ਸ਼ਾਹਿਦ ਕਪੂਰ ਦੀ ਧੀ ਮੀਸ਼ਾ ਕਰ ਰਹੀ ਹੈ ਦਾਦੀ ਨੀਲਿਮਾ ਨੂੰ ਯਾਦ, ਚਿੱਠੀ ਲਿਖੀ ਆਖੀ ਇਹ ਗੱਲ

Friday, Apr 30, 2021 - 02:32 PM (IST)

ਸ਼ਾਹਿਦ ਕਪੂਰ ਦੀ ਧੀ ਮੀਸ਼ਾ ਕਰ ਰਹੀ ਹੈ ਦਾਦੀ ਨੀਲਿਮਾ ਨੂੰ ਯਾਦ, ਚਿੱਠੀ ਲਿਖੀ ਆਖੀ ਇਹ ਗੱਲ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਰੂਟੀਨ ਸਾਂਝੀ ਕਰਦੀ ਰਹਿੰਦੀ ਹੈ। ਕਈ ਵਾਰ ਉਹ ਆਪਣੇ ਬੱਚਿਆਂ ਦੀਆਂ ਸ਼ਰਾਰਤਾਂ ਦੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਚੁੱਕੀ ਹੈ। ਹੁਣ ਮੀਰਾ ਨੇ ਇਕ ਪੋਸਟ ’ਚ ਆਪਣੀ ਧੀ ਮੀਸ਼ਾ ਦੀਆਂ ਕੁਝ ਚਿੱਠੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਚਿੱਠੀ ਮੀਸ਼ਾ ਨੇ ਆਪਣੀ ਦਾਦੀ ਨੀਲਿਮਾ ਦੇ ਲਈ ਲਿਖੀਆਂ ਹਨ। ਦੱਸ ਦੇਈਏ ਕਿ ਮੀਸ਼ਾ ਆਪਣੀ ਦਾਦੀ ਦੇ ਬਹੁਤ ਜ਼ਿਆਦਾ ਕਰੀਬ ਹੈ ਅਤੇ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਣ ਲਈ ਮੀਸ਼ਾ ਨੇ ਇਹ ਚਿੱਠੀ ਲਿਖੀ ਹੈ। 


ਮੀਰਾ ਨੇ ਸਾਂਝੀ ਕੀਤੀ ਮੀਸ਼ਾ ਦੀ ਚਿੱਠੀ
ਮੀਰਾ ਦੀ ਸਾਂਝੀ ਕੀਤੀ ਗਈ ਇਸ ਪੋਸਟ ’ਚ ਮੀਸ਼ਾ ਆਪਣੇ ਹੱਥਾਂ ’ਚ ਚਿੱਠੀ ਲਏ ਦਿਖਾਈ ਦੇ ਰਹੀ ਹੈ। ਸਭ ਨੂੰ ਮੀਸ਼ਾ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹ ਹੈ। ਮੀਸ਼ਾ ਨੇ ਆਪਣੀ ਚਿੱਠੀ ’ਚ ਲਿਖਿਆ ਹੈ ਕਿ ‘ਡੀਅਰ ਦਾਦੀ’ ਮੈਂ ਤੁਹਾਨੂੰ ਮਿਸ ਕਰ ਰਹੀ ਹਾਂ। ਜਦੋਂ ਤੁਸੀਂ ਫ੍ਰੀ ਹੋ ਜਾਓ ਤਾਂ ਕਾਲ ਕਰਨਾ, ਲਵ ਮੀਸ਼ਾ। ਉੱਧਰ ਮੀਰਾ ਨੇ ਮੀਸ਼ਾ ਦੀ ਇਹ ਤਸਵੀਰ ਪੋਸਟ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ‘ਪਿਆਰ ਭਰੀ ਚਿੱਠੀ’। 

PunjabKesari
ਪ੍ਰਸ਼ੰਸਕ ਦੇ ਰਹੇ ਹਨ ਅਜਿਹੀ ਪ੍ਰਤੀਕਿਰਿਆ
ਹਰ ਪੋਸਟ ਦੀ ਤਰ੍ਹਾਂ ਮੀਰਾ ਦੀ ਇਹ ਪੋਸਟ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੀਰਾ ਅਤੇ ਸ਼ਾਹਿਦ ਦੋਵਾਂ ਦੇ ਪ੍ਰਸ਼ੰਸਕ ਮੀਸ਼ਾ ’ਤੇ ਪਿਆਰ ਲੁਟਾ ਰਹੇ ਹਨ ਅਤੇ ਪੋਸਟ ’ਤੇ ਦਿਲ ਵਾਲੇ ਇਮੋਜੀ ਵੀ ਬਣਾ ਰਹੇ ਹਨ। ਦੱਸ ਦੇਈਏ ਕਿ ਸ਼ਾਹਿਦ ਅਤੇ ਮੀਰਾ ਦੀ ਜੋੜੀ ਬਾਲੀਵੁੱਡ ’ਚ ਸਭ ਤੋਂ ਪਸੰਦੀਦਾ ਜੋੜੀ ਹੈ। ਮੀਰਾ ਫ਼ਿਲਮਾਂ ਤੋਂ ਦੂਰੀ ਹੈ ਪਰ ਗਲੈਮਰਸ ਦੇ ਮਾਮਲੇ ’ਚ ਉਹ ਵੱਡੀਆਂ ਅਦਾਕਾਰਾਂ ਨੂੰ ਵੀ ਪਿੱਛੇ ਛੱਡ ਦਿੰਦੀ ਹੈ। ਪ੍ਰਸ਼ੰਸਕਾਂ ਨੂੰ ਮੀਰਾ ਦਾ ਫੈਸ਼ਨ ਸੈਨਸ ਕਾਫ਼ੀ ਜ਼ਿਆਦਾ ਪਸੰਦ ਹੈ। ਮੀਰਾ ਵੀ ਆਪਣੇ ਪ੍ਰਸ਼ੰਸਕਾਂ ਨੂੰ ਕਈ ਵਾਰ ਟਿਪਸ ਦਿੰਦੇ ਹੋਏ ਨਜ਼ਰ ਆਉਂਦੀ ਹੈ।


author

Aarti dhillon

Content Editor

Related News