤਾਲ ਦੇ ਨਵੇਂ ਆਪਰੇਸ਼ਨ ਥਿਏਟਰ ਦਾ ਉਦਘਾਟਨ ਕੀਤਾ, ਜਿਥੋ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ।
ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਨੇ ਬ੍ਰਹਮਾ ਕੁਮਾਰੀਆਂ ਨਾਲ ਮਿਲ ਕੇ ਆਪ੍ਰੇਸ਼ਨ ਥਿਏਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਰੀਬਨ ਕੱਟ ਕੇ ਇਨੋਗ੍ਰੇਸ਼ਨ ਕੀਤਾ।
ਇਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਸਪੀਚ 'ਚ ਕਿਹਾ-'ਇਥੇ ਜੋ ਵੀ ਆਏ, ਬਹੁਤ ਜ਼ਿਆਦਾ ਕੰਫਰਟੇਬਲ ਹੋ ਜਾਵੇ। ਚੰਗੀ ਤਰ੍ਹਾਂ ਨਾਲ ਆਪਣਾ ਇਲਾਜ ਕਰਕੇ ਜਾਓ। ਪਰ ਇੰਨਾ ਵੀ ਕੰਫਰਟੇਬਲ ਨਾ ਹੋ ਜਾਵੇ ਕਿ ਇਥੇ ਰਹਿਣਾ ਹੈ। ਆਪਣਾ ਇਲਾਜ ਕਰਕੇ, ਘਰ ਚਲੇ ਜਾਓ'।
ਇਸ ਤੋਂ ਇਲਾਵਾ ਇਵੈਂਟ ਤੋਂ ਆਪਣੀ ਲੁਕ ਦੀਆਂ ਤਸਵੀਰਾਂ ਸ਼ਹਿਨਾਜ਼ ਨੇ ਆਪਣੇ ਇੰਸਟਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਹ ਵ੍ਹਾਈਟ ਸੂਟ ਪਹਿਨੇ ਬਹੁਤ ਖੂਬਸੂਰਤ ਲੱਗ ਰਹੀ ਹੈ।
ਅੱਖਾਂ 'ਚ ਕਾਜਲ, ਗਲੋਸੀ ਲਿਪਸ ਅਤੇ ਖੁੱਲ੍ਹੇ ਵਾਲ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ-ਚੰਦ ਲਗਾ ਰਹੇ ਹਨ। ਪ੍ਰਸ਼ੰਸਕਾਂ ਨੂੰ ਵੀ ਅਦਾਕਾਰਾ ਦੀ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ। ਕੰਮਕਾਰ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਦੀਆਂ ਖ਼ਬਰਾਂ ਹਨ। ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਪੂਜਾ ਹੇਗੜੇ ਵੀ ਨਜ਼ਰ ਆਵੇਗੀ।