ਸ਼ਾਹਿਦ ਕਪੂਰ ਦੀ ਮਾਂ ਨੇ ਤੋੜੀ ਚੁੱਪੀ, ਦੱਸਿਆ ਕਿਉਂ ਰਹੇ ਦੋਵੇਂ ਵਿਆਹ ਅਸਫ਼ਲ

04/13/2021 5:27:51 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਅਤੇ ਇਸ਼ਾ ਖੱਟਰ ਦੀ ਮਾਂ ਨੀਲਿਮਾ ਅਜ਼ੀਮ ਨੇ ਹਾਲ ਹੀ ’ਚ ਆਪਣੇ ਅਸਫ਼ਲ ਵਿਆਹ ਬਾਰੇ ਗੱਲ ਕੀਤੀ। ਉਨ੍ਹਾਂ ਨੇ ਆਪਣੇ ਸਾਬਕਾ ਪਤੀ ਪੰਕਜ ਕਪੂਰ ਅਤੇ ਰਾਜੇਸ਼ ਖੱਟਰ ਨੂੰ ਲੈ ਕੇ ਗੱਲ ਕੀਤੀ। 
ਨੀਲਿਮਾ ਅਜ਼ੀਮ ਨੇ ਕਿਹਾ ਕਿ ਮੇਰੇ ਕੋਲ ਇਕ ਬਹੁਤ ਚੰਗਾ ਦੋਸਤ ਸੀ ਜਿਸ ਨਾਲ ਮੇਰਾ ਵਿਆਹ ਹੋਇਆ। ਸਭ ਕੁਝ ਬਹੁਤ ਚੰਗਾ ਸੀ। ਮੇਰੇ ਮਾਤਾ-ਪਿਤਾ ਵੀ ਚੰਗੇ ਸਨ। ਮੇਰੇ ਆਲੇ-ਦੁਆਲੇ ਹਮੇਸ਼ਾ ਤੋਂ ਚੰਗੇ ਲੋਕ ਰਹੇ ਹਨ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਜ਼ਿੰਦਗੀ ’ਚ ਅਜਿਹਾ ਕੁਝ ਵੀ ਹੋ ਸਕਦਾ ਹੈ ਜਿਸ ’ਚ ਪੈਰ ਫਿਸਲ ਜਾਣ ਅਤੇ ਡਿੱਗ ਜਾਣ ਅਤੇ ਰਿਜੈਕਸ਼ਨ ਦਾ ਕੋਈ ਸਵਾਲ ਹੀ ਨਹੀਂ ਹੈ। ਕਿਉਂਕਿ ਹਰ ਕੋਈ ਮੈਨੂੰ ਪਸੰਦ ਕਰਦਾ ਸੀ। ਮੈਨੂੰ ਫੋਲੋ ਕਰਦੇ ਸਨ। ਤਾਂ ਜਦੋਂ ਮੈਂ ਜਵਾਨ ਅਤੇ ਖ਼ੁਸ਼ ਸੀ ਤਾਂ ਪਹਿਲੀ ਵਾਰ ਸੀ ਜਦੋਂ ਮੈਨੂੰ ਦੁੱਖ, ਰਿਜੈਕਸ਼ਨ, ਦਰਦ, ਡਰ, ਐਗਜ਼ਾਇਟੀ ਅਤੇ ਇੰਸਕਿਓਰਿਟੀ ਮਹਿਸੂਸ ਹੋਈ। 
ਰਾਜੇਸ਼ ਖੱਟਰ ਨਾਲ ਵਿਆਹ ’ਤੇ ਉਨ੍ਹਾਂ ਨੇ ਕਿਹਾ-ਦੂਜਾ ਵਿਆਹ ਚੱਲ ਸਕਦਾ ਸੀ ਜੇਕਰ ਕੁਝ ਚੀਜ਼ਾਂ ਨਾ ਹੋਈਆਂ ਹੁੰਦੀਆਂ ਤਾਂ। ਉਨ੍ਹਾਂ ਨੂੰ ਨਜ਼ਰਅੰਦਾਜ਼ ਮੁਸ਼ਕਿਲ ਸੀ। ਉਹ ਮੁਸ਼ਕਿਲ ਅਤੇ ਨਾ-ਮੁਮਕਿਨ ਸੀ। ਜੇਕਰ ਇਸ ’ਚ ਥੋੜ੍ਹਾ ਕੰਟਰੋਲ, ਲੋਜ਼ਿਕ ਅਤੇ ਸੈਂਸ ਹੁੰਦਾ ਤਾਂ ਇਹ ਚੱਲ ਸਕਦੀ ਸੀ। ਜੇਕਰ ਅਜਿਹਾ ਨਾ ਹੋਇਆ। ਇਹ ਸਭ ਮੁੰਬਈ ਤੋਂ ਸਾਰੇ ਸੰਘਰਸ਼ਾਂ ਦੇ ਨਾਲ ਅਤੇ ਸਾਰੀਆਂ ਦਬਾਵਾਂ ਦੇ ਨਾਲ ਹੁੰਦਾ ਹੈ। ਕਦੇ-ਕਦੇ ਲੋਕ ਇਸ ਦੇ ਅੱਗੇ ਝੁੱਕ ਜਾਂਦੇ ਹਨ ਪਰ ਮੇਰੇ ਕੋਲ ਉਠਣ ਅਤੇ ਫਿਰ ਤੋਂ ਚੱਲਣਾ ਸ਼ੁਰੂ ਕਰਨ ਦੀ ਸਮਰੱਥਾ ਹੈ ਅਤੇ ਮੇਰੇ ਜੀਵਨ ’ਚ ਮੇਰੇ ਪਿਆਰੇ ਪੁੱਤਰ (ਸ਼ਾਹਿਦ ਅਤੇ ਇਸ਼ਾਨ) ਹਨ। ਇਹ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਅਤੇ ਇੰਨੀ ਖ਼ੁਸ਼ੀ ਅਤੇ ਪ੍ਰੋਤਸਾਹਨ ਦੇ ਸੋਰਸ ਹਨ। ਨੀਲਿਮਾ ਨੇ ਇਹ ਵੀ ਦੱਸਿਆ ਕਿ ਰਾਜੇਸ਼ ਨਾਲ ਉਨ੍ਹਾਂ ਦੀ ਹਾਲੇ ਵੀ ਦੋਸਤੀ ਹੈ। ਨੀਲਿਮਾ ਨੇ ਰਾਜੇਸ਼ ਦੀ ਪਤਨੀ ਵੰਦਨਾ ਦੀ ਵੀ ਤਾਰੀਫ਼ ਕੀਤੀ।


Aarti dhillon

Content Editor

Related News