ਸਿਧਾਰਥ ਨੂੰ ਯਾਦ ਕਰਕੇ ਭਾਵੁਕ ਹੋਏ ਸ਼ਹਿਨਾਜ਼ ਦੇ ਪਿਤਾ, ਕਿਹਾ- ''ਤੁਸੀਂ ਹਮੇਸ਼ਾ ਦਿਲ ''ਚ ਰਹੋਗੇ''

Tuesday, Sep 07, 2021 - 01:32 PM (IST)

ਸਿਧਾਰਥ ਨੂੰ ਯਾਦ ਕਰਕੇ ਭਾਵੁਕ ਹੋਏ ਸ਼ਹਿਨਾਜ਼ ਦੇ ਪਿਤਾ, ਕਿਹਾ- ''ਤੁਸੀਂ ਹਮੇਸ਼ਾ ਦਿਲ ''ਚ ਰਹੋਗੇ''

ਮੁੰਬਈ- 'ਬਿਗ ਬੌਸ 13' ਜੇਤੂ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਅਜੇ ਵੀ ਇਸ ਗੱਲ 'ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ। ਅਦਾਕਾਰ ਦਾ ਪਰਿਵਾਰ ਅਤੇ ਪ੍ਰਸ਼ੰਸਕ ਸਦਮੇ 'ਚ ਹਨ। ਉੱਧਰ ਸ਼ਹਿਨਾਜ਼ ਗਿੱਲ ਵੀ ਇਸ ਗਮ ਨਾਲ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਨਾ ਠੀਕ ਤਰ੍ਹਾਂ ਖਾ ਰਹੀ ਹੈ ਅਤੇ ਨਾ ਹੀ ਸੋ ਰਹੀ ਹੈ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਅਤੇ ਭਰਾ ਸ਼ਹਿਬਾਜ਼ ਦਾ ਵੀ ਇਹ ਹੀ ਹਾਲ ਹੈ। ਇਸ ਵਿਚਾਲੇ ਸੰਤੋਖ ਨੇ ਸੋਸ਼ਲ ਮੀਡੀਆ 'ਤੇ ਸਿਧਾਰਥ ਦੇ ਨਾਲ ਤਸਵੀਰ ਸ਼ੇਅਰ ਕਰਕੇ ਉਸ ਨੂੰ ਯਾਦ ਕੀਤਾ ਹੈ। 

PunjabKesari
ਤਸਵੀਰ 'ਚ ਸੰਤੋਖ ਸਿਧਾਰਥ ਦੇ ਨਾਲ ਨਜ਼ਰ ਆ ਰਹੇ ਹਨ। ਸੰਤੋਖ ਸਿਧਾਰਥ ਦੇ ਨਾਲ ਸੈਲਫੀ ਲੈਂਦੇ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਸੰਤੋਖ ਨੇ ਲਿਖਿਆ ਕਿ 'ਵਿਸ਼ਵਾਸ ਨਹੀਂ ਹੋ ਰਿਹੈ। ਤੁਸੀਂ ਹਮੇਸ਼ਾ ਦਿਲ 'ਚ ਰਹੋਗੇ'। ਪ੍ਰਸ਼ੰਸਕ ਇਸ ਤਸਵੀਰ 'ਤੇ ਖੂਬ ਪਿਆਰ ਲੁਟਾ ਰਹੇ ਹਨ। 

PunjabKesari
ਦੱਸ ਦੇਈਏ ਇਸ ਤੋਂ ਪਹਿਲਾਂ ਸੰਤੋਖ ਨੇ ਸਿਧਾਰਥ ਦੀ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਸੀ ਜਿਸ 'ਤੇ ਲਿਖਿਆ ਸੀ-'ਜ਼ਿੰਦਗੀ ਦਾ ਸੱਚ ਬਸ ਇੰਨਾ ਜਿਹਾ ਹੈ, ਇਨਸਾਨ ਪਲ ਭਰ 'ਚ ਯਾਦ ਬਣ ਜਾਂਦਾ ਹੈ। ਤੁਹਾਨੂੰ ਅਸੀਂ ਬਹੁਤ ਜ਼ਿਆਦਾ ਯਾਦ ਕਰਾਂਗੇ'। ਸੰਤੋਖ ਨੇ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਹਾਲ ਵੀ ਬਿਆਨ ਕੀਤਾ ਸੀ। ਸੰਤੋਖ ਨੇ ਕਿਹਾ ਸੀ ਕਿ ਮੈਂ ਸ਼ਹਿਨਾਜ਼ ਨੂੰ ਫੋਨ ਕੀਤਾ ਤਾਂ ਉਸ ਨੇ ਰੋਂਦੇ ਹੋਏ ਕਿਹਾ-ਪਾਪਾ ਉਸ ਨੇ ਮੇਰੇ ਹੱਥਾਂ 'ਚ ਦਮ ਤੋੜਿਆ ਮੈਂ ਕਿੰਝ ਜੀਵਾਂਗੀ, ਥੋੜ੍ਹੀ ਦੇਰ 'ਚ ਉਸ ਨੂੰ ਸਾੜ ਦੇਣਗੇ। ਮੈਂ ਕਿੰਝ ਜ਼ਿੰਦਗੀ ਕੱਟਾਂਗੀ। 


author

Aarti dhillon

Content Editor

Related News