ਬੱਚੇ ਤੇ ਪਤਨੀ ਮਿਲ ਕੇ ਸ਼ਾਹਿਦ ਕਪੂਰ ਨੂੰ ਘਰੋਂ ਕਰ ਦਿੰਦੇ ਨੇ ਬਾਹਰ

04/07/2022 11:13:27 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਫ਼ਿਲਮ ‘ਜਰਸੀ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਕਰਕੇ ਅਦਾਕਾਰ ਕਾਫੀ ਬਿਜ਼ੀ ਚੱਲ ਰਹੇ ਹਨ। ਇਸ ਦੌਰਾਨ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਖ਼ੁਲਾਸੇ ਵੀ ਕਰ ਰਹੇ ਹਨ।

ਹਾਲ ਹੀ ’ਚ ਇਕ ਇੰਟਰਵਿਊ ’ਚ ਸ਼ਾਹਿਦ ਕਪੂਰ ਨੇ ਦੱਸਿਆ ਕਿ ਹਰ ਰੋਜ਼ ਅਜਿਹਾ ਹੁੰਦਾ ਹੈ, ਜਦੋਂ ਮੀਰਾ ਰਾਜਪੂਤ ਤੇ ਉਨ੍ਹਾਂ ਦੇ ਬੱਚੇ ਮਿਲ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਆ ਹੀ ਜਾਂਦੇ ਹਨ। ਸਾਲ 2015 ’ਚ ਸ਼ਾਹਿਦ ਕਪੂਰ ਨੇ ਮੀਰਾ ਰਾਜਪੂਤ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਦੋ ਬੱਚੇ ਹਨ- ਮੀਸ਼ਾ ਤੇ ਜੈਨ।

ਇਹ ਖ਼ਬਰ ਵੀ ਪੜ੍ਹੋ : ਗ੍ਰੈਮੀ ਐਵਾਰਡਸ ’ਤੇ ਭੜਕੀ ਕੰਗਨਾ ਰਣੌਤ, ਲਤਾ ਮੰਗੇਸ਼ਕਰ ਤੇ ਦਿਲੀਪ ਕੁਮਾਰ ਦਾ ਜ਼ਿਕਰ ਨਾ ਕਰਨ ’ਤੇ ਹੋਈ ਗੁੱਸਾ

ਇੰਟਰਵਿਊ ’ਚ ਸ਼ਾਹਿਦ ਨੇ ਕਿਹਾ, ਰੋਜ਼ ਆਪਣੀ ਪਤਨੀ ਤੇ ਬੱਚਿਆਂ ਦੇ ਸਾਹਮਣੇ, ਅਜਿਹਾ ਲੱਗਦਾ ਹੈ ਕਿ ਮੇਰੀ ਕੋਈ ਔਕਾਤ ਹੀ ਨਹੀਂ ਹੈ ਪਰ ਮੈਂ ਘਰ ’ਚ ਰਹਿ ਰਿਹਾ ਹਾਂ ਅਜੇ ਵੀ। ਸੱਤ ਸਾਲ ਤੋਂ ਨਿਕਲਿਆ ਨਹੀਂ ਮੈਂ ਘਰੋਂ, ਮਤਲਬ ਨਿਕਲਿਆ ਪਰ ਆ ਗਿਆ ਵਾਪਸ।’

ਜਦੋਂ ਸ਼ਾਹਿਦ ਨੂੰ ਪੁੱਛਿਆ ਗਿਆ ਕਿ ਕੀ ਮੀਰਾ ਰਾਜਪੂਤ ਤੇ ਬੱਚੇ ਮਿਲ ਕੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਤਾਂ ਅਦਾਕਾਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ, ਇਹ ਹੋ ਜਾਂਦਾ ਹੈ। ਮੇਰੀ ਇਕ ਧੀ ਹੈ ਤੇ ਉਸ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਉਹ ਘਰ ਨਹੀਂ ਹੁੰਦੀ ਤਾਂ ਮੈਨੂੰ ਅਜੀਬ ਮਹਿਸੂਸ ਹੁੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News