ਭੈਣ ਸ਼ਹਿਨਾਜ਼ ਦੇ ਨਾਂ ਦੇ ਠੀਕ ਉੱਪਰ ਸ਼ਹਿਬਾਜ਼ ਨੇ ਬਣਵਾਇਆ ਸਿਧਾਰਥ ਦੇ ਚਿਹਰੇ ਦਾ ਟੈਟੂ

09/18/2021 12:35:37 PM

ਮੁੰਬਈ : ਬਿਗ ਬੌਸ ਫੇਮ ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਤੋਂ ਉਨ੍ਹਾਂ ਦਾ ਪਰਿਵਾਰ ਅਤੇ ਫੈਨਜ਼ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਗਏ ਹਨ। ਸਿਧਾਰਥ ਦੀ ਖਾਸ ਦੋਸਤ ਸ਼ਹਿਨਾਜ਼ ਵੀ ਇਸ ਘਟਨਾ ਤੋਂ ਬਾਅਦ ਟੁੱਟ ਚੁੱਕੀ ਹੈ। ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਅਤੇ ਸਿਧਾਰਥ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਹੋ ਰਹੀਆਂ ਹਨ। ਪ੍ਰਸ਼ੰਸਕ ਆਪਣੇ ਫੇਵਰੇਟ ਸਟਾਰਸ ਦੇ ਇਸ ਹਾਲ ’ਤੇ ਦੁਖੀ ਹਨ। ਉਥੇ ਹੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਕੁਝ ਅਜਿਹਾ ਕੀਤਾ, ਜਿਸਨੇ ਸਾਰਿਆਂ ਦਾ ਦਿਲ ਜਿੱਤ ਲਿਆ।

Shehbaz Badesha on Twitter: "Waiting for the lockdown open like this 😂😉  @ishehnaaz_gill @sidharth_shukla #lockdownindia… "
ਬਿੱਗ ਬੌਸ 13 ਦੇ ਵਿਨਰ ਸਿਧਾਰਥ, ਸ਼ਹਿਨਾਜ਼ ਦੇ ਨਾਲ-ਨਾਲ ਉਸ ਦੇ ਭਰਾ ਸ਼ਹਿਬਾਜ਼ ਦੇ ਵੀ ਕਾਫੀ ਕਰੀਬ ਸਨ। ਸਿਧਾਰਥ ਦੇ ਜਾਣ ਤੋਂ ਬਾਅਦ ਤੋਂ ਹੀ ਸ਼ਹਿਬਾਜ਼ ਸੋਸ਼ਲ ਮੀਡੀਆ ’ਤੇ ਲਗਾਤਾਰ ਭਾਵੁਕ ਪੋਸਟ ਕਰ ਰਹੇ ਹਨ। ਹੁਣ 16 ਦਿਨ ਬਾਅਦ ਸ਼ਹਿਬਾਜ਼ ਨੇ ਆਪਣੇ ਪਿਆਰੇ ਦੋਸਤ ਦੀ ਯਾਦ ’ਚ ਆਪਣੇ ਹੱਥਾਂ ’ਤੇ ਸਿਧਾਰਥ ਦੇ ਚਿਹਰੇ ਦਾ ਟੈਟੂ ਬਣਵਾਇਆ। ਸ਼ਹਿਬਾਜ਼ ਨੇ ਆਪਣੇ ਇਸ ਟੈਟੂ ਹੇਠ ਸ਼ਹਿਨਾਜ਼ ਦਾ ਨਾਮ ਵੀ ਲਿਖਵਾਇਆ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਇਹ ਯਾਦਾਂ ਸਾਡੇ ਨਾਲ ਹਮੇਸ਼ਾ ਰਹਿਣਗੀਆਂ, ਤੁਸੀਂ ਮੇਰੀਆਂ ਯਾਦਾਂ ’ਚ ਹਮੇਸ਼ਾ ਜ਼ਿੰਦਾ ਰਹੋਗੇ।’

Bollywood Tadka

ਹਾਲ ਹੀ ’ਚ ਟੀਵੀ ਅਦਾਕਾਰਾ ਰੂਬੀਨਾ ਦਿਲੈਕ ਅਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਸਿਧਾਰਥ ਦੀ ਮਾਂ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਸਨ। ਸਪਾਟਬੁਆਏ ਨਾਲ ਗੱਲਬਾਤ ’ਚ ਅਭਿਨਵ ਸ਼ੁਕਲਾ ਨੇ ਦੱਸਿਆ ਕਿ ਸ਼ਹਿਨਾਜ਼ ਗਿੱਲ ਹਾਲੇ ਤੱਕ ਦਰਦ ’ਚ ਹੈ ਅਤੇ ਇਸ ਸੱਚਾਈ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਕਾਰ ਨਹੀਂ ਹੈ।

Shehnaaz Gill pens a sweet note for brother Shehbaz on his birthday and  gives major sibling goals | PINKVILLA
ਰੂਬੀਨਾ ਨੇ ਕਿਹਾ ਕਿ ਉਹ ਪ੍ਰਾਰਥਨਾ ਕਰ ਰਹੀ ਹੈ ਕਿ ਭਗਵਾਨ ਸਿਧਾਰਥ ਦੀ ਮਾਂ ਅਤੇ ਸ਼ਹਿਨਾਜ਼ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਣ। ਉਹ ਜਲਦ ਹੀ ਨਾਰਮਲ ਹੋ ਜਾਵੇ ਅਤੇ ਆਪਣੀ ਜ਼ਿੰਦਗੀ ਜਿਊਣ ਲੱਗੇ। ਹਾਲਾਂਕਿ ਸ਼ਹਿਨਾਜ਼ ਨੂੰ ਸੰਭਾਲਣ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਮੌਜੂਦ ਹੈ।


Aarti dhillon

Content Editor

Related News