ਸ਼ਾਹਿਦ ਨੇ ਪਤਨੀ ਮੀਰਾ ਦੇ ਜਨਮਦਿਨ ’ਤੇ ਰੱਖੀ ਪਾਰਟੀ, ਫ਼ਰਹਾਨ ਅਖ਼ਤਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

Thursday, Sep 08, 2022 - 02:07 PM (IST)

ਸ਼ਾਹਿਦ ਨੇ ਪਤਨੀ ਮੀਰਾ ਦੇ ਜਨਮਦਿਨ ’ਤੇ ਰੱਖੀ ਪਾਰਟੀ, ਫ਼ਰਹਾਨ ਅਖ਼ਤਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਨਵੀਂ ਦਿੱਲੀ- ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਜੋੜੀਆਂ ’ਚੋਂ ਇੱਕ ਹਨ। ਜੋੜੇ ਦੇ ਵਿਆਹ ਨੂੰ 7 ਸਾਲ ਬੀਤ ਚੁੱਕੇ ਹਨ ਅਤੇ ਦੋ ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕੇ ਹਨ। ਅਦਾਕਾਰ ਨੇ ਆਪਣੀ ਪਤਨੀ ਮੀਰਾ ਰਾਜਪੂਤ ਦਾ ਜਨਮਦਿਨ 7 ਸਤੰਬਰ ਨੂੰ ਮਨਾਇਆ ਸੀ। ਇਸ ਦੌਰਾਨ ਅਦਾਕਾਰ ਨੇ ਮੁੰਬਈ ਦੇ ਰੈਸਟੋਰੈਂਟ ’ਚ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ’ਚ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। 

ਇਹ ਵੀ ਪੜ੍ਹੋ : ‘ਬ੍ਰਹਮਾਸਤਰ’: ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਫ਼ਿਲਮ ਬਾਰੇ ਦਿੱਤਾ ਰਿਵਿਊ

ਸ਼ਾਹਿਦ ਕਪੂਰ ਇਕ ਤੋਂ ਬਾਅਦ ਇਕ ਪਾਰਟੀ ਦੇ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਆਪਣਾ ਜਨਮਦਿਨ ਮਨਾਇਆ। ਪਿਛਲੇ ਮਹੀਨੇ ਧੀ ਮੀਸ਼ਾ ਦਾ ਜਨਮਦਿਨ ਅਤੇ ਇਸ ਹਫ਼ਤੇ ਦੇ ਸ਼ੁਰੂ ’ਚ ਪੁੱਤਰ ਜ਼ੈਨ ਦਾ ਜਨਮਦਿਨ ਮਨਾਇਆ ਸੀ। ਇਸ ਤੋਂ ਬਾਅਦ ਪਤਨੀ ਮੀਰਾ ਰਾਜਪੂਤ  ਲਈ ਜਨਮਦਿਨ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ।

PunjabKesari

ਇਸ ਦੌਰਾਨ ਮੀਰਾ ਰਾਜਪੂਤ ਬੇਹੱਦ ਖੂਬਸੂਰਤ ਲੱਗ ਰਹੀ ਸੀ। ਲੁੱਕ ਦੀ ਗੱਲ ਕਰੀਏ ਤਾਂ ਮੀਰਾ ਬਲੈਕ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਮੀਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੇ ਨਾਲ ਸ਼ਾਹਿਦ ਕਪੂਰ ਵੀ ਗ੍ਰੇ ਸ਼ਰਟ ਅਤੇ ਵਾਈਟ ਪੈਂਟ ’ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ।

ਇਹ ਵੀ ਪੜ੍ਹੋ : ਰਣਬੀਰ-ਆਲੀਆ ਦੇ ਸਮਰਥਨ ’ਚ ਬੋਲੀ ਸ਼ਿਵ ਸੈਨਾ ਸੰਸਦ ਪ੍ਰਿਅੰਕਾ, ਕਿਹਾ- ‘ਜੇਕਰ ਤੁਸੀਂ ਨਫ਼ਰਤ ਲਈ...’

ਅਦਾਕਾਰਾ ਸ਼ਿਬਾਨੀ ਦਾਂਡੇਕਰ ਪਤੀ ਫ਼ਰਹਾਨ ਅਖ਼ਤਰ ਨਾਲ ਮੀਰਾ ਦੇ ਜਨਮਦਿਨ ਦੀ ਪਾਰਟੀ ’ਚ ਪਹੁੰਚੀ। ਇਸ ਮੌਕੇ ਦੋਵੇਂ ਕੈਜ਼ੂਅਲ ਲੁੱਕ ’ਚ ਨਜ਼ਰ ਆਏ।

PunjabKesari

ਇਸ ਪਾਰਟੀ ’ਚ ਮਸ਼ਹੂਰ ਜੋੜਾ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਦੇਸ਼ਮੁਖ ਵੀ ਨਜ਼ਰ ਆਏ। ਰਿਤੇਸ਼ ਵਾਈਟ ਕਮੀਜ਼ ਅਤੇ ਗੁਲਾਬੀ ਪੈਂਟ ’ਚ ਨਜ਼ਰ ਆਏ। ਜਦੋਂ ਕਿ ਜੇਨੇਲੀਆ ਕਲਰਫੁੱਲ ਆਊਟਫ਼ਿਟ ’ਚ ਨਜ਼ਰ ਆਈ।

PunjabKesari

ਇਸ ਪਾਰਟੀ ’ਚ ਬਾਲੀਵੁੱਡ ਦੇ ਫ਼ੇਮਸ ਡਿਜ਼ਾਈਨਰ ਕੁਣਾਲ ਰਾਵਲ ਅਤੇ ਪਤਨੀ ਅਰਪਿਤਾ ਮਹਿਤਾ ਵੀ ਨਜ਼ਰ ਆਈ। ਦੋਵਾਂ ਨੇ ਕੈਮਰੇ ਸਾਹਮਣੇ ਪੋਜ਼ ਦਿੱਤੇ।

ਇਹ ਵੀ ਪੜ੍ਹੋ : ਬੌਬੀ ਦਿਓਲ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ ‘ਸ਼ਲੋਕ- ਦਿ ਦੇਸੀ ਸ਼ੇਰਲਾਕ’, ਫ਼ਿਲਮ ’ਚ ਅਨਨਿਆ ਬਿਰਲਾ ਕਰੇਗੀ ਡੈਬਿਊ

PunjabKesari

ਇਸ ਦੌਰਾਨ ਜਨਮਦਿਨ ਪਾਰਟੀ ’ਚ ਇਸ਼ਾਨ ਖੱਟਰ ਵੀ ਸ਼ਾਮਲ ਹੋਏ। ਹਰ ਕੋਈ ਆਪਣੇ ਅੰਦਾਜ਼ ’ਚ ਪੋਜ਼ ਦਿੰਦੇ ਨਜ਼ਰ ਆ ਰਿਹਾ ਹੈ। 

PunjabKesari


author

Shivani Bassan

Content Editor

Related News