ਡੱਬੂ ਰਤਨਾਨੀ ਦੀ ਮਾਡਲ ਬਣੀ ਸ਼ਹਿਨਾਜ਼ ਗਿੱਲ, ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਆਖੀ ਇਹ ਗੱਲ

11/26/2021 4:12:34 PM

ਮੁੰਬਈ- 'ਬਿਗ ਬੌਸ 13' ਫੇਮ ਸ਼ਹਿਨਾਜ਼ ਗਿੱਲ ਨੇ ਜਿਸ ਤਰ੍ਹਾਂ ਆਪਣੀ ਬਾਡੀ ਦਾ ਟਰਾਂਸਫਰਮੇਸ਼ਨ ਕੀਤਾ ਉਹ ਤਾਰੀਫ ਦੇ ਕਾਬਿਲ ਹੈ। ਸ਼ਹਿਨਾਜ਼ ਗਿੱਲ ਹਮੇਸ਼ਾ ਆਪਣੀਆਂ ਤਸਵੀਰਾਂ ਦੀ ਵਜ੍ਹਾ ਨਾਲ ਚਰਚਾ 'ਚ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਕੁਝ ਮਹੀਨੇ ਪਹਿਲਾਂ ਹੀ ਸ਼ਹਿਨਾਜ਼ ਨੇ ਬਾਲੀਵੁੱਡ ਦੇ ਫੇਮਸ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਇਕ ਗਲੈਮਰਸ ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ ਲਈ ਸ਼ਹਿਨਾਜ਼ ਨੂੰ ਕਾਫੀ ਤਰੀਫਾਂ ਮਿਲੀਆਂ ਸਨ।

PunjabKesari
ਉਧਰ ਹੁਣ ਇਸ ਵਾਰ ਫਿਰ ਡੱਬੂ ਰਤਨਾਨੀ ਨੇ ਸ਼ਹਿਨਾਜ਼ ਦੇ ਫੋਟੋਸ਼ੂਟ ਦੀਆਂ ਅਣਦੇਖੀਆਂ ਤਸਵੀਰਾ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸਾਹਮਣੇ ਆਉਂਦੇ ਹੀ ਇੰਟਰਨੈੱਟ 'ਤੇ ਧਮਾਲ ਮਚਾ ਦਿੱਤੀ ਹੈ। ਤਸਵੀਰਾਂ 'ਚ ਸ਼ਹਿਨਾਜ਼ ਬਲੈਕ ਬਲੇਜ਼ਰ ਦੇ ਨਾਲ ਮੈਚਿੰਗ ਸ਼ਾਰਟਸ 'ਚ ਦਿਖ ਰਹੀ ਹੈ। ਉਨ੍ਹਾਂ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅਪ, ਸਟਰੇਟ ਵਾਲਾਂ ਅਤੇ ਰੈੱਡ ਲਿਪਸਟਿਕ ਨਾਲ ਪੂਰਾ ਕੀਤਾ ਹੈ।

PunjabKesari
ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ 'ਆਪਣਾ ਸਿਰ ਉਚਾ ਅਤੇ ਦਿਲ ਮਜ਼ਬੂਤ ਰੱਖੋ'। ਮੰਨਿਆ ਜਾ ਰਿਹਾ ਹੈ ਕਿ ਡੱਬੂ ਨੇ ਇਹ ਕੈਪਸ਼ਨ ਸ਼ਹਿਨਾਜ਼ ਲਈ ਹੀ ਲਿਖਿਆ ਹੈ ਜੋ ਕਿ ਇਸ ਸਮੇਂ ਬੁਰੇ ਦੌਰ 'ਚੋਂ ਲੰਘ ਰਹੀ ਹੈ। ਸ਼ਾਇਦ ਡੱਬੂ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹੈ ਜੋ ਸ਼ਹਿਨਾਜ਼ ਦੇ ਚਿਹਰੇ 'ਤੇ ਪਹਿਲਾਂ ਵਰਗੀ ਸਮਾਇਲ ਦੇਖਣਾ ਚਾਹੁੰਦੇ ਹਨ।

PunjabKesari
ਅਸੀਂ ਸਭ ਜਾਣਦੇ ਹਾਂ ਕਿ ਸ਼ਹਿਨਾਜ਼ ਦੇ ਪਿਆਰ ਅਤੇ ਬਿਗ ਬੌਸ 13 ਦੇ ਜੇਤੂ ਸ਼ਿਧਾਰਥ ਸ਼ੁਕਲਾ ਦਾ ਇਸ ਸਾਲ ਸਤੰਬਰ 'ਚ ਹਾਰਟ ਅਟੈਕ ਨਾਲ ਅਚਾਨਕ ਦਿਹਾਂਤ ਹੋ ਗਿਆ ਸੀ। ਸਿਧਾਰਥ ਦੇ ਿਦਹਾਂਤ ਨਾਲ ਸ਼ਹਿਨਾਜ਼ ਸਦਮੇ 'ਚ ਡੁੱਬ ਗਈ ਸੀ ਅਤੇ ਉਹ ਹੁਣ ਤੱਕ ਇਸ ਸਦਮੇ ਤੋਂ ਉਭਰ ਨਹੀਂ ਪਾਈ ਹੈ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਸੋਸ਼ਲ ਮੀਡੀਆ ਤੋਂ ਲਗਭਗ ਗਾਇਬ ਹੋ ਗਈ ਸੀ। ਅਜੇ ਵੀ ਉਹ ਲੋਅ ਪ੍ਰੋਫਾਇਲ ਹੀ ਹੈ।

PunjabKesari
ਵਰਣਨਯੋਗ ਹੈ ਕਿ ਸ਼ਹਿਨਾਜ਼ ਦੇ ਨਾਲ ਇਸ ਸਾਲ ਜੁਲਾਈ 'ਚ ਇਕ ਫੋਟੋਸ਼ੂਟ ਕੀਤਾ ਸੀ। ਫੋਟੋਸ਼ੂਟ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ ਅਤੇ ਬਲੈਕ ਸੂਟ 'ਚ ਸ਼ਹਿਨਾਜ਼ ਦੀ ਸਟੀਨਿੰਗ ਲੁੱਕ ਦੇਖ ਕੇ ਸਭ ਹੈਰਾਨ ਰਹਿ ਗਏ ਸਨ। ਇਸ ਤੋਂ ਬਾਅਦ ਡੱਬੂ ਸਿਧਾਰਥ ਦੇ ਨਾਲ ਵੀ ਇਕ ਫੋਟੋਸ਼ੂਟ ਕਰਨ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ।

PunjabKesari


Aarti dhillon

Content Editor

Related News